ਜਿੰਦਗੀ ਦਾ ਸਫ਼ਰ ਬਿਨਾ ਰੁਕੇ ਨਿਰੰਤਰ ਚੱਲਦਾ ਰਹਿੰਦਾ ਵਗ਼ਦੇ ਦਰਿਆ ਦੀ ਤਰਾ ਇਹ ਜਿੰਦਗੀ ਦਾ ਸਫ਼ਰ ਤਾ ਠਹਿਰੀ ਰਾਤ 'ਚ ਵੀ ਖ਼ਾਬਾ ਦੀ ਬੁੱਕਲ ਮਾਰ ਤੁਰਦਾ ਰਹਿੰਦਾ ਆਪਣੀ ਆਖ਼ਰੀ ਮੰਜਿਲ ਵੱਲ ।ਸਮਾ ਕਦੇ ਵੀ ਕਿਸੇ ਲਈ ਨਹੀ ਰੁੱਕਿਆ । ਪਰ ਤਮ-ਵਿਸ਼ਵਾਸ ਨਾਲ ਭਰਿਆ ਹਰ ਇੱਕ ਮਨੁੱਖ ਸਮੇ ਦੀ ਚਾਲ ਨਾਲ ਚਾਲ ਮਿਲਾ ਇਸ ਸਫ਼ਰ ਦਾ ਆਨੰਦ ਮਾਣਦਾਙ ਉਹ ਮਜ਼ਬੂਤ ਰਾਦੇ ਤੇ ਦ੍ਰਿੜ ਨਿਸ਼ਚੇ ਨਾਲ ਇਸ ਰਾਹ ਤੇ ਚੱਲਦਿਆ ਲੱਗੀ ਹਰ ਠੋਕਰ ਨੂੰ ਠੋਕਰ ਮਾਰਦਾ ਅੱਗੇ ਵੱਧਦਾ ਆਪਣੇ ਮਿੱਥੇ ਨਿਸ਼ਾਨੇ ਵੱਲ ਬਰ-ਸੰਤੋਖ ਦਾ ਪੱਲਾ ਫੜ੍ਹ ।
ਦੁੱਖ-ਸੁੱਖ ਵੀ ਜਿੰਦਗੀ ਦੇ ਸਫ਼ਰ 'ਚ ਆਉਣ ਵਾਲੇ ਦੋ ਪੜਾਅ ਹਨ । ਦੁੱਖਾ ਦੀ ਰਾਤ ਬਹੁਤ ਲੰਮੀ ਹੁੰਦੀ ਹੈ । ਪਰ ਹਰ ਰਾਤ ਬਾਅਦ ਸਵੇਰਾ ਹੋਣਾ ਲਾਜ਼ਮੀ ਹੈ । ਨਿਰਾਸ਼ਾ ਦੀ ਖੱਡ 'ਚ ਡਿੱਘਣ ਤੋ ਬਚੋ । ਸੂਰਜ ਦੀਆ ਸੁਨਿਹਰੀ ਰਿਸ਼ਮਾ ਨੂੰ ਚੁੰਮ ਜਿੰਦਗੀ ਦਾ ਸਫ਼ਰ ਜਾਰੀ ਰੱਖੋ ।
ਉਦਾਸ ਹੋਵੀਂ ਨਿਰਾਸ਼ ਹੋਵੀਂ
ਜਾਂ ਦਿਲ 'ਚ ਕੋਈ ਮਲਾਲ ਰੱਖੀਂ
ਪਰ ਇਹ ਵੀ ਹੈ ਇਕ ਪੜਾਅ ਸਫਰ ਦਾ
ਤੂੰ ਏਸ ਗੱਲ ਦਾ ਖਿਆਲ ਰੱਖੀਂ
- ਸੁਰਜੀਤ ਪਾਤਰ
ਸੁੱਖ,ਚਾਅ,ਖੁਸ਼ੀ 'ਚ ਮਨ ਮਸਤੀ 'ਚ ਰੰਗਿਆ ਜਾਦਾ । ਦਿਲ ਕਰਦਾ ਇਹ ਪਲ ਠਹਿਰ ਜਾਣ ਤੇ ਇਹ ਜਸ਼ਨਾਂ ਭਰੀ ਰਾਤ ਕਦੇ ਨਾਹ ਮੁੱਕੇ । ਖੁਸ਼ੀਆ 'ਚ ਰੰਗਿਆ ਮਨ ਅੰਬਰੀ ਉਡਾਰੀਆ ਭਰਦਾ । ਦੁੱਖ-ਸੁੱਖ ਫਿੱਕੇ ਤੇ ਰੰਗੀਨ ਪਲਾ 'ਚ ਅਸੀ ਇਕ ਸਤੁੰਲਨ ਬਣਾ ਕੇ ਰੱਖੀਏ । ਕੱਲ੍ਹ ਦਾ ਫ਼ਿਕਰ ਕਰ ਅੱਜ ਦੁੱਖੀ ਨਾ ਹੋਈਏ ।
ਝੀਲ 'ਚ ਤਰਦਾ ਚੰਨ, ਮੀਹ ਪਿੱਛੋ ਅੰਬਰੀ ਪਈ ਸੱਤਰੰਗੀ ਪੀਘ, ਚੜ੍ਹਦਾ-ਢਲਦਾ ਸੂਰਜ, ਅਜ਼ਾਦ ਪ੍ਰਵਾਜ਼ ਭਰਦੇ ਪੰਛੀ , ਅੰਮ੍ਰਿਤ ਵੇਲੇ ਚਿੜੀਆ ਦਾ ਚਹਿਕਣਾ, ਗਾਉਦੀਆ ਹਵਾਵਾ ਨੂੰ ਜੱਫੀਆ ਪਾਹ ਨੱਚਦੇ ਰੁੱਖ ,ਪਹਾੜ,ਢਲਾਨ,ਮੈਦਾਨ ਕਿੰਨੀ ਹਸੀਨ ਹੈ ਕਾਦਰ ਦੀ ਕੁਦਰਤ ......।
ਜਿੰਦਗੀ ਦੇ ਸਫ਼ਰ 'ਚ ਅਸੀ ਸਾਰੇ ਕੁਦਰਤੀ ਨਜ਼ਾਰਿਆ ਦਾ ਆਨੰਦ ਮਾਣਦੇ ਹਾ । ਪਰ ਕਈ ਬਦ-ਕਿਸਮਤ ਐਸੇ ਵੀ ਨੇ ਜੋ ਇਸ ਖੂਬਸੁਰਤ ਸਫ਼ਰ ਦੇ ਰਾਹੀ ਹੋਣ ਦੇ ਬਾਵਜੂਦ ਵੀ ਸਾਰੇ ਸਫ਼ਰ ਦੌਰਾਨ ਸੁੱਤੇ ਹੀ ਰਹਿੰਦੇ ਨੇ ਙ ਇਹ ਸਫ਼ਰ ਸੁਤਿਆ ਹੀ ਨਾਹ ਮੁੱਕ ਜਾਵੇ । ਸੁਤਿਆ ਦੇ ਭਾਗ ਵੀ ਸੁੱਤੇ ਰਹਿੰਦੇ ਹਨ । ਆਓ ਜਾਗੀਏ ਤੇ ਆਨੰਦ ਮਾਣੀਏ,ਜਿੰਦਗੀ ਦੇ ਇਸ ਖੂਬਸੁਰਤ ਸਫ਼ਰ ਦਾ ।
ਬਾਜਵਾ ਸੁਖਵਿੰਦਰ
ਮੌਬ--98882-72600
88725-72600


0 comments:
Speak up your mind
Tell us what you're thinking... !