ਕਦੇ ਕਦੇ ਜਿੰਦਗੀ ਦੇ
ਲੰਮ ਸੁਲੰਮੇ ਰਾਹਾਂ ਤੇ
ਟੁਰਦਿਆਂ ਟੁਰਦਿਆਂ
ਸਾਡੀਆਂ ਬਿਆਂਈਆਂ
ਫਟ ਜਾਂਦੀਆਂ ਨੇ
ਪੈਰ ਖੂਨੋ ਖੂਨ ਹੋ
ਜਾਂਦੇ ਨੇ
ਤੇ ਅਸੀ
ਅਗਾਂਹ ਟੁਰਣ ਵਾਸਤੇ
ਸਫਰ ਮੁੰਕਮਲ ਕਰਨ ਵਾਸਤੇ
ਕਿਸੇ ਕੋਲੋਂ
ਪੈਰ ਉਧਾਰੇ ਵੀ ਨਹੀ
ਮੰਗ ਸਕਦੇ ਹਾਂ
ਤੇ ਨਾਂ ਹੀ
ਕਿਸੇ ਨੂੰ ਮਿੰਨਤ ਕਰਕੇ
ਆਖ ਸਕਦੇ ਹਾਂ
ਕੀ ਤੂੰ
ਮੇਰੇ ਹਿੱਸੇ ਦਾ ਪੈਂਡਾ ਤੈਅ ਕਰ ਸਕਦੈ?
ਬਸ ਅਸੀ
ਆਪਣੀ ਵੇਦਨਾਂ ਦੀ
ਤਕਲੀਫ ਝੱਲਦੇ ਝੱਲਦੇ
ਹਾਏ ਹਾਏ ਕਰਦੇ
ਅਖੀਰ ਤੱਕ
ਤੁਰਦੇ ਹੀ ਰਹਿੰਦੇ ਹਾਂ
ਜਦ ਤਕ
ਸਾਹ ਆਖ ਨਾਂ ਦੇਣ
ਬਸ ''ਅੰਜੂ''
ਹੁਣ ਹੋਰ ਨਹੀ
ਮੈਂ ਤੁਰ ਸਕਦਾ
ਤੇਰਾ ਸਾਥ
ਨਹੀ ਦੇ ਸਕਦਾ
ਲੰਮ ਸੁਲੰਮੇ ਰਾਹਾਂ ਤੇ
ਟੁਰਦਿਆਂ ਟੁਰਦਿਆਂ
ਸਾਡੀਆਂ ਬਿਆਂਈਆਂ
ਫਟ ਜਾਂਦੀਆਂ ਨੇ
ਪੈਰ ਖੂਨੋ ਖੂਨ ਹੋ
ਜਾਂਦੇ ਨੇ
ਤੇ ਅਸੀ
ਅਗਾਂਹ ਟੁਰਣ ਵਾਸਤੇ
ਸਫਰ ਮੁੰਕਮਲ ਕਰਨ ਵਾਸਤੇ
ਕਿਸੇ ਕੋਲੋਂ
ਪੈਰ ਉਧਾਰੇ ਵੀ ਨਹੀ
ਮੰਗ ਸਕਦੇ ਹਾਂ
ਤੇ ਨਾਂ ਹੀ
ਕਿਸੇ ਨੂੰ ਮਿੰਨਤ ਕਰਕੇ
ਆਖ ਸਕਦੇ ਹਾਂ
ਕੀ ਤੂੰ
ਮੇਰੇ ਹਿੱਸੇ ਦਾ ਪੈਂਡਾ ਤੈਅ ਕਰ ਸਕਦੈ?
ਬਸ ਅਸੀ
ਆਪਣੀ ਵੇਦਨਾਂ ਦੀ
ਤਕਲੀਫ ਝੱਲਦੇ ਝੱਲਦੇ
ਹਾਏ ਹਾਏ ਕਰਦੇ
ਅਖੀਰ ਤੱਕ
ਤੁਰਦੇ ਹੀ ਰਹਿੰਦੇ ਹਾਂ
ਜਦ ਤਕ
ਸਾਹ ਆਖ ਨਾਂ ਦੇਣ
ਬਸ ''ਅੰਜੂ''
ਹੁਣ ਹੋਰ ਨਹੀ
ਮੈਂ ਤੁਰ ਸਕਦਾ
ਤੇਰਾ ਸਾਥਨਹੀ ਦੇ ਸਕਦਾ
ਅੰਜੂਜੀਤ ਸ਼ਰਮਾ
ਜਰਮਨੀ

0 comments:
Speak up your mind
Tell us what you're thinking... !