ਪਿਆਰੇ ਬੱਚਿਉ! ਬੰਟੀ ਪੜ੍ਹਨ ਵਿੱਚ ਜਿਥੇ ਬੜਾ ਹੁਸ਼ਿਆਰ ਸੀ, ਉਥੇ ਅੱਤ ਦਰਜ਼ੇ ਦਾ ਸ਼ਰਾਰਤੀ ਵੀ ਸੀ। ਪੰਜਵੀਂ ਜਮਾਤ ’ਚੋਂ ਚੰਗੇ ਨੰਬਰਾਂ ’ਚ ਪਾਸ ਹੋ ਕੇ ਹੁਣ ਉਨ੍ਹਾਂ ਦੀਆਂ ਛੇਵੀਂ ਜਮਾਤ ਦੀਆਂ ਕਲਾਸਾਂ ਲਗਣੀਆਂ ਅਰੰਭ ਹੋ ਗਈਆਂ। ਉਸ ਦੀ ਜਮਾਤ ’ਚ ਕਈ ਨਵੇਂ ਵਿਦਿਆਰਥੀ ਦਾਖ਼ਲ ਹੋਏ। ਪਰ ਉਨ੍ਹਾਂ ’ਚੋਂ ਸਚਿਨ ਨਾਂ ਦੇ ਵਿਦਿਆਰਥੀ ਦੀ ਖੱਬੀ ਲੱਤ ਕਿਸੇ ਬੀਮਾਰੀ ਕਾਰਨ ਠੀਕ ਨਹੀਂ ਸੀ ਤੇ ਉਹ ਵੈਸਾਖੀਆਂ ਦੇ ਸਹਾਰੇ ਤੁਰਦਾ ਸੀ। ਬੰਟੀ ਤੇ ਉਸ ਦੇ ਦੋਸਤ ਹਰ ਵੇਲੇ ਉਸ ਦਾ ਮਜ਼ਾਕ ਉਡਾਉਾਂਦੇ ਹਿੰਦੇ। ਕਦੇ ਉਸ ਨੂੰ ਲੰਗੜਾ, ਡੇਢ ਲੱਤਾ ਤੇ ਕਦੇ ਲਾਟ ਕਹਿ-ਕਹਿ ਕੇ ਚਿੜਾਉਾਂਦੇ,ਪਰ ਸਚਿਨ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਵਿਦਿਆਰਥੀ ਸੀ। ਉਹ ਪਹਿਲਾਂ ਤਾਂ ਉਨ੍ਹਾਂ ਦੀਆਂ ਗੱਲਾਂ ਸੁਣ-ਸੁਣ ਕੇ ਰੋਂਦਾ ਰਹਿੰਦਾ, ਪਰ ਹੌਲੀ-ਹੌਲੀ ਉਸ ਨੇ ਉਨ੍ਹਾਂ ਦੀ ਪਰਵਾਹ ਕਰਨੀ ਛੱਡ ਦਿਤੀ ਅਤੇ ਅਪਣਾ ਪੂਰਾ ਧਿਆਨ ਪੜ੍ਹਾਈ ਵਲ ਲਾ ਲਿਆ। ਉਸ ਨੂੰ ਪ੍ਰੇਸ਼ਾਨ ਹੁੰਦੇ ਤੇ ਰੋਂਦੇ ਨਾ ਵੇਖ ਬੰਟੀ ਤੇ ਉਸ ਦੇ ਦੋਸਤਾਂ ਨੂੰ ਬਹਤ ਖਿੱਝ ਚੜ੍ਹਦੀ ਤੇ ਉਹ ਉਸ ਨੂੰ ਸਤਾਉਣ ਦੀ ਪੂਰੀ ਕੋਸ਼ਿਸ਼ ਕਰਦੇ। ਸਮਾਂ ਲੰਘਦਾ ਗਿਆ।
ਇਕ ਦਿਨ ਇਕ ਅਧਿਆਪਕ ਗ਼ੈਰ-ਹਾਜ਼ਰ ਹੋਣ ਕਾਰਨ ਉਨ੍ਹਾਂ ਦਾ ਇਕ ਪੀਰੀਅਡ ਖ਼ਾਲੀ ਸੀ। ਸਾਰੇ ਵਿਦਿਆਰਥੀ ਗੱਲਾਂ ਤੇ ਸ਼ਰਾਰਤਾਂ ਕਰਨ ’ਚ ਮਸਤ ਸਨ। ਅਚਾਨਕ ਜਮਾਤ ਤੋਂ ਬਾਹਰੋਂ ਆਉਾਂਦੇ ੋਏ ਸਚਿਨ ਨੂੰ ਵੇਖ ਕੇ, ਕੇਲਾ ਖਾ ਰਹੇ ਬੰਟੀ ਨੂੰ ਇਕ ਸ਼ਰਾਰਤ ਸੁੱਝੀ।
ਉਸ ਨੇ ਕੇਲਾ ਖਾ ਕੇ ਛਿਲਕਾ ਸਚਿਨ ਦੇ ਰਾਹ ਵਿਚ ਸੁੱਟ ਦਿਤਾ। ਬੱਸ, ਫਿਰ ਕੀ ਸੀ, ਇਸ ਗੱਲ ਤੋਂ ਬੇਖ਼ਬਰ, ਵੈਸਾਖੀਆਂ ਸਹਾਰੇ ਹੌਲੀ-ਹੌਲੀ ਤੁਰਦਾ ਸਚਿਨ ਤਿਲਕ ਕੇ ਫ਼ਰਸ਼ ’ਤੇ ਮੂਧੇ ਮੂੰਹ ਜਾ ਪਿਆ। ਉਸ ਦੇ ਡਿਗਦਿਆਂ ਹੀ ਬੰਟੀ ਤੇ ਉਸ ਦੇ ਦੋਸਤ ਜ਼ੋਰ-ਜ਼ੋਰ ਦੀ ਤਾੜੀਆਂ ਵਜਾਉਾਂਦੇ ੁੱਚੀ-ਉੱਚੀ ਹੱਸਣ ਲੱਗੇ। ਡਿਗਦਿਆਂ ਹੀ ਸਚਿਨ ਦੇ ਮੂੰਹ ’ਚੋਂ ਖ਼ੂਨ ਵੱਗਣ ਲੱਗ ਪਿਆ ਤੇ ਸੱਜਾ ਪੈਰ ਪੂਰੀ ਤਰ੍ਹਾਂ ਮੁਚੜ ਗਿਆ। ਉਸ ਦੀਆਂ ਚੀਕਾਂ ਸੁਣ ਕੇ ਨਾਲ ਦੀਆਂ ਜਮਾਤਾਂ ਦੇ ਅਧਿਆਪਕ ਤੇ ਵਿਦਿਆਰਥੀ ਵੀ ਬਾਹਰ ਆ ਗਏ। ਸਚਿਨ ਦੀ ਹਾਲਤ ਵੇਖ ਕੇ ਹੁਣ ਤਕ ਬੰਟੀ ਤੇ ਉਸ ਦੇ ਦੋਸਤ ਵੀ ਘਬਰਾ ਚੁੱਕੇ ਸਨ।
ਸਚਿਨ ਦਾ ਸੱਜਾ ਪੈਰ ਮੁਚੜ ਜਾਣ ਕਾਰਨ ਉਸ ਤੋਂ ਉਠਿਆ ਨਹੀਂ ਸੀ ਜਾ ਰਿਹਾ। ਹੁਣ ਉਹ ਵੈਸਾਖੀਆਂ ਨਾਲ ਵੀ ਤੁਰਨ ਤੋਂ ਅਸਮਰੱਥ ਹੋ ਗਿਆ। ਉਸ ਨੂੰ ਜਲਦੀ ਨਾਲ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਪ੍ਰਿੰਸੀਪਲ ਦੇ ਆਉਣ ’ਤੇ ਕੁੱਝ ਮੁੰਡਿਆਂ ਨੇ ਉਨ੍ਹਾਂ ਨੂੰ ਬੰਟੀ ਦੀ ਸ਼ਰਾਰਤ ਬਾਰੇ ਦੱਸ ਦਿਤਾ। ਪ੍ਰਿੰਸੀਪਲ ਸਾਹਿਬ ਨੇ ਬੰਟੀ ਨੂੰ ਖ਼ੂਬ ਝਾੜ ਪਾਈ ਤੇ ਨਾਲ ਹੀ ਉਸ ਦੇ ਦੋਸਤਾਂ ਨੂੰ ਡਾਂਟਿਆ। ਬੰਟੀ ਨੂੰ ਸ਼ਖਤੀ ਨਾਲ ਸਵੇਰੇ ਹੀ ਅਪਣੇ ਮਾਤਾ-ਪਿਤਾ ਨੂੰ ਸੱਦ ਕੇ ਲਿਆਉਣ ਲਈ ਕਿਹਾ ਗਿਆ। ਅਗਲੇ ਦਿਨ ਬੰਟੀ ਦੇ ਮੰਮੀ-ਪਾਪਾ ਨੂੰ ਪ੍ਰਿੰਸੀਪਲ ਸਾਹਿਬ ਤੇ ਅਧਿਆਪਕਾਂ ਸਾਹਮਣੇ ਬਹੁਤ ਸ਼ਰਮਿੰਦਾ ਹੋਣਾ ਪਿਆ।
ਬੰਟੀ ਸ਼ਰਾਰਤੀ ਤਾਂ ਸੀ, ਪਰ ਇਸ ਹੱਦ ਤਕ, ਇਹ ਉਸ ਦੇ ਮੰਮੀ-ਪਾਪਾ ਨੇ ਸੋਚਿਆ ਵੀ ਨਹੀਂ ਸੀ। ਉਸ ਦੇ ਮੰਮੀ-ਪਾਪਾ ਬਹੁਤ ਹੀ ਗੰਭੀਰ ਹੋ ਗਏ। ਘਰ ਆਉਾਂਦਿਆਂ ੀ ਉਨ੍ਹਾਂ ਨੇ ਬੰਟੀ ਨੂੰ ਆਵਾਜ਼ ਮਾਰੀ। ਬੰਟੀ ਚੁੱਪ-ਚਾਪ ਅੱਖਾਂ ਝੁਕਾਈ ਮੰਮੀ-ਪਾਪਾ ਸਾਹਮਣੇ ਖੜਾ ਸੀ। ਅੰਤਾਂ ਦੇ ਗੁੱਸੇ ’ਚ ਹੋਣ ਦੇ ਬਾਵਜੂਦ ਪਾਪਾ ਉਸ ਨੂੰ ਪਿਆਰ ਨਾਲ ਸਮਝਾਉਾਂਦੇ ੋਏ ਬੋਲੇ, ‘‘ਦੇਖ ਪੁੱਤਰ! ਅੱਜ ਤੂੰ ਸ਼ਰਾਰਤ ਨਹੀਂ ਕੀਤੀ ਸਗੋਂ ਗੁਨਾਹ ਕੀਤਾ ਹੈ। ਉਹ ਵਿਚਾਰਾ ਮੁੰਡਾ ਜਿਹੜਾ ਪਹਿਲਾਂ ਤੋਂ ਹੀ ਕੁਦਰਤੀ ਅਪੰਗਤਾ ਦਾ ਸ਼ਿਕਾਰ ਹੈ, ਤੂੰ ਉਸ ਦਾ ਮਜ਼ਾਕ ਉਡਾ ਕੇ ਉਸ ਨੂੰ ਮਾਨਸਕ ਕਸ਼ਟ ਪਹੁੰਚਾਇਆ ਹੈ। ਉਹ ਇਕ ਗ਼ਰੀਬ ਘਰ ਦਾ ਲੜਕਾ ਹੈ। ਤੈਨੂੰ ਪਤਾ ਹੈ ਕਿ ਤੇਰੇ ਮਜ਼ਾਕ ਕਾਰਨ ਉਸ ਵਿਚਾਰੇ ਦੋ ਦੰਦ ਤੇ ਪੈਰ ਦੀ ਹੱਡੀ ਟੁੱਟ ਗਈ ਹੈ। ਜਿਹੜਾ ਪਹਿਲਾਂ ਹੀ ਵੈਸਾਖੀਆਂ ਸਹਾਰੇ ਤੁਰਦਾ ਸੀ, ਉਹ ਵਿਚਾਰਾ...! ਅੱਜ ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਤੂੰ ਸਾਡਾ ਪੁੱਤਰ ਹੈਂ।’’
ਕੋਲ ਖਲੋਤੀ ਉਸ ਦੀ ਮੰਮੀ ਦੀਆਂ ਅੱਖਾਂ ਵੀ ਭਿੱਜ ਗਈਆਂ।
ਚੁੱਪ-ਚਾਪ ਖਲੋਤਾ ਬੰਟੀ ਬੇਹਦ ਗੰਭੀਰ ਹੋ ਗਿਆ ਤੇ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ। ਉਹ ਬੋਲਿਆ, ‘‘ਸੌਰੀ ਪਾਪਾ, ਸੌਰੀ ਮੰਮਾ, ਪਲੀਜ਼ ਮੈਨੂੰ ਮੁਆਫ਼ ਕਰ ਦਿਉ। ਮੈਂ ਦੁਬਾਰਾ ਇੰਜ ਕਦੇ ਨਹੀਂ ਕਰਾਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ।’’
‘‘ਸਿਰਫ਼ ਇਹੀ ਵਾਅਦਾ ਨਹੀਂ, ਤੈਨੂੰ ਇਕ ਹੋਰ ਵਾਅਦਾ ਵੀ ਕਰਨਾ ਪਵੇਗਾ।’’ ਉਸ ਦੇ ਪਾਪਾ ਬੋਲੇ।
‘‘ਦੱਸੋ ਪਾਪਾ।’’ ਬੰਟੀ ਨੇ ਪੁਛਿਆ।
‘‘ਤੂੰ ਮੇਰੇ ਨਾਲ ਹੁਣੇ ਹਸਪਤਾਲ ਚੱਲ ਕੇ ਸਚਿਨ ਤੋਂ ਮੁਆਫ਼ੀ ਮੰਗ ਤੇ ਉਸ ਨੂੰ ਅਪਣਾ ਦੋਸਤ ਬਣਾ। ਸਿਰਫ਼ ਏਨਾ ਹੀ ਨਹੀਂ, ਜਿੰਨੇ ਦਿਨ ਸਚਿਤਨ ਹਸਪਤਾਲ ਵਿਚ ਰਹੇਗਾ, ਤੂੰ ਸਕੂਲੋਂ ਆ ਕੇ ਰੋਜ਼ ਹਸਪਤਾਲ ਜਾਏਂਗਾ ਤੇ ਉਸ ਦੀ ਦੇਖਭਾਲ ਕਰੇਂਗਾ। ਹਸਪਤਾਲ ਦਾ ਸਾਰਾ ਖ਼ਰਚਾ ਤਾਂ ਮੈਂ ਉਠਾਵਾਂਗਾ, ਪਰ ਉਸ ਦੇ ਠੀਕ ਹੋਣ ਤਕ ਸਕੂਲ ਦਾ ਸਾਰਾ ਕੰਮ ਤੂੰ ਉਸ ਨੂੰ ਕਰਵਾਏਂਗਾ ਤੇ ਯਾਦ ਰੱਖ, ਕਦੇ ਵੀ ਜ਼ਿੰਦਗੀ ਵਿਚ ਕਿਸੇ ਦੀ ਵੀ ਸਰੀਰਕ ਅਪੰਗਤਾ ਦਾ ਮਜ਼ਾਕ ਨਾ ਉਡਾਵੀਂ।’’ ਬੰਟੀ ਦੇ ਪਾਪਾ ਨੇ ਸਮਝਾਇਆ।
‘‘ਠੀਕ ਹੈ ਪਾਪਾ। ਪਾਪਾ, ਅੱਜ ਤੋਂ ਬਾਅਦ ਮੈਂ ਕੋਈ ਵੀ ਅਜਿਹਾ ਕੰਮ ਨਹੀਂ ਕਰਾਂਗਾ, ਜਿਸ ਨਾਲ ਤੁਹਾਨੂੰ ਸ਼ਰਮ ਮਹਿਸੂਸ ਹੋਵੇ ਬਲਕਿ ਅਜਿਹੇ ਕੰਮ ਕਰਾਂਗਾ ਜਿਸ ਨਾਲ ਤੁਹਾਨੂੰ ਮੇਰੇ ’ਤੇ ਮਾਣ ਮਹਿਸੂਸ ਹੋਵੇ।’’ ਕਹਿੰਦੇ-ਕਹਿੰਦੇ ਬੰਟੀ ਦਾ ਚਿਹਰਾ ਪੂਰੀ ਤਰ੍ਹਾਂ ਹੰਝੂਆਂ ਨਾਲ ਭਿੱਜ ਚੁੱਕਾ ਸੀ।
ਉਸ ਦੇ ਪਾਪਾ ਦੀਆਂ ਪਾਰਖੂ ਨਜ਼ਰਾਂ ਨੇ ਵੇਖਿਆ ਤੇ ਮਹਿਸੂਸ ਕੀਤਾ ਕਿ ‘ਬੰਟੀ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ।’ ਉਹ ਬੋਲੇ, ‘‘ਠੀਕ ਹੈ ਬੇਟਾ।’’
ਤੇ ਉਹ ਉਸ ਨੂੰ ਲੈ ਕੇ ਜਲਦੀ ਨਾਲ ਹਸਪਤਾਲ ਵੱਲ ਚੱਲ ਪਏ।
ਇਸ ਲਈ ਬੱਚਿਉ! ਕਦੇ ਵੀ ਕਿਸੇ ਨਾਲ ਅਜਿਹਾ ਮਜ਼ਾਕ ਨਾ ਕਰੋ ਜਿਸ ਨਾਲ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸੱਟ ਲੱਗੇ ਤੇ ਹਮੇਸ਼ਾ ਸਿਆਣੇ ਬੱਚੇ ਬਣ ਕੇ ਰਹੋ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !