Headlines News :
Home » » ਹਾਲ ਮੇਰੇ - BALJIT SAINI

ਹਾਲ ਮੇਰੇ - BALJIT SAINI

Written By Unknown on Sunday, 1 September 2013 | 05:00

ਪੁੱਛ ਨਾ ਤੂੰ ਸੱਜਣਾ ਹੁਣ ਹਾਲ ਮੇਰੇ ।
 ਬੇਸੁਰੇ ਹੋਏ ਪਏ ਸੁਰ -ਤਾਲ ਮੇਰੇ ।

ਆਪਣੇ ਮੇਰੇ ਕਦੋਂ ਦੇ ਮੁੜ ਗਏ ,ਪਰ
ਗ਼ਮ ਬਰਾਬਰ ਤੁਰ ਰਹੇ ਨੇ ਨਾਲ ਮੇਰੇ ।

ਹੋਰ ਕਿਸਨੂੰ ਆਖਦੇ ਨੇ ਨਰਕ਼ ਦੱਸੀਂ ,
ਝਾਂਜਰਾਂ ਦੀ ਥਾਂ ਹੈ ਪੈਰੀਂ ਜਾਲ ਮੇਰੇ ।

ਮਾਰ ਕੇ ਠੀਕਰ ਗਮਾਂ ਦੇ ਸਾਗਰਾਂ ਵਿਚ ,
ਇਸ ਤਰ੍ਹਾਂ ਨਾ ਦਰਦ ਤੂੰ ਹੰਗਾਲ ਮੇਰੇ ।

ਕੀ ਪਤਾ ਸੀ ਨੇਰ੍ਹਿਆਂ ਸੰਗ ਲੜਦਿਆਂ ਹੀ ,
ਦਿਨ ,ਮਹੀਨੇਬੀਤਣੇ ਫਿਰ ਸਾਲ ਮੇਰੇ ।


                                                                                                                                           BALJIT SAINI
vpo chanaur, Teh mukerian, Distt hoshiarpur, Pin 144306, Ph no 84279-76088



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template