ਕਿਥੇ ਗਈ ਤੇਰੀ ਠਾਠਦਾਰੀ ਨੀ ਰਕਾਨੇਂ
ਸਿਰੋਂ ਲੱਥੀ ਚੁੰਨੀ ਗੋਟੇ ਵਾਲੀ ਨੀ ਰਕਾ ਨੇ
ਗੁੱਤ ਦੀ ਪਰਾਂਦੀ ਨਾਲੇ ਕਿੱਥੇ ਗਿਆ ਟਿੱਕਾ ਨੀ
ਇਹਨਾਂ ਬਿਨਾ ਰੂਪ ਤੇਰਾ ਜਾਪੇ ਫਿੱਕਾ ਫਿੱਕਾ ਨੀ
ਮਿਰਗਨੀ ਨੈਨਾਂ ਤੇ ਕਾਲੀ ਐਨਕ ਦਾ ਭਾਰ ਨੀ
ਭੁੱਲ ਗਈ ਏ ਪਾੳਣਾ ਕੱਜਲੇ ਦੀ ਧਾਰ ਨੀ
ਰਿੜਕਣੇ ਦੀ ਲੱਸੀ ਤੈਨੂੰ ਲੱਗੇ ਨਾ ਸਵਾਦ ਨੀ
ਕੋਕੇ ਕੋਲੇ ਪੀ ਕੇ ਹੁਮਦਿ ਫਿਰੇਂ ਤੂੰ ਖਰਾਬ ਨੀ
ਮੱਖਣ ਮਲਾਈਆਂ ਨੂੰ ਤੂੰ ਭੁੱਲਗੀ ਰਕਾਨੇ
ਪੱਛਮੀ ਖਾਣਿਆਂ ਤੇ ਹੁਣ ਡੁੱਲ੍ਹਗੀ ਰਕਾਨੇ
ਪਟਿਆਲਾ ਸ਼ਾਹੀ ਸੂਟ ਵਿਚ ਲੱਗੇਂ ਤੂੰ ਰਕਾਂਨ ਨੀ
ਤੰਗ ਜੀਨ ਪਾ ਕੇ ਹੋਵੇਂ ਤੰਗ ਪਰੇਸ਼ਾਨ ਨੀ
ਮਾਤ ਭਾਸ਼ਾ ਅਪਣੀ ਤੂੰ ਛੱਡ ਕੇ ਰਕਾਨੇ ਨੀ
ਹੋਰ ਭਾਸ਼ਾ ਵਿਚ ਘੜੀ ਜਾਵੇਂ ਤਰਾਨੇ ਨੀ
ਗਿੱਧੇ ਢੋਲੇ ਮਾਹੀਏ ਦੀ ਰਾਣੀ ਨੀ ਰਕਾਨੇ
ਕਿੱਥੋਂ ਖਰੀਦੀ ਡਿਸਕੋ ਬਿਮਾਰੀ ਨੀ ਰਕਾਨੇ
ਇਸ਼ਕ ਚ ਕੱਚੇ ਤਰ ਜਾਂਦੀ ਨੀ ਰਕਾਨੇ
ਹੁਣ ਬੁਲਟ ਵਲਿਆਂ ਤੇ ਮਰ ਮਰ ਜਾਂਦੀ ਨੀ ਰਕਾਨੇ
ਸਿਰੋਂ ਲੱਥੀ ਚੁੰਨੀ ਗੋਟੇ ਵਾਲੀ ਨੀ ਰਕਾ ਨੇ
ਗੁੱਤ ਦੀ ਪਰਾਂਦੀ ਨਾਲੇ ਕਿੱਥੇ ਗਿਆ ਟਿੱਕਾ ਨੀ
ਇਹਨਾਂ ਬਿਨਾ ਰੂਪ ਤੇਰਾ ਜਾਪੇ ਫਿੱਕਾ ਫਿੱਕਾ ਨੀ
ਮਿਰਗਨੀ ਨੈਨਾਂ ਤੇ ਕਾਲੀ ਐਨਕ ਦਾ ਭਾਰ ਨੀ
ਭੁੱਲ ਗਈ ਏ ਪਾੳਣਾ ਕੱਜਲੇ ਦੀ ਧਾਰ ਨੀ
ਰਿੜਕਣੇ ਦੀ ਲੱਸੀ ਤੈਨੂੰ ਲੱਗੇ ਨਾ ਸਵਾਦ ਨੀ
ਕੋਕੇ ਕੋਲੇ ਪੀ ਕੇ ਹੁਮਦਿ ਫਿਰੇਂ ਤੂੰ ਖਰਾਬ ਨੀ
ਮੱਖਣ ਮਲਾਈਆਂ ਨੂੰ ਤੂੰ ਭੁੱਲਗੀ ਰਕਾਨੇ
ਪੱਛਮੀ ਖਾਣਿਆਂ ਤੇ ਹੁਣ ਡੁੱਲ੍ਹਗੀ ਰਕਾਨੇ
ਪਟਿਆਲਾ ਸ਼ਾਹੀ ਸੂਟ ਵਿਚ ਲੱਗੇਂ ਤੂੰ ਰਕਾਂਨ ਨੀ
ਤੰਗ ਜੀਨ ਪਾ ਕੇ ਹੋਵੇਂ ਤੰਗ ਪਰੇਸ਼ਾਨ ਨੀ
ਮਾਤ ਭਾਸ਼ਾ ਅਪਣੀ ਤੂੰ ਛੱਡ ਕੇ ਰਕਾਨੇ ਨੀ
ਹੋਰ ਭਾਸ਼ਾ ਵਿਚ ਘੜੀ ਜਾਵੇਂ ਤਰਾਨੇ ਨੀ
ਗਿੱਧੇ ਢੋਲੇ ਮਾਹੀਏ ਦੀ ਰਾਣੀ ਨੀ ਰਕਾਨੇ
ਕਿੱਥੋਂ ਖਰੀਦੀ ਡਿਸਕੋ ਬਿਮਾਰੀ ਨੀ ਰਕਾਨੇ
ਇਸ਼ਕ ਚ ਕੱਚੇ ਤਰ ਜਾਂਦੀ ਨੀ ਰਕਾਨੇ
ਹੁਣ ਬੁਲਟ ਵਲਿਆਂ ਤੇ ਮਰ ਮਰ ਜਾਂਦੀ ਨੀ ਰਕਾਨੇ
ਅਮਰਜੀਤ ਹਰੜ
ਬਠਿੰਡਾ

0 comments:
Speak up your mind
Tell us what you're thinking... !