ਮਹਿਲੀਂ ਵਸਦੇ ਪੰਜਾਬ ਵਿੱਚ ਹੁਣ ਕੋਠਾ ਕੱਚਾ ਲੱਭਣਾ ਮੁਸ਼ਕਿਲ ਹੈ
ਰੱਬ ਤਾਂ ਮਿਲਦੇ ਨੇ ਥਾਂ ਥਾਂ ਏਥੇ, ਅਫਸੋਸ! ਇਨਸਾਨ ਸੱਚਾ ਲੱਭਣਾ ਮੁਸ਼ਕਿਲ ਹੈ
ਨਫ਼ਰਤ ਵਾਲ਼ੇ ਜ਼ਹਿਰ ਦੀਆਂ ਚੁਫੇਰੇ ਨੈਆਂ ਸ਼ੂਕਦੀਆਂ
ਸਾਂਝੀ ਵਾਲ਼ਤਾ ਵਾਲ਼ੇ ਨੀਰ ਦਾ ਤਾਂ ਚੁਬੱਚਾ ਲੱਭਣਾ ਮੁਸ਼ਕਿਲ ਹੈ
ਕਰੀਰੀਂ ਬੂਰ ਵਾਂਗ ਹੈ ਵਿਹਲੜਾਂ ’ਤੇ ਲਾਲੀ
ਕਿਰਤੀ ਦਾ ਬਚਿਆ ਅਨੀਮੀਆਂ ਤੋਂ ਕੋਈ ਜੱਚਾ ਬੱਚਾ ਲੱਭਣਾ ਮੁਸ਼ਕਿਲ ਹੈ
ਬਾ ਇੱਜ਼ਤ ਬਰੀ ਹੁੰਦੇ ਨੇ ਅੱਖਾਂ ਸਾਹਵੇਂ ਕਤਲ ਕਰਨ ਵਾਲ਼ੇ
ਮਰਦ ਐਸੇ ਇਨਸਾਫ਼ ’ਤੇ ਕੋਈ ਹੱਕਾ ਬੱਕਾ ਲੱਭਣਾ ਮੁਸ਼ਕਿਲ ਹੈ
ਅਣਖ਼ ਨਾਲ ਜਿਉਣ ਦਾ ਏਥੇ ਲਵੇ ਕੋਈ ਖ਼ਾਬ
ਉੱਚੀ ਮੁੱਛ ਵਾਲ਼ੇ ਸਰਦਾਰ ਦਾ ਕੋਈ ਬੱਚਾ ਲੱਭਣਾ ਮੁਸ਼ਕਿਲ ਹੈ
ਸਜਦਾ ਕਰਨਾ ਲੋਚਦੇ ਹਾਂ ਰੂਹ ਨੂੰ ਸਕੂਨ ਆਵੇ
ਮਾਣਕ ਜਿਹਾ ਸੁਰਤਾਲ ਦਾ ਕੋਈ ਮੱਕਾ ਲੱਭਣਾ ਮੁਸ਼ਕਿਲ ਹੈ
ਪੈਣ ਭਾਰੂ ਕੀ ਤਾਕਤ ਹੈ ਬੇਗਮਾਂ ਬਾਦਸ਼ਾਹਾਂ ਦੀ
ਏਕੇ ਦਾ ਅਕਸ ਦਿਸੇ ਜਿਸ ਵਿੱਚੋਂ ਉਹ ਯੱਕਾ ਲੱਭਣਾ ਮੁਸ਼ਕਿਲ ਹੈ
ਨਹੀਂ ਛੱਡਿਆ ਗੁਨਾਹ ਕੋਈ ਕਰਨ ਵਾਲ਼ਾ ‘ਰਾਜੇ’
ਕਰੇ ਤੋਬਾ ਅਜੇ ਵੀ ਰਹਿਨੁਮਾਂ ਸੱਚਾ ਲੱਭਣਾ ਮੁਸ਼ਕਿਲ ਹੈ

ਬਲਰਾਜ ਸਿੰਘ ਰਾਜਾ ਵੜਿੰਗ
ਪਿੰਡ ਵੜਿੰਗ ਤਹਿਸੀਲ ਵਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਮੋ: 9463044350

0 comments:
Speak up your mind
Tell us what you're thinking... !