"ਅਹਿੱਲਿਆ"
ਮੈਂ ਅਹਿੱਲਿਆ ਹਾਂ
ਪਰ ਸ਼ਰਾਪਿਤ ਨਹੀਂ
ਨਾ ਹੀ ਮੈਨੂੰ ਉਡੀਕ ਕਿਸੇ ਰਾਮ ਦੀ
ਜੋ ਛੂਹਵੇ ਤੇ ਕਰ ਦੇਵੇ ਦੇਵੀ ਰੂਪ ਮੈਨੂੰ
ਮੈਂ ਤਾਂ ਅੰਦਰੋਂ ਅਹਿੱਲਿਆ ਬਾਹਰੋਂ ਸਾਕਾਰ ਦੇਵੀ
ਜਿਸ ਨੂੰ ਛੂਹਣ ਲਈ ਹਰ ਕੋਈ ਰਾਮ ਹੋਣਾ ਲੋਚਦੈ
ਪਰ ਮੈਨੂੰ ਤਲਬ ਨਹੀਂ ਕਿਸੇ ਛੋਹ ਦੀ
ਕੇਵਲ ਇੱਕੋ ਹਸਰਤ ਕਿ
ਕੋਈ ਅਜਿਹਾ ਸ਼ਖਸ ਆਵੇ
ਜਿਸ ਨੂੰ ਛੂਹ ਕੇ ਮੈਂ ਰਾਮ ਬਣਾ ਦੇਵਾਂ.
ਅਜਿਹਾ ਰਾਮ ਜੋ ਸਿਰਫ਼ ..
ਆਦਰਸ਼ ਬੇਟਾ, ਭਰਾ , ਰਾਜਾ ਹੀ ਨਹੀਂ
ਸਗੋਂ ਇੱਕ ਆਦਰਸ਼ ਪਤੀ
ਜੋ ਕਿ ਹਰ ਇੱਕ ਜਨਮ ਦੀ ਸੀਤਾ ਨੂੰ
ਕਿਸੇ ਵੀ "ਅਗਨੀ ਪ੍ਰੀਖਿਆ " ਵਿੱਚੋਂ ਲੰਘਣ ਦੀ
ਸ਼ਰਮਿੰਦਗੀ ਤੋਂ ਮੁਕਤ ਕਰ ਦੇਵੇ !
ਮੈਂ ਅਹਿੱਲਿਆ ਹਾਂ
ਪਰ ਸ਼ਰਾਪਿਤ ਨਹੀਂ
ਨਾ ਹੀ ਮੈਨੂੰ ਉਡੀਕ ਕਿਸੇ ਰਾਮ ਦੀ
ਜੋ ਛੂਹਵੇ ਤੇ ਕਰ ਦੇਵੇ ਦੇਵੀ ਰੂਪ ਮੈਨੂੰ
ਮੈਂ ਤਾਂ ਅੰਦਰੋਂ ਅਹਿੱਲਿਆ ਬਾਹਰੋਂ ਸਾਕਾਰ ਦੇਵੀ
ਜਿਸ ਨੂੰ ਛੂਹਣ ਲਈ ਹਰ ਕੋਈ ਰਾਮ ਹੋਣਾ ਲੋਚਦੈ
ਪਰ ਮੈਨੂੰ ਤਲਬ ਨਹੀਂ ਕਿਸੇ ਛੋਹ ਦੀ
ਕੇਵਲ ਇੱਕੋ ਹਸਰਤ ਕਿ
ਕੋਈ ਅਜਿਹਾ ਸ਼ਖਸ ਆਵੇ
ਜਿਸ ਨੂੰ ਛੂਹ ਕੇ ਮੈਂ ਰਾਮ ਬਣਾ ਦੇਵਾਂ.
ਅਜਿਹਾ ਰਾਮ ਜੋ ਸਿਰਫ਼ ..
ਆਦਰਸ਼ ਬੇਟਾ, ਭਰਾ , ਰਾਜਾ ਹੀ ਨਹੀਂ
ਸਗੋਂ ਇੱਕ ਆਦਰਸ਼ ਪਤੀ
ਜੋ ਕਿ ਹਰ ਇੱਕ ਜਨਮ ਦੀ ਸੀਤਾ ਨੂੰ
ਕਿਸੇ ਵੀ "ਅਗਨੀ ਪ੍ਰੀਖਿਆ " ਵਿੱਚੋਂ ਲੰਘਣ ਦੀ
ਸ਼ਰਮਿੰਦਗੀ ਤੋਂ ਮੁਕਤ ਕਰ ਦੇਵੇ !
ਲਖਵਿੰਦਰ ਕੌਰ "ਲੱਕੀ "
Assitant professor
Tanda-urmar

0 comments:
Speak up your mind
Tell us what you're thinking... !