ਸਵੇਰੇ-ਸਵੇਰੇ ਬਿਸ਼ਨੇ ਦੀ ਰਸੋਈ ’ਚ ਇਕਦਮ ਧਮਾਕਾ ਜਿਹਾ ਹੋਇਆ। ਅੱਗ ਦੀਆਂ ਲਾਟਾਂ ਉਪਰ ਵਲ ਉਠੀਆਂ।
‘‘ਹਾਏ ਸਾਡੀ ਮਨਵਿੰਦਰ, ਸਾਡੀ ਨੂੰਹ...!’’ ਕੁੱਝ ਸਮੇਂ ਬਾਅਦ ਹੀ ਚੀਕ ਪੁਕਾਰ ਸੁਣਾਈ ਦਿਤੀ। ਸਾਰਾ ਆਂਢ-ਗੁਆਂਢ ਉਨ੍ਹਾਂ ਦੇ ਘਰ ਇਕੱਠਾ ਹੋ ਗਿਆ।
ਲਾਸ਼ ਪਛਾਣੀ ਨਹੀਂ ਸੀ ਜਾਂਦੀ। ਬੁਰੀ ਤਰ੍ਹਾਂ ਝੁਲਸੀ ਲਾਸ਼ ਨਾਲ ਲਿਪਟੀ ਅਪਣੀ ਨੂੂੰਹ ਅਤੇ ਅਪਣੀ ਯੋਜਨਾ ਦੀ ਕਾਮਯਾਬੀ ’ਤੇ ਬਿਸ਼ਨਾ ਮਗਰਮੱਛ ਹੰਝੂ ਵਹਾਅ ਰਿਹਾ ਸੀ।
‘‘ਹਾਏ ਮਾਂ ਜੀ! ਇਹ ਕੀ ਹੋ ਗਿਆ?’’ ਘਬਰਾਈ ਮਨਵਿੰਦਰ ਇਕਦਮ ਬਾਥਰੂਮ ’ਚੋਂ ਨਿਕਲਦਿਆਂ ਹੀ ਉੱਚੀ-ਉੱਚੀ ਰੋ ਪਈ।
‘‘ਹੈਂਅ! ਤੂੰ ਇਥੇ? ਤਾਂ ਫਿਰ ਇਹ...?’’ ਉਹ ਦੋਵੇਂ ਇਕਦਮ ਚੌਂਕੇ।
‘‘ਹਾਏ!! ਇਹ ਤਾਂ ਸਵਿਤਰੀ, ਸਾਡੀ ਧੀ... ਹਾਏ! ਹਾਏ ਮੇਰਿਆ ਰੱਬਾ!! ਇਹ ਕਿਵੇਂ ਹੋ ਗਿਆ?’’ ਤੇ ਉਹ ਇਕਦਮ ਭੁਬੀਂ ਮਾਰ ਕੇ ਉੱਚੀ-ਉੱਚੀ ਰੋ ਪਏ। ਉਨ੍ਹਾਂ ਦੇ ਘਰ ਚੀਕ-ਚਿਹਾੜਾ ਪੈ ਗਿਆ। ਹੁਣ ਉਨ੍ਹਾਂ ਦੀ ਕਹਿਰਾਂ ਦੀ ਦਰਦ ਭਰੀ ਆਵਾਜ਼ ਨੇ ਸਾਰਾ ਆਂਢ-ਗੁਆਂਢ ਵੀ ਰੁਆ ਦਿਤਾ।
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !