ਮੈਂ ਵਾਰਸ ਹਾਂ ਇਸ ਦੇਸ਼ ਦਾ, ਕੰਮ ਵਤਨ ਦੇ ਆਵਾਂਗਾ।
ਫ਼ਰਜ਼ ਨਿਭਾ ਕੇ ਦੇਸ਼ ਲਈ ਮੈਂ, ਵੀਰ ਜਵਾਨ ਕਹਾਵਾਂਗਾ।
ਮਿੱਟੀ ਇਸਦੀ ਮਹਿਕਾਂ ਵੰਡਦੀ,ਮੈਂ ਵੀ ਮਹਿਕ ਖਿੰਡਾਵਾਂਗਾ।
ਮਾਂ-ਬੋਲੀ ਦੀ ਸੇਵਾ ਕਰਕੇ, ਬਣਦੇ ਫ਼ਰਜ਼ ਨਿਭਾਵਾਂਗਾ।
ਮੈਥੋਂ ਨੇ ਜੋ ਆਸਾਂ ਲਾਈਆ, ਹੱਸ-ਹੱਸ ਤੌੜ ਚੜ੍ਹਾਵਾਂਗਾ।
ਮਾਂ ਦੇ ਦੁੱਧ ਦੀ ਲਾਜ ਰੱਖਾਂਗਾ, ਨਹੀਂ ਪਿੱਛੇ ਕਦਮ ਹਟਾਵਾਂਗਾ।
ਮਹਿੰਗੇ ਮੁੱਲ ਜੋ ਲਈ ਆਜ਼ਾਦੀ, ਉਸ ਲਈ ਜਾਨ ਲੁਟਾਵਾਂਗਾ।

ਮਾਂ-ਬਾਪੂ ਦੀੇ ਮਿਹਨਤ ਦਾ ਮੈਂ, ਹੱਸ-ਹੱਸ ਕਰਜ਼ ਚੁਕਾਵਾਂਗਾ।
ਚੰਗੀ ਸਿੱਖਿਆ ਹਾਸਲ ਕਰਕੇ, ਮਾਂ-ਪਿਉ ਦਾ ਨਾਂ ਚਮਕਾਵਾਂਗਾ।
ਆਪਸ ਵਿੱਚ ਰਲ-ਮਿਲ ਕੇ ਰਹਿਣਾ,ਮੈਂ ਸਭ ਨੂੰ ਸਮਝਾਵਾਂਗਾ।
ਮਾਂ-ਬੋਲੀ ਦੀ ਸੇਵਾ ਕਰਕੇ, ਬਣਦੇ ਫ਼ਰਜ਼ ਨਿਭਾਵਾਗਾ।
ਨਾਂਹ-ਪੱਖੀ ਰਹੁ-ਰੀਤਾਂ ਛੱਡਕੇ, ਹਾਂ-ਪੱਖੀ ਸੋਚ ਬਣਾਵਾਂਗਾ।
ਹਾਸਿਆਂ ਭਰੀ ਚੰਗੇਰ ਹੈ ਮੇਰੀ, ਮੈਂ ਸੱਭ ਵਿੱਚ ਵਰਤਾਵਾਂਗਾ।
ਇਕ ਬਾਗ ਦੇ ਫ਼ੁੱਲ ਅਸੀਂ ਹਾਂ, ਸੱਭ ਨੂੰ ਆਖ ਸੁਣਾਵਾਂਗਾ।

ਅੱਤਵਾਦ ਨੂੰ ਜੜੋਂ ਮਿਟਾਕੇ, ਪਿਆਰ ਦਾ ਸਬਕ ਪੜ੍ਹਾਵਾਂਗਾ।
ਪੜ੍ਹੋ-ਜੁੜ੍ਹੋ ਸੰਘਰਸ਼ ਕਰਨ ਦੀ, ਚੰਗੀ ਲੀਹ ਮੈਂ ਪਾਵਾਂਗਾ।
ਲੋਕਰਾਜ ਨੂੰ ਸਫ਼ਲ ਬਣਾਉਣਾ, ਹਰ ਦਿਲ ਤੱਕ ਗੱਲ ਪੁਚਾਵਾਂਗਾ।

ਦੇਸ਼ ਦਾ ਨਿਰਮਲ ਵਾਰਸ ਬਣਕੇ, ਹਰ ਕੋਨਾ ਰੁਸ਼ਨਾਵਾਂਗਾ।
ਭੀੜ ਪਵੇ ਜੇ ਕਦੇ ਦੇਸ਼ ਤੇ, ਅਗਾਂਹ ਨੂੰ ਕਦਮ ਵਧਾਵਾਂਗਾ।
ਵੱਡਿਆਂ ਦੇ ਪਾਏ ਪੂਰਨਿਆਂ ਤੇ, ਅੱਗੇ ਵਧਦਾ ਜਾਵਾਂਗਾ।
ਮਾਂ-ਬੋਲੀ ਦੀ ਕਰਕੇ ਸੇਵਾ, ਬਣਦੇ ਫ਼ਰਜ਼ ਨਿਭਾਵਾਂਗਾ।

ਵੱਡਿਆਂ ਦੇ ਪਾਏ ਪੂਰਨਿਆਂ ਤੇ, ਅੱਗੇ ਵਧਦਾ ਜਾਵਾਂਗਾ।ਮਾਂ-ਬੋਲੀ ਦੀ ਕਰਕੇ ਸੇਵਾ, ਬਣਦੇ ਫ਼ਰਜ਼ ਨਿਭਾਵਾਂਗਾ।
ਪ੍ਰਿੰ. ਨਿਰਮਲ ‘ਸਤਪਾਲ’
17ਏ ਨਿਊ ਆਸ਼ਾਪੁਰੀ
ਲੁਧਿਆਣਾ।
ਸੈਲ ਨੰ:-95010-44955

0 comments:
Speak up your mind
Tell us what you're thinking... !