ਆਪ-ਹੁਦਰਾ ਸ਼ਹਿਰੀ ਕਰਨ
ਆਪ-ਹੁਦਰਾ ਸ਼ਹਿਰੀ ਕਰਨ
ਕਿਤੇ ਬਹੁ-ਮੰਜ਼ਿਲਾ ਇਮਾਰਤਾਂ
ਕਿਤੇ ਝੁੱਗੀਆਂ-ਝੋਂਪੜੀਆਂ
ਦੀਆਂ ਕਤਾਰਾਂ ਰੁੱਖਾਂ ਦੀ ਥਾਂ
ਲੰਮੀਆਂ ਲੰਮੀਆਂ
ਇੱਟਾਂ ਦੀਆਂ ਦੀਵਾਰਾਂ
ਭੁਰਦੇ ਹੋਏ ਸੜਕਾਂ ਦੇ ਕਿਨਾਰੇ
ਉਹ ਰੁੱਖ ਜੋ ਸਫ਼ਰ ਕਰਦਿਆਂ
ਲ਼ੱਗਦੇ ਸੀ ਪਿੱਛੇ ਵਲ ਭੱਜਦੇ
ਨਜ਼ਰੀਂ ਨਹੀਂ ਪੈਂਦੇ।
ਭਾਲਿਆਂ ਨਹੀਂ ਲੱਭਦਾ ਆਪਣਾ ਪਿੰਡ
ਨਿੱਕੇ-ਨਿੱਕੇ ਮਿੱਟੀ ਨਾਲ ਲਿੱਪੇ ਘਰ
ਘਰਾਂ ਦੀਆਂ ਕੰਧਾਂ ਤੇ ਪਏ ਬੇਲ-ਬੂਟੇ
ਨਹੀਂ ਲੱਭਦੀਆਂ ਪਿੱਪਲਾਂ ਦੀਆਂ ਛਾਵਾਂ
ਤੀਆਂ ਦੇ ਮੇਲੇ
ਸਾਂਝੇ ਟੱਬਰ, ਸਾਂਝੀਆਂ ਗੱਲਾਂ
ਮੇਰ ਨਾ ਤੇਰ
ਦਿਲਾ ਦੀਆਂ ਸਾਝਾਂ
ਖੋਹ ਲਈਆਂ ਨੇ
ਆਪ-ਹੁਦਰੇ ਸ਼ਹਿਰੀ ਕਰਨ ਨੇ
ਗੰਨਿਆਂ ਤੇ ਛੱਲੀਆਂ ਦੀ ਮਿਠਾਸ
ਠੰਡੀਆਂ ਕੂਲਾਂ ਦਾ ਪਾਣੀ
ਖੂਹ ਦੀਆਂ ਟਿੰਡਾਂ
ਰਹਟਾਂ ਦੀ ਆਵਾਜ਼
ਬਣ ਗਈਆਂ ਨੇ ਬੀਤੇ ਦੀਆਂ ਗੱਲਾਂ
ਮਾਮੇ-ਮਾਸੀਆਂ ਚਾਚੇ, ਤਾਏ ਤੇ ਭੁਆ
ਬਣ ਗਏ ਨੇ ਆਂਟੀ-ਅੰਕਲ
ਰਿਸ਼ਤਿਆਂ ਦੀ ਮਿਠਾਸ
ਕੁਸੈਲੀ ਹੋ ਗਈ
ਆਪ ਹੁਦਰੇ ਸ਼ਹਿਰੀ ਕਰਨ ਵਿੱਚ
ਸਾਡਾ ਅਮੀਰ ਸੱਭਿਆ-ਚਾਰ
ਗੁਆਚ ਗਿਆ
ਪੱਛਮੀ ਸੋਚ ਵਿੱਚ
ਹੁਣ ਸਾਂਝੇ ਵਿਹੜੇ ਨਹੀਂ
ਨਜ਼ਰੀਂ ਪੈਂਦੇ ਨੇ
ਲੋਹੇ ਦੇ ਵੱਡੇ-ਵੱਡੇ ਗੇਟ
ਹੁਣ ਘਰਾਂ ਵਿੱਚ
ਇਨਸਾਨ ਨਹੀਂ ਵਸਦੇ
ਨੂੜੇ ਹੋਏ ਨੇ ਲੋਕ
ਸ਼ੀਸ਼ਿਆਂ ਦੇ ਮਕਾਨਾਂ ਵਿੱਚ
ਜਾਨਵਰਾਂ ਵਾਂਗ
ਖੁਸ਼ੀਆਂ ਤੇ ਗਮੀਆਂ ਵੀ
ਸਿਮਟ ਗਈਆਂ ਨੇ ਦਿਲਾਂ ਅੰਦਰ
ਹੁਣ ਘੋੜੀਆਂ ਗੀਤ ਤੇ ਕੀਰਨੇ
ਦਫ਼ਨ ਹੋ ਗਏ ਨੇ ਘਰਾਂ ਅੰਦਰ
ਹੁਣ ਇਨਸਾਨ
ਨਿਰਮਲ ਬੁੱਤ ਬਣ ਗਿਐ
ਆਪ-ਹੁਦਰੇ ਸ਼ਹਿਰੀ-ਕਰਨ ਦੀ
ਆੜ ਵਿੱਚ।
ਪ੍ਰਿੰ. ਨਿਰਮਲ ‘ਸਤਪਾਲ’
ਆਪ-ਹੁਦਰਾ ਸ਼ਹਿਰੀ ਕਰਨ
ਕਿਤੇ ਬਹੁ-ਮੰਜ਼ਿਲਾ ਇਮਾਰਤਾਂ
ਕਿਤੇ ਝੁੱਗੀਆਂ-ਝੋਂਪੜੀਆਂ
ਦੀਆਂ ਕਤਾਰਾਂ ਰੁੱਖਾਂ ਦੀ ਥਾਂ
ਲੰਮੀਆਂ ਲੰਮੀਆਂ
ਇੱਟਾਂ ਦੀਆਂ ਦੀਵਾਰਾਂ
ਭੁਰਦੇ ਹੋਏ ਸੜਕਾਂ ਦੇ ਕਿਨਾਰੇ
ਉਹ ਰੁੱਖ ਜੋ ਸਫ਼ਰ ਕਰਦਿਆਂ
ਲ਼ੱਗਦੇ ਸੀ ਪਿੱਛੇ ਵਲ ਭੱਜਦੇ
ਨਜ਼ਰੀਂ ਨਹੀਂ ਪੈਂਦੇ।
ਭਾਲਿਆਂ ਨਹੀਂ ਲੱਭਦਾ ਆਪਣਾ ਪਿੰਡ
ਨਿੱਕੇ-ਨਿੱਕੇ ਮਿੱਟੀ ਨਾਲ ਲਿੱਪੇ ਘਰ
ਘਰਾਂ ਦੀਆਂ ਕੰਧਾਂ ਤੇ ਪਏ ਬੇਲ-ਬੂਟੇ
ਨਹੀਂ ਲੱਭਦੀਆਂ ਪਿੱਪਲਾਂ ਦੀਆਂ ਛਾਵਾਂ
ਤੀਆਂ ਦੇ ਮੇਲੇ
ਸਾਂਝੇ ਟੱਬਰ, ਸਾਂਝੀਆਂ ਗੱਲਾਂ
ਮੇਰ ਨਾ ਤੇਰ
ਦਿਲਾ ਦੀਆਂ ਸਾਝਾਂ
ਖੋਹ ਲਈਆਂ ਨੇ
ਆਪ-ਹੁਦਰੇ ਸ਼ਹਿਰੀ ਕਰਨ ਨੇ
ਗੰਨਿਆਂ ਤੇ ਛੱਲੀਆਂ ਦੀ ਮਿਠਾਸ
ਠੰਡੀਆਂ ਕੂਲਾਂ ਦਾ ਪਾਣੀ
ਖੂਹ ਦੀਆਂ ਟਿੰਡਾਂ
ਰਹਟਾਂ ਦੀ ਆਵਾਜ਼
ਬਣ ਗਈਆਂ ਨੇ ਬੀਤੇ ਦੀਆਂ ਗੱਲਾਂ
ਮਾਮੇ-ਮਾਸੀਆਂ ਚਾਚੇ, ਤਾਏ ਤੇ ਭੁਆ
ਬਣ ਗਏ ਨੇ ਆਂਟੀ-ਅੰਕਲ
ਰਿਸ਼ਤਿਆਂ ਦੀ ਮਿਠਾਸ
ਕੁਸੈਲੀ ਹੋ ਗਈ
ਆਪ ਹੁਦਰੇ ਸ਼ਹਿਰੀ ਕਰਨ ਵਿੱਚ
ਸਾਡਾ ਅਮੀਰ ਸੱਭਿਆ-ਚਾਰ
ਗੁਆਚ ਗਿਆ
ਪੱਛਮੀ ਸੋਚ ਵਿੱਚ
ਹੁਣ ਸਾਂਝੇ ਵਿਹੜੇ ਨਹੀਂ
ਨਜ਼ਰੀਂ ਪੈਂਦੇ ਨੇ
ਲੋਹੇ ਦੇ ਵੱਡੇ-ਵੱਡੇ ਗੇਟ
ਹੁਣ ਘਰਾਂ ਵਿੱਚ
ਇਨਸਾਨ ਨਹੀਂ ਵਸਦੇ
ਨੂੜੇ ਹੋਏ ਨੇ ਲੋਕ
ਸ਼ੀਸ਼ਿਆਂ ਦੇ ਮਕਾਨਾਂ ਵਿੱਚ
ਜਾਨਵਰਾਂ ਵਾਂਗ
ਖੁਸ਼ੀਆਂ ਤੇ ਗਮੀਆਂ ਵੀ
ਸਿਮਟ ਗਈਆਂ ਨੇ ਦਿਲਾਂ ਅੰਦਰ
ਹੁਣ ਘੋੜੀਆਂ ਗੀਤ ਤੇ ਕੀਰਨੇ
ਦਫ਼ਨ ਹੋ ਗਏ ਨੇ ਘਰਾਂ ਅੰਦਰ
ਹੁਣ ਇਨਸਾਨ
ਨਿਰਮਲ ਬੁੱਤ ਬਣ ਗਿਐ
ਆਪ-ਹੁਦਰੇ ਸ਼ਹਿਰੀ-ਕਰਨ ਦੀਆੜ ਵਿੱਚ।
ਪ੍ਰਿੰ. ਨਿਰਮਲ ‘ਸਤਪਾਲ’
17ਏ, ਨਿਊ ਆਸ਼ਾਪੁਰੀ ਲੁਧਿਆਣਾ।
ਮੋਬਾ.95010-44955

0 comments:
Speak up your mind
Tell us what you're thinking... !