ਬਾਬਲ ਨੂੰ ਕਿਉਂ ਮਨੋ ਭੁਲਾਇਆ-----
ਮਾਂ ਦੀਆਂ ਬਾਤਾਂ ਬੜੀਆਂ ਪਾਈਆਂ
ਬਾਬਲ ਨੂੰ ਕਿਉਂ ਮਨੋ ਭੁਲਾਇਆ।
ਅੱਜ ਮਾਂ ਜਦ ਵਿੱਚ ਨਹੀਂ ਦੁਨੀਆਂ ਦੇ
ਬਾਬਲ ਦਾ ਫਿਰ ਚੇਤਾ ਆਇਆ।
ਮੋਹ ਦੀਆਂ ਤੰਦਾਂ ਰਿਸ਼ਤਿਆਂ ਵਿੱਚ ਜੋ
ਬਾਬਲ ਉਸਦਾ ਹੈ ਸਰਮਾਇਆ।
ਮੈਂ ਕਮਲੀ ਅੱਜ ਤੱਕ ਹਾਂ ਭੁੱਲੀ ਰਹੀ
ਨਾ ਬਾਬਲ ਨੇ ਹੱਕ ਜਤਾਇਆ।
ਜਦ ਜਾਂਦੀ ਸਾਂ ਬਾਬਲ ਵਿਹੜੇ
ਮਾਂ ਬਾਹਾਂ ਵਿੱਚ ਘੁੱਟ ਸੀ ਲੈਂਦੀ।
ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ
ਧੀਏ-ਧੀਏ ਕਹਿੰਦੀ ਰਹਿੰਦੀ।
ਬਾਬਲ ਮੇਰਾ ਆ ਕੇ ਮੈਨੂੰ
ਸਿਰ ਤੇ ਹੱਥ ਰੱਖ ਪਿਆਰ ਸੀ ਦਿੰਦਾ।
ਹੁਣ ਮਾਂ ਦੀ ਥਾਂ ਬਾਪੂ ਜਾਪੇ
ਜਦ ਜਾਵਾਂ ਮੈਂ ਕੋਲ ਹੈ ਬਹਿੰਦਾ।
ਮਾਂ-ਬਾਪੂ ਨਾਲ ਜਦ ਸੀ ਲੜਦੀ
ਬਾਪੂ ਮੂੰਹੋਂ ਕੁੱਝ ਨਾ ਕਹਿੰਦਾ ।
ਮਾਂ ਸੀ ਸੋ-ਸੋ ਤਾਹਨੇ ਦਿੰਦੀ
ਬਾਪੂ ਸਬਰ ਦਾ ਘੁੱਟ ਭਰ ਲੈਂਦਾ।
ਘਰ ਵਿੱਚ ਮਾਂ ਦੀ ਮਰਜੀ ਚਲਦੀ
ਬਾਪੂ ਮੇਰਾ ਮਸਤ ਸੀ ਰਹਿੰਦਾ।
ਉਹ ਤਾਂ ਸੰਤ ਸੁਭਾਅ ਹੈ ਧੁਰ ਤੋਂ
ਖੋਰੇ ਸੱਭ-ਕੁੱਝ ਤਾਂ ਸੀ ਸਹਿੰਦਾ।
ਅੱਜ ਜਦ ਬਾਬਲ ਵਿਹੜੇ ਜਾਵਾਂ
ਬਾਪੂ ਮਾਂ ਦੇ ਫ਼ਰਜ਼ ਪੁਗਾਵੇ।
ਹਾਲ-ਚਾਲ ਉਹ ਪੁੱਛਦਾ ਜਦ ਵੀ
ਮਾਂ ਦੀ ਕਮੀ ਨਾ ਮੈਨੂੰ ਭਾਵੇ।
ਬਿਨ ਮਾਂ ਦੇ ਉਹ ਕੱਲਾ ਲਗਦਾ
ਵਿੱਚ ਸੋਚਾਂ ਦੇ ਖੁੱਭਿਆ ਜਾਪੇ।
ਨੂੰਹ-ਪੁੱਤ ਉਸਦੀ ਬਾਤ ਨਾ ਪੁੱਛਣ
ਬੈਠਾ ਰਹਿੰਦਾ ਵਿੱਚ ਇਕਲਾਪੇ।
ਬਿਨ ਅੰਮੜੀ ਦੇ ਬਾਪ ਅਧੂਰਾ
ਉਸਦਾ ਦੁੱਖ ਨਾ ਜਰਿਆ ਜਾਵੇ।
ਇਹ ਤਾਂ ਨਦੀ ਕਿਨਾਰੇ ਰੁੱਖੜਾ
ਪਰ ਕੁੱਝ ਵੀ ਨਾ ਕਰਿਆ ਜਾਵੇ।
ਰੱਬਾ ਕਿਹੇ ਜ਼ਮਾਨੇ ਆਏ
ਮਾਂ-ਬਾਪੂ ਦੀ ਕਦਰ ਨਾ ਕੋਈ।
ਨਿਰਮਲ ਮਾਪੇ ਰਹਿਣ ਸਿਰਾਂ ਤੇ
ਬਾਝ ਇਨ੍ਹਾਂ ਨਾ ਜੱਗ ਵਿੱਚ ਢੋਈ।
ਪ੍ਰਿੰ. ਨਿਰਮਲ ‘ਸਤਪਾਲ’
ਮਾਂ ਦੀਆਂ ਬਾਤਾਂ ਬੜੀਆਂ ਪਾਈਆਂ
ਬਾਬਲ ਨੂੰ ਕਿਉਂ ਮਨੋ ਭੁਲਾਇਆ।
ਅੱਜ ਮਾਂ ਜਦ ਵਿੱਚ ਨਹੀਂ ਦੁਨੀਆਂ ਦੇ
ਬਾਬਲ ਦਾ ਫਿਰ ਚੇਤਾ ਆਇਆ।
ਮੋਹ ਦੀਆਂ ਤੰਦਾਂ ਰਿਸ਼ਤਿਆਂ ਵਿੱਚ ਜੋ
ਬਾਬਲ ਉਸਦਾ ਹੈ ਸਰਮਾਇਆ।
ਮੈਂ ਕਮਲੀ ਅੱਜ ਤੱਕ ਹਾਂ ਭੁੱਲੀ ਰਹੀ
ਨਾ ਬਾਬਲ ਨੇ ਹੱਕ ਜਤਾਇਆ।
ਜਦ ਜਾਂਦੀ ਸਾਂ ਬਾਬਲ ਵਿਹੜੇ
ਮਾਂ ਬਾਹਾਂ ਵਿੱਚ ਘੁੱਟ ਸੀ ਲੈਂਦੀ।
ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ
ਧੀਏ-ਧੀਏ ਕਹਿੰਦੀ ਰਹਿੰਦੀ।
ਬਾਬਲ ਮੇਰਾ ਆ ਕੇ ਮੈਨੂੰ
ਸਿਰ ਤੇ ਹੱਥ ਰੱਖ ਪਿਆਰ ਸੀ ਦਿੰਦਾ।
ਹੁਣ ਮਾਂ ਦੀ ਥਾਂ ਬਾਪੂ ਜਾਪੇ
ਜਦ ਜਾਵਾਂ ਮੈਂ ਕੋਲ ਹੈ ਬਹਿੰਦਾ।
ਮਾਂ-ਬਾਪੂ ਨਾਲ ਜਦ ਸੀ ਲੜਦੀ
ਬਾਪੂ ਮੂੰਹੋਂ ਕੁੱਝ ਨਾ ਕਹਿੰਦਾ ।
ਮਾਂ ਸੀ ਸੋ-ਸੋ ਤਾਹਨੇ ਦਿੰਦੀ
ਬਾਪੂ ਸਬਰ ਦਾ ਘੁੱਟ ਭਰ ਲੈਂਦਾ।
ਘਰ ਵਿੱਚ ਮਾਂ ਦੀ ਮਰਜੀ ਚਲਦੀ
ਬਾਪੂ ਮੇਰਾ ਮਸਤ ਸੀ ਰਹਿੰਦਾ।
ਉਹ ਤਾਂ ਸੰਤ ਸੁਭਾਅ ਹੈ ਧੁਰ ਤੋਂ
ਖੋਰੇ ਸੱਭ-ਕੁੱਝ ਤਾਂ ਸੀ ਸਹਿੰਦਾ।
ਅੱਜ ਜਦ ਬਾਬਲ ਵਿਹੜੇ ਜਾਵਾਂ
ਬਾਪੂ ਮਾਂ ਦੇ ਫ਼ਰਜ਼ ਪੁਗਾਵੇ।
ਹਾਲ-ਚਾਲ ਉਹ ਪੁੱਛਦਾ ਜਦ ਵੀ
ਮਾਂ ਦੀ ਕਮੀ ਨਾ ਮੈਨੂੰ ਭਾਵੇ।
ਬਿਨ ਮਾਂ ਦੇ ਉਹ ਕੱਲਾ ਲਗਦਾ
ਵਿੱਚ ਸੋਚਾਂ ਦੇ ਖੁੱਭਿਆ ਜਾਪੇ।
ਨੂੰਹ-ਪੁੱਤ ਉਸਦੀ ਬਾਤ ਨਾ ਪੁੱਛਣ
ਬੈਠਾ ਰਹਿੰਦਾ ਵਿੱਚ ਇਕਲਾਪੇ।
ਬਿਨ ਅੰਮੜੀ ਦੇ ਬਾਪ ਅਧੂਰਾ
ਉਸਦਾ ਦੁੱਖ ਨਾ ਜਰਿਆ ਜਾਵੇ।
ਇਹ ਤਾਂ ਨਦੀ ਕਿਨਾਰੇ ਰੁੱਖੜਾ
ਪਰ ਕੁੱਝ ਵੀ ਨਾ ਕਰਿਆ ਜਾਵੇ।
ਰੱਬਾ ਕਿਹੇ ਜ਼ਮਾਨੇ ਆਏ
ਮਾਂ-ਬਾਪੂ ਦੀ ਕਦਰ ਨਾ ਕੋਈ।
ਨਿਰਮਲ ਮਾਪੇ ਰਹਿਣ ਸਿਰਾਂ ਤੇ
ਬਾਝ ਇਨ੍ਹਾਂ ਨਾ ਜੱਗ ਵਿੱਚ ਢੋਈ।ਪ੍ਰਿੰ. ਨਿਰਮਲ ‘ਸਤਪਾਲ’
ਸੈਲ ਨੰ:-95010-44955

0 comments:
Speak up your mind
Tell us what you're thinking... !