ਸਾਡੇ ਪ੍ਰਚਾਰਕ, ਕਥਾਵਾਚਕ ਤੇ ਹੋਰ ਚਿੰਤਕ ਯਥਾ ਯੋਗ 'ਗੁਰਮਤਿ ਦੇ ਪ੍ਰਚਾਰ ਵਿਚ ਅਪਣੇ ਹਿਸੇ ਆਉਂਦੇ ਫਰਜ਼
ਨਿਭਾਉਂਦੇ ਹਨ। ਪਰ ਕੁਝ ਪੁਜ਼ਾਰੀ ਵਿਰਤੀ ਵਾਲੇ ਲੋਕ ਅਪਣਾ ਹਲਵਾ ਮੰਡਾ ਚਲਦਾ ਰਖਣ ਲਈ ਲੋਕਾਂ ਨੂੰ ਅੰਧ ਵਿਸ਼ਵਾਸ
ਦੀ ਖੱਡ 'ਚ ਡੇਗਣ ਤੋਂਵੀ ਗੁਰੇਜ਼ ਨਹੀਂ ਕਰਦੇ,ਤੇ ਲਗਦੇ ਦਾਅ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਭਾਵੇਂ ਕਈ ਵਾਰ ਪਾਸਾ
ਉਲਟਾ ਵੀ ਪੈ ਜਾਂਦਾ ਹੈ।
ਇਸੇ ਤਰਾਂ ਇਕ ਘਟਣਾ ਸਾਡੇ ਸਾਹਮਣੇ ਹੋਈ। ਜੋ ਆਪਜੀ ਨਾਲ ਸਾਂਝੀ ਕਰ ਰਿਹਾ ਹਾਂ ॥
ਗੱਲ ਇਸ ਤਰ੍ਹਾਂ ਹੋਈ ਦਾਸ ਤੇ ਇਕ ਸਾਥੀ ਕਿਸੇ ਨਗਰ ਅਖੰਡਪਾਠ ਦੀ ਡਿਊਟੀ ਨਿਭਾਉਣ ਗਏ।
ਸਾਨੂੰ ਘਰ ਲਭਣ ਵਿਚ ਕੋਈ ਦਿੱਕਤ ਨਹੀ ਹੋਈ ਕਿੳਂਕਿ ਪਾਠ ਵਾਲੇ ਘਰੇ ਲਾਉਡਸਪੀਕਰ ਲੱਗਾ ਹੋਇਆ ਸੀ।
ਪਾਠੀਆਂ ਦੇ ਆਸਣ ਉਨ੍ਹਾਂ ਘਰ ਦੇ ਰੌਲੇ ਗੌਲੇ ਤੋਂ ਅੱਡਰੇ ਕਮਰੇ 'ਚ ਲਗਾਏ ਸਨ। ਪਾਠੀ ਡਿਊਟੀ ਲਗਾ ਕੇ ਕਮਰੇ
ਵਿਚ ਆ ਕੇ ਅਰਾਮ ਕਰਦੇ । ਪਰਿਵਾਰ ਵੱਲੋਂ ਪਾਠੀਆਂ ਦੀ ਲੰਗਰ ਪਾਣੀ ਦੀ ਸੇਵਾ ਦਾ ਉਸੇ ਕਮਰੇ 'ਚ ਪ੍ਰਬੰਧ ਸੀ।
ਸ਼ਾਮ ਨੂੰ ਘਰ ਵਾਲਾ ਆਇਆ ਤੇ ਸਾਰੇ ਪਾਠੀਆਂ ਨੂੰ ਸੰਬੋਧਨ ਹੋ ਕੇ ਬੋਲਿਆ "ਬਾਬਾ ਜੀ" ਪਤਾ ਨਹੀਂ ਕੀ ਗੱਲ 'ਮੱਝ'
ਨਹੀਂ ਮਿਲ ਰਹੀ(ਦੁਧ ਨਹੀਂ ਚੋਣ ਦੇ ਰਹੀ) ਕੋਈ ਕਰੋ ਕ੍ਰਿਪਾ ।.......
ਹੁਣੇ ਕਰ ਦਿੰਦੇ ਹਾਂ ਉਥੇ ਬੈਠਾ ਅੱਧਖੜ ਤੇ ਚੋਲਾਧਾਰੀ ਪਾਠੀ ਝੱਟ ਬੋਲਿਆ.. (ਮੈਂ ਉਸਨੂੰ ਟੋਕਣ ਲਗਾ ਸੀ ਪਰ ਮੇਰੇ
ਸਾਥੀ ਨੇ ਮੈਨੂੰ ਰੋਕ ਦਿੱਤਾ।) ਉਸਨੇ ਘਰ ਵਾਲੇ ਤੋਂ ਆਟੇ ਦਾ 'ਪੇੜਾ' ਮੰਗਾਇਆ ਤੇ ਹੱਥ 'ਚ ਫੜ੍ਹ, ਫੂਕਾਂ ਮਾਰ-ਮਾਰ
ਕੇ ਗੁਰਬਾਣੀ ਦੇ ਸ਼ਬਦ ਪੜ੍ਹਕੇ ਉਸਨੂੰ ਦੇ ਕੇ ਕਿਹਾ
ਜਾਉ ਮੱਝ ਨੂੰ ਖਵਾਉ ਹੁਣੇ ਸ਼ਰਤੀਆ ਮਿਲੇਗੀ। 'ਪਰ' ਮੱਝ ਨਾ ਮਿਲੀ ਘਰ ਵਾਲਾ ਫੇਰ ਆ ਗਿਆ।
ਉਸਨੇ ਹੋਰ ਆਟੇ ਦਾ 'ਪੇੜਾ' ਮੰਗਾਇਆ ਫੇਰ ਉਹੀ ਕਿਰਿਆ ਦੁਹਰਾਈ ।ਦੋ ਤਿੰਨ ਵਾਰੀ ਇਸ ਤਰਾਂ ਕੀਤਾ, ਪਰ
ਰਿਜ਼ਲਟ 'ਵਹੀ ਢਾਕ ਕੇ ਤੀਨ ਪਾਟ' ਵਾਲਾ ਮੱਝ ਨਾ ਮਿਲੀ। ਉਸ ਪਾਠੀ ਦੀ ਹਾਲਤ ਹੁਣ ਦੇਖਣ ਵਾਲੀ ਸੀ।
ਤੇਰੇ 'ਮੰਤਰ' ਫ੍ਹੇਲ ਹੋ ਗਏ ਹਨ ਤਾਂ ਅਸੀਂ ਕੁਝ ਕਰੀਏ 'ਦਾਸ ਬੋਲਿੱਆ', ਘਰ ਵਾਲਾ ਵੀ ਕਾਹਲਾ ਪਇਆ
ਹੋਇਆ ਸੀ । ਤੇ ਉਹ ਪਾਠੀ ਵੀ ਛਿੱਥਾ ਜਿਹਾ ਬੋਲਿੱਆ ਤੁਸੀਂ ਵੀ ਅਪਣਾ ਜ਼ੋਰ ਲਾਕੇ ਦੇਖ ਲਉ॥
ਦਾਸ ਨੇ ਘਰ ਵਾਲੇ ਨੂੰ ਕਿਹਾ ਜਾਉ ਸਪੀਕਰ ਬੰਦ ਕਰਵਾਉ ਸਤਿਗੁਰੂ ਭਲੀ ਕਰੇਗਾ ...ਸਪੀਕਰ ਬੰਦ ਹੋਣ ਤੋਂ ਥੋੜੀ ਦੇਰ
ਬਾਅਦ ਮੱਝ ਮਿਲ ਗਈ।ਦਰਅਸਲ ਮੱਝ ਸਪੀਕਰ ਦੀ ਅਵਾਜ਼ ਤੋਂ ਡਰ ਰਹੀ ਸੀ।
ਹੁਣ ਉਸ ਪਾਠੀ ਦੀ ਬੋਲਤੀ ਬੰਦ ਹੋ ਗਈ। ਤੇ ਸਿਰ ਨੀਂਵਾਂ ਸੁੱਟੀ ਕੁਝ ਸੋਚ ਰਿਹਾ ਸੀ ਸ਼ਾਇਦ ਇਸ ਘਟਣਾ ਤੋਂ
ਸਿਖਿਆ ਲੈਣ ਲਈ, ਜਾਂ ਅਗੇ ਤੋਂ ਹੁਸ਼ਿਆਰ ਹੋਣ ਲਈ.......
ਏਥੇ ਇਕ ਸਵਾਲ ਹੋਰ ਧਿਆਣ ਮੰਗਦਾ ਹੈ । ਜੇਕਰ ਸਪੀਕਰ ਦੀ ਅਵਾਜ ਇਕ 'ਪਸ਼ੂ (ਮੱਝ) ਉੱਤੇ ਬੁਰਾ ਅਸਰ
ਕਰ ਸਕਦੀ ਹੈ ਤਾਂ ਜਿਹੜੇ ਅਸੀਂ ਉੱਚੀ ਅਵਾਜ ਕਰਕੇ ਧੱਕੇ ਨਾਲ ਲੋਕਾਂ ਦੇ ਕੰਨਾਂ 'ਚ 'ਗੁਰਬਾਣੀ' ਸੁਣਾਉਣ ਦੀ ਕੋਸ਼ਿਸ਼
(ਬੇਅਦਬੀ) ਕਰਦੇ ਹਾਂ,ਬੇਸ਼ੱਕ ਅਗਲਾ ਕਿਨਾਂ ਡਿਸਟਰਬ ਹੋਵੇ।ਸਾਡੇ ਤੇ ਸ਼ੋਰ ਪ੍ਰਦੂਸ਼ਣ ਦਾ ਕੀ ਅਸਰ ਹੁੰਦਾ ਹੋਵੇਗਾ.???॥

ਸ੍ਰ. ਸੁਰਿੰਦਰ ਸਿੰਘ 'ਖਾਲਸਾ'
97287-43287,

0 comments:
Speak up your mind
Tell us what you're thinking... !