ਬੱਚੇ ਅੱਜ ਜੋ, ਕੱਲ ਦੇ ਨੇ ਵਾਰਸ
ਬੱਚੇ ਅੱਜ ਨੇ ਜੋ
ਉਹ ਕੱਲ ਦੇ ਨੇ ਵਾਰਸ
ਆਉ ਆਪਣੇ ਫ਼ਰਜ
ਪਛਾਣ ਲਈਏ।
ਅੱਗਾ ਆਪਣਾ ਜੇ
ਅਸਾਂ ਸੰਵਾਰਨਾ ਏ
ਨਵੀਂ ਪੀੜੀ ਨੂੰ ਆਓ
ਸੰਭਾਲ ਲਈਏ।
ਅੱਜ ਬੀਅ ਨੇ
ਕੱਲ ਨੂੰ ਫ਼ੁੱਲ ਬਣਨਾ
ਪਾਣੀ ਪਿਆਰ ਦਾ ਆਓ
ਛਿੜਕਾ ਦਈਏ।
ਜੋ ਬੀਜਣਾ
ਉਹ ਕੱਲ ਨੂੰ ਵੱਢ ਲੈਣਾ
ਪੀਂਘ ਪਿਆਰ ਦੀ
ਉੱਚੀ ਚੜ੍ਹਾ ਲਈਏ।
ਛੇਵਾਂ ਦਰਿਆ ਨਸ਼ਿਆਂ
ਦਾ ਵਹਿਣ ਲੱਗਾ
ਨਵੀਂ ਪਨੀਰੀ ਨੂੰ
ਡੁੱਬਣੋ ਬਚਾ ਲਈਏ।
ਬੇੜੀ ਬੰਨ੍ਹੀਏ
ਕਦਰਾਂ-ਕੀਮਤਾਂ ਦੀ
ਕਦਮ ਹੋਰ ਇਕ
ਅੱਗੇ ਹੋਰ ਵਧਾ ਲਈਏ।
ਮਹਿੰਗੇ ਮੁੱਲ ਆਜ਼ਾਦੀ
ਜੋ ਲਈ ਆਪਾਂ
ਕੀਮਤ ਰਲ ਕੇ ਉਸਦੀ
ਤਾਰ ਦਈਏ।
ਧੀ-ਪੁੱਤ ਦੇ ਵਿੱਚ
ਕੋਈ ਫ਼ਰਕ ਹੈ ਨਹੀਂ
ਬੇ-ਸਮਝਾਂ ਨੂੰ ਬੈਠ
ਸਮਝਾ ਲਈਏ।
ਚੰਗੀ ਸੋਚ ਦਾ ਫੜ ਕੇ
ਲੜ ਆਪਾਂ
ਵਿਰਸਾ ਆਪਣਾ ਆਪ
ਸੰਭਾਲ ਲਈਏ।
ਸਮਾਂ ਬੀਤਿਆ ਕਦੇ ਨਹੀਂ
ਹੱਥ ਆਉਂਦਾ
ਨਿਰਮਲ ਸੋਚ ਇਹ
ਅਪਣਾ ਲਈਏ।
ਬੱਚੇ ਅੱਜ ਨੇ ਜੋ
ਉਹ ਕੱਲ ਦੇ ਨੇ ਵਾਰਸ
ਆਉ ਆਪਣੇ ਫ਼ਰਜ
ਪਛਾਣ ਲਈਏ।
ਅੱਗਾ ਆਪਣਾ ਜੇ
ਅਸਾਂ ਸੰਵਾਰਨਾ ਏ
ਨਵੀਂ ਪੀੜੀ ਨੂੰ ਆਓ
ਸੰਭਾਲ ਲਈਏ।
ਅੱਜ ਬੀਅ ਨੇ
ਕੱਲ ਨੂੰ ਫ਼ੁੱਲ ਬਣਨਾ
ਪਾਣੀ ਪਿਆਰ ਦਾ ਆਓ
ਛਿੜਕਾ ਦਈਏ।
ਜੋ ਬੀਜਣਾ
ਉਹ ਕੱਲ ਨੂੰ ਵੱਢ ਲੈਣਾ
ਪੀਂਘ ਪਿਆਰ ਦੀ
ਉੱਚੀ ਚੜ੍ਹਾ ਲਈਏ।
ਛੇਵਾਂ ਦਰਿਆ ਨਸ਼ਿਆਂ
ਦਾ ਵਹਿਣ ਲੱਗਾ
ਨਵੀਂ ਪਨੀਰੀ ਨੂੰ
ਡੁੱਬਣੋ ਬਚਾ ਲਈਏ।
ਬੇੜੀ ਬੰਨ੍ਹੀਏ
ਕਦਰਾਂ-ਕੀਮਤਾਂ ਦੀ
ਕਦਮ ਹੋਰ ਇਕ
ਅੱਗੇ ਹੋਰ ਵਧਾ ਲਈਏ।
ਮਹਿੰਗੇ ਮੁੱਲ ਆਜ਼ਾਦੀ
ਜੋ ਲਈ ਆਪਾਂ
ਕੀਮਤ ਰਲ ਕੇ ਉਸਦੀ
ਤਾਰ ਦਈਏ।
ਧੀ-ਪੁੱਤ ਦੇ ਵਿੱਚ
ਕੋਈ ਫ਼ਰਕ ਹੈ ਨਹੀਂ
ਬੇ-ਸਮਝਾਂ ਨੂੰ ਬੈਠ
ਸਮਝਾ ਲਈਏ।
ਚੰਗੀ ਸੋਚ ਦਾ ਫੜ ਕੇ
ਲੜ ਆਪਾਂ
ਵਿਰਸਾ ਆਪਣਾ ਆਪ
ਸੰਭਾਲ ਲਈਏ।
ਸਮਾਂ ਬੀਤਿਆ ਕਦੇ ਨਹੀਂ
ਹੱਥ ਆਉਂਦਾਨਿਰਮਲ ਸੋਚ ਇਹ
ਅਪਣਾ ਲਈਏ।
ਪ੍ਰਿੰ. ਨਿਰਮਲ ‘ਸਤਪਾਲ’
ਸੈਲ ਨੰ:95010-44955

0 comments:
Speak up your mind
Tell us what you're thinking... !