ਨਿੱਤ ਹਵਸ ਦਾ ਹੋਣ ਸ਼ਿਕਾਰ ਧੀਆਂ
ਲੱਖ ਲਾਹਣਤ ਹੈ ਸਰਕਾਰਾਂ ਨੂੰ ।
ਦਿਨ ਦੀਵੀ ਇੱਜਤਾਂ ਲੁੱਟ ਹੋਵਣ
ਸਜਾ ਮਿਲੇ ਨਾ ਗੁਨਾਹਗਾਰਾਂ ਨੂੰ ।
ਰੂਹ ਕੰਬ ਜਾਵੇ ਕੁਰਲਾਵੇ ਵੀ ਨਿੱਤ ਆਉਣ ਜੋ ਖਬਰਾਂ ਸੁਣ ਪੜ੍ਹ ਕੇ
ਮਾਸੂਮ ਜਿੰਦਾਂ ਨੂੰ ਨੌਚ ਰਹੇ ਹੈਵਾਨ ਜੋ ਬਿਲਕੁਲ ਨਹੀ ਡਰਦੇ
ਖੂਹ ਖਾਤੇ ਕਿਹੜੇ ਪਾ ਦੇਵਣ, ਮਾਪੇ ਜੋ ਧੀਆਂ ਮੁਟਿਆਰਾਂ ਨੂੰ ।
ਨਿੱਤ……
ਇੱਕ ਨਹੀ ਹਜਾਰਾਂ ਦਾਮਿਨੀਆਂ ਇਸ ਹਵਸ ਦੀ ਭੇਟਾਂ ਚੜ੍ਹੀਆਂ ਨੇ
ਕਈ ਪੇਕਿਆਂ ਤੋਂ ਜਾ ਸਹੁਰੇ ਘਰ ਘੱਟ ਦਾਜ ਦੇ ਕਾਰਣ ਸੜੀਆਂ ਨੇ
ਮੁੱਲ ਵਿੱਕ ਜਾਂਦੇ ਮੁਨਸਿਫ ਤੇ ਗਵਾਹ ਕਹੇ ਕਿਸ ਨੂੰ ਕੋਣ ਹਤਿਆਰਾ ਤੂੰ ?
ਨਿੱਤ ……
ਇਨਸਾਨ ਬਣੀ ਫਿਰਦੇ ਰਾਕਸ਼ ਅੱਖਾਂ ਮੀਟੀਆਂ ਹੁਕਮਰਾਨਾ ਨੇ
ਉਹਦਾ ਜੀਉਣਾ ਦੁੱਭਰ ਹੋਇਆ ਏ ਜਿਹਦੇ ਘਰ ਵਿੱਚ ਧੀਆਂ ਜਵਾਨਾਂ ਨੇ
ਕਾਨੂੰਨ ਗਵਾਹੀ ਮੰਗਦਾ ਏ, ਕੋਈ ਸੁਣੇ ਨਾ ਚੀਖ ਪੁਕਾਰਾਂ ਨੂੰ ।
ਨਿੱਤ ………
ਜਬਰ ਜਿਨਾਹ ਦੀਆਂ ਘਟਨਾਵਾਂ ਵਿੱਚ ਵਾਧਾ ਜੋ ਨਿੱਤ ਹੀ ਹੋ ਰਿਹਾ ਹੈ
ਦਿਲ ਪੰਮੀ ਦਾ ਜੋ ਪੀੜਤ ਨੇ ਉਹਨਾਂ ਦੇ ਹੱਕ ਵਿੱਚ ਰੋ ਰਿਹਾ ਹੈ
ਪਰ ਫਰਕ ਨਹੀ ਕੋਈ ਵੀ ਪੈਂਦਾ, ਜੋ ਕਰਦੇ ਨੇ, ਰਾਜ ਮੱਕਾਰਾਂ ਨੂੰ ।
ਨਿੱਤ ……
ਜੋ ਹੱਕ ਇਨਸਾਫ ਲਈ ਜੂਝ ਰਹੇ ਉਹਨਾਂ ਦੇ ਹੱਕ ਵਿੱਚ ਨਿੱਤਰ ਪਵੋ
ਟੰਗ ਦੋਸ਼ੀਆ ਤਾਈਂ ਚੋਰਾਹੇ ਵਿੱਚ ਪਾ ਗਲ ਵਿੱਚ ਟੁੱਟੇ ਛਿੱਤਰ ਦਵੋ
ਕਹੇ ਪੰਮੀ ਜੇਕਰ ਚਾਹੁੰਦੇ ਹੋ ਠੱਲ੍ਹ ਪਾਉਣੀ ਅੱਤਿਆਚਾਰਾਂ ਨੂੰ ।

ਪਰਮਜੀਤ “ਪੰਮੀ”
9463775760

0 comments:
Speak up your mind
Tell us what you're thinking... !