ਧੁਰ ਕਈ ਬਾਣੀ ਆਈ ਹੈ
ਜਿਸ ਸਗਲੀ ਚਿੰਤ ਮਿਟਾਈ ਹੈ,
ਪੜ੍ਹ ਕੇ ਇਸ ਨੂੰ ਤਰ ਗਏ ਨੇ ਅਨੇਕ ਪ੍ਰਾਣੀ।
ਭਲਾ ਮੰਗੋ ਸਰਬਤ ਦਾ ਕਹਿੰਦੀ ਗੁਰਬਾਣੀ।
ਇਹ ਬਾਣੀ ਰੱਬ ਦਿਆਂ ਭਗਤਾਂ ਦੀ ਗੁਰੂੁ ਪੀਰਾਂ ਤੇ ਅਵਤਾਰਾਂ ਦੀ,
ਹੈ ਚੌਂ ਵਰਣਾਂ ਨੂੰ ਸਾਂਝੀ ਇਹ ਨਹੀਂ ਕਰਦੀ ਗੱਲ ਤਕਰਾਰਾਂ ਦੀ,
ਊਚ ਨੀਚ ਤੇ ਜਾਤ ਪਾਤ ਦੀ ਕਰਦੀ ਖਤਮ ਕਹਾਣੀ।
ਭਲਾ-------------------------------------।
ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ,
ਏਕ ਨੂਰ ‘ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ,
ਉਸ ਨੇ ਪਾ ਲਈ ਰੱਬ ਦੀ ਬਖ਼ਸ਼ਿਸ਼ ਜਿਸ ਇਹ ਰਮਜ਼ ਪਛਾਣੀ।
ਭਲਾ----------------------------------------।
ਭਟਕੇ ਅਤੇ ਕੁਰਾਹੀਆਂ ਨੂੰ ਇਹ ਸਿੱਧੇ ਰਾਹੇ ਪਾੳਂਦੀ,
ਸੱਚ ਦਾ ਮਾਰਗ ਧਰਮਦੀ ਪੌੜੀ ਬਾਣੀ ਹੈ ਦਰਸਾਉਂਦੀ,
ਇਸ ਤੋਂ ਬਾਝ ਮਿਲੇ ਨਾ ਢੋਹੀ ਤੜਪੇ ਜਿੰਦ ਨਿਮਾਣੀ।
ਭਲਾ ਮੰਗੋ ਸਰਬਤ ਦਾ ਕਹਿੰਦੀ ਗੁਰਬਾਣੀ ।

#1348.17.1
ਗਲੀ ਨੰ:8 ,ਹੈਬੋਵਾਲ ਖੁਰਦ
(ਲੁਧਿਆਣਾ) ਮੋਬ:9463132719

0 comments:
Speak up your mind
Tell us what you're thinking... !