ਪੰਜਾਬ ਤੇ ਪੰਜਾਬੀ ਸਿਨੇਮਾਂ ਦਿਨੋ ਦਿਨ ਨਵੇ ਨਵੇ ਤਜ਼ਰਬਿਆਂ ਦਾ ਹਾਣੀ ਹੁੰਦਾ ਜਾਂ ਰਿਹਾ । ਵੱਖੋ ਵੱਖ ਪੱਖ ਲੈ ਕੇ ਬਣ ਰਹੀਆਂ ਪੰਜ਼ਾਬੀ ਫਿਲਮਾਂ ਵਿੱਚ ਖੂਬਸੂਰਤ ਅਦਾਕਾਰਾ ਦਾ ਵੀ ਆਗਾਜ਼ ਹੋ ਰਿਹਾ । ਇਸ ਸਿਨੇਮੇ ਦਾ ਇੱਕ ਹੋਰ ਖੂਬਸੂਰਤ ਹਿੱਸਾ ਬਣੀ ਹੈ , ਬਚਪਨ ਤੋ ਹੀ ਐਕਟਿੰਗ ਦਾ ਜ਼ਨੂੰਨ ਲੈ ਕੇ ਪੈਦਾ ਹੋਈ , ਸੁੰਦਰਤਾ , ਸਾਦਗੀ ਮਾਸੂਮ ਜਿਹੇ ਚਿਹਰੇ ਵਾਲੀ ਖੂਬਸੂਰਤ ਅਦਾਕਾਰਾ ਅਮਨ ਗਰੇਵਾਲ । ਸ. ਮਨਜੀਤ ਸਿੰਘ ਗਰੇਵਾਲ ਮਾਤਾ ਅਮਰਜੀਤ ਕੌਰ ਗਰੇਵਾਲ ਦੇ ਘਰ 9 ਅਕਤੂਬਰ ਜ਼ਨਮ ਲੈਣ ਵਾਲੀ ਅਮਨ ਗਰੇਵਾਲ ਜਲਦ ਹੀ ਆਪਣੀਆਂ ਦੋ ਫਿਲਮਾਂ ਜਿਵੇ ‘ ਡੌਂਟ ਵੈਰੀ ਯਾਰਾ ’ ਤੇ ‘ ਕਾਲਜ਼ੀਏਟ ’ ਨਾਲ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਆਂ ਰਹੀ ਹੈ । ਤੇ ਸੋਹਣੀ ਸੁਨੱਖੀ ਮੁਟਿਆਰ ਅਮਨ ਗਰੇਵਾਲ ਨਾਲ ਹੋਈ ਗੱਲਬਾਤ ਦੇ ਪੇਸ ਹਨ ਸੰਖੇਪ ਅੰਸ਼ ----
ਪ੍ਰ - ਅਦਾਕਾਰੀ ਵੱਲ ਆਉਣ ਦਾ ਸਬੱਬ ਕਿੱਦਾ ਬਣਿਆਂ ।
ਉ- ਅਦਾਕਾਰੀ ਦਾ ਸ਼ੌਕ ਸਕੂਲ ਟਾਈਮ ਤੋ ਹੀ ਸੀ । ਮੈਨੂੰ ਬਚਪਨ ਤੋ ਹੀ ਪਲੈਅ ਵਗੈਰਾ ਕਰਨ ਦਾ ਬੜਾ ਸ਼ੌਕ ਹੁੰਦਾ ਸੀ। ਤੇ ਮੈ ਸਕੂਲ ਟਾਈਮ ਡਰਾਮਾ ਵਗੈਰਾ ਤੇ ਜੋ ਵੀ ਸਕੂਲ ਵਿੱਚ ਫੰਗਸ਼ੰਨ ਹੁੰਦੇ ਸੀ , ਮੈ ਪਾਰਟੀਸਪੇਟ ਕਰਦੀ ਰਹੀ ਆਂ । ਕਾਫੀ ਰੁਝਾਂਨ ਸੀ ਮੇਰਾ ਐਕਟਿੰਗ ਖੇਤਰ ਵੱਲ ਪਰ ਮੇਰੇ ਪਾਪਾ ਚਾਹੁੰਦੇ ਸੀ ,ਮੈ ਬੈਂਕ ਵਿੱਚ ਜੋਬ ਕਰਾਂ । ਫਿਰ ਮੈ 6 ਮਹੀਨੇ ਬੈਂਕ ਵਿੱਚ ਜੋਬ ਕੀਤੀ । ਪਰ ਮੇਰਾ ਮੰਨ ਨੀ ਲੱਗਿਆਂ , ਕਹਿੰਦੇ ਆਂ ਜਿੱਥੇ ਤੁਹਾਡਾ ਇੰਨਟਰੱਸਟ ਨੀ ਹੈਗਾ ਤੁਸੀ ਨਹੀ ਕਰ ਸਕਦੇ । ਫਿਰ ਮੈ ਨੌਕਰੀ ਛੱਡ ਦਿੱਤੀ ਤੇ ਫਿਰ ਉਸ ਤੋ ਬਾਅਦ ਮੇਰੀ ਮਾਤਾ ਜੀ ਦਾ ਸੁਪਨਾਂ ਸੀ ਕਿ ਮੈ ੲੈਅਰਹੋਸਟ ਦੀ ਲਾਈਨ ਵੱਲ ਜਾਵਾ ਤੇ ਫਿਰ ਮੈ ਆਪਣੀ ਮਾਤਾ ਜੀ ਦਾ ਸੁਪਨਾਂ ਪੂਰਾ ਕਰਨ ਲਈ ੲੈਅਰਲਾਈਨ ਦੀ ਇੰਨਟਰਵਿਉ ਦਿੱਤੀ । ਮੇਰਾ ਸ਼ਲੈਕਸਨ ਹੋ ਗਿਆਂ ਸਿੰਘਾਪੂਰ ੲੈਅਰਲਾਈਨ ਵਿੱਚ , ਮੈ 5 ਸਾਲ ਉਥੇ ਜਾਂ ਕੇ ਜੋਬ ਕੀਤੀ । ਤੇ ਬੈਸ ਮੇਰਾ ਸਿੰਘਾਪੂਰ ਹੀ ਸੀਗਾ । ਫਿਰ ਜਦੋ ਮੇਰਾ ਇੰਨਟਰੱਸਟ ਖਤਮ ਹੋ ਗਿਆਂ ਉਸ ਲਾਈਨ ਤੋ ਵੀ ਫਿਰ ਮੈ ਸੋਚਿਆਂ ਕਿ ਹੁਣ ਮੈ ਆਪਣੇ ਪਾਪਾ ਦਾ ਤੇ ਮੰਮਾ ਦਾ ਸੁਪਨਾਂ ਪੂਰਾ ਕਰ ਦਿੱਤਾ , ਹੁਣ ਮੇਰੀ ਵਾਰੀ ਆਂ ਕਿਉਂਕਿ ਇੱਕ ਜਿੰਦਗੀ ਮਿਲਦੀ ਆਂ । ਤੁਸੀ ਜੋ ਚਾੰਹੁਦੇ ਆਂ ਉਹ ਤੁਸੀ ਕਰੋ । ਤੇ ਹੁਣ ਮੈ ਆਪਣਾ ਸੁਪਨਾਂ ਪੂਰਾ ਕਰਨਾਂ ਸ਼ੁਰੂ ਕੀਤਾ । ਤੇ ਜਲਦ ਹੀ ਮੇਰੀਆਂ ਦੋ ਪੰਜਾਬੀ ਫਿਲਮਾਂ ‘ ਡੌਂਟ ਵੈਰੀ ਯਾਰਾ ’ ਤੇ ‘ ਕਾਲਜ਼ੀਏਟ ’ ਪੰਜਾਬੀ ਸਿਨੇਮਾਂ ਦਾ ਸ਼ਿੰਗਾਰ ਬਣਨ ਜਾਂ ਰਹੀਆਂ ਹਨ ।
ਪ੍ਰ- ਡੌਂਟ ਵੈਰੀ ਯਾਰਾ ਵਿੱਚ ਕੀ ਕਿਰਦਾਰ ਨਿਭਾ ਰਹੇ ਹੋ । ਤੇ ਕਿਸ ਤਰਾਂ ਦੀ ਫਿਲਮ ਹੈ ‘ ਡੌਂਟ ਵੈਰੀ ਯਾਰਾ ’ ।
ੳ- ਡੌਂਟ ਵੈਰੀ ਯਾਰਾ ਵਿੱਚ ਮੇਰਾ ਬੜਾ ਖੂਬਸੂਰਤ ਕਿਰਦਾਰ ਹੈਗਾ । ਮੈ ਤੇ ਜਸਪਿੰਦਰ ਚੀਮਾਂ ਜੀ ਅਸੀ ਦੋਨੋ ਮੈਂਨ ਲੀਡ ਤੇ ਆਂ । ਮੈ ਜਸਪਿੰਦਰ ਚੀਮਾਂ ਜੀ ਦੀ ਵੱਡੀ ਸਿਸਟਰ ਦਾ ਰੋਲ ਪਲੈਅ ਕਰ ਰਹੀ ਆਂ । ਇਹ ਇੱਕ ਕਾਮੇਡੀ ਮੂਵੀ ਆਂ ਜਿਵੇ ਇੱਕ ਹਿੰਦੀ ਮੂਵੀ ਆਈ ਸੀ ‘ ਅੰਦਾਜ਼ ਅਪਨਾਂ ਅਪਨਾਂ ’ ਉਸ ਤੋ ਥੌੜਾ ਇੰਨਸਪਾਈਡ ਮੂਵੀ ਆਂ । ਐਕਸ਼ਨ ਵੀ ਹੈਗਾ , ਡਰਾਮਾਂ ਵੀ ਹੈਗਾ , ਰੂਮੈਂਸ ਵੀ ਆਂ। ਇਸ ਫਿਲਮ ਵਿੱਚ ਅਦਾਕਾਰ ਗਾਇਕ ਪ੍ਰੀਤ ਹਰਪਾਲ , ਕਰਮ ਸੰਧੂ , ਜਸਪਿੰਦਰ ਚੀਮਾਂ , ਉਪਾਸਨਾਂ ਸਿੰਘ ,ਰਾਣਾ ਜੰਗ ਬਹਾਦਰ , ਬੀਨੂੰ ਢਿੱਲੋ , ਅਨੀਤਾ ਦੇਵਗਨ , ਕਾਕੇ ਸ਼ਾਹ ਤੇ ਮੈ ‘ਅਮਨ ਗਰੇਵਾਲ’ ਰੋਲ ਪਲੈਅ ਕਰ ਰਹੇ ਆਂ । ਇਸ ਫਿਲਮ ਵਿੱਚ ਸਾਡੀ ਭੂਆਂ ਦਾ ਰੋਲ ਪਲੈਅ ਉਪਾਸਨਾਂ ਸਿੰਘ ਜੀ ਨੇ ਕੀਤਾ । ਜੋ ਕਿ ਸਟੌਰੀ ਥੋੜੀ ਏਦਾ ਦੀ ਏ ਕੀ ਹੁੰਦਾ ਕਿ ਸਾਡੀ ਭੂਆਂ ਬਹੁਤ ਜਿਆਦਾ ਲਾਲਚੀ ਆਂ , ਸਾਡੀ ਪ੍ਰੋਪਰਟੀ ਨੂੰ ਹੜੰਪਨਾਂ ਚਾਹੁੰਦੀ ਆਂ । ਫਿਰ ਆਂ ਕੇ ਸਾਨੂੰ ਫਿਲਮ ਦੇ ਹੀਰੋ ਬਚਾਉਦੇ ਨੇ , ਇਸ ਤਰਾਂ ਦੀ ਸਟੋਰੀ ਆਂ ਜੋ ਚਾਰੇ ਚੁਫੇਰੇ ਘੁੰਮਦੀ ਆਂ । ਸਭ ਤੋ ਵੱਖਰੀ ਗੱਲ ਇਸ ਫਿਲਮ ਵਿੱਚ ਕੁੜੀਆਂ ਐਕਸ਼ਨ ਦਿਖਾਉਣ ਗੀਆਂ ।
ਪ੍ਰ- ਫਿਲਮ ਸਾਈਨ ਕਰਨ ਵੇਲੇ ਕਿਹੜੀਆਂ ਚੀਜਾਂ ਦਾ ਖਾਸ ਧਿਆਨ ਰੱਖਦੇ ਹੋ।
ਉ- ਜਦੋ ਮੈ ਫਿਲਮ ਸਾਈਨ ਕਰਦੀ ਆਂ । ਮੇਰੇ ਲਈ ਸਟੌਰੀ ਸਭ ਤੋ ਜਿਆਦਾ ਮਹੱਤਵਪੂਰਨ ਹੁੰਦੀ ਆਂ । ਮੈ ਪਹਿਲਾ ਸਟੌਰੀ ਪੜਦੀ ਆਂ ਕਿ ਮੇਰਾ ਕਰੈਕਟਰ ਕੀ ਆਂ ਫਿਲਮ ਵਿੱਚ ਫਿਰ ਭਾਵੇ ਮੇਰਾ ਕਰੈਕਟਰ ਪੰਜ ਮਿੰਟ ਦਾ ਕਿਉ ਨਾ ਹੋਵੇ । ਅਗਰ ਉਹ ਕਰੈਕਟਰ ਆਪਣੀ ਛਾਪ ਛੱਡ ਸਕਦਾ ਤਾ ਮੈ ਜਰੂਰ ਕਰਾਗੀ । ਮੈਨੂੰ ਛੋਟੇ ਵੱਡੇ ਕਰੈਕਟਰ ਨਾਲ ਨਹੀ , ਅਗਰ ਉਹ ਕਰੈਕਟਰ ਮਜ਼ਬੂਤ ਆਂ ਸਟੌਰੀ ਵਿੱਚ ਉਸ ਕਰੈਕਟਰ ਦੀ ਵੱਡੀ ਛਾਂਪ ਛੱਡ ਜਾਵੇਗਾ ਤਾਂ ਮੈ ਪੰਜ ਮਿੰਟ ਦਾ ਕਰੈਕਟਰ ਵੀ ਕਰਨਾਂ ਪਸੰਦ ਕਰਾਗੀ । ਉਸ ਤੋ ਬਾਅਦ ਡਾਇਰੈਕਟਰ ਕੌਣ ਆਂ , ਪ੍ਰਡਿਊਸਰ ਕੌਣ ਤੇ ਬੈਨਰ ਕੀ ਆਂ । ਇਨਾਂ ਤੋ ਇਲਾਵਾ ਮੈ ਸਮਾਜ ਨੂੰ ਮੈਸੇਜ ਦੇਣ ਵਾਲੀਆਂ ਫਿਲਮਾਂ ਕਰਨਾਂ ਪਸੰਦ ਕਰਦੀ ਆਂ ।
ਪ੍ਰ- ‘ ਕਾਲਜ਼ੀਏਟ ’ ਫਿਲਮ ਬਾਰੇ ਕੀ ਕਹੋਗੇ ।
ਉ-‘ ਕਾਲਜ਼ੀਏਟ ’ ਇਹ ਫਿਲਮ ਦੀ ਕਹਾਣੀ ਅੱਜ ਕੱਲ ਜੋ ਪੰਜਾਬ ਵਿੱਚ ਹੋ ਰਿਹਾ । ਇਹ ਫਿਲਮ ਦੀ ਸਟੌਰੀ ਉਸ ਮਾਹੌਲ ਤੇ ਬੈਸ ਕੀਤੀ ਗਈ ਹੈ । ਜਿਵੇ ਕਿ ਦਿੱਲੀ ਵਿੱਚ ਦਾਮਨੀ ਰੇਪ ਕੇਸ ਹੋਇਆਂ ਸੀ । ਇਸ ਫਿਲਮ ਵਿੱਚ ਮੈ ਦਾਮਨੀ ਦਾ ਕਰੈਕਟਰ ਪਲੈਅ ਕਰ ਰਹੀ ਆਂ । ਸਟੌਰੀ ਬਹੁਤ ਵਧੀਆਂ ਹੈਗੀ ਆਂ , ਸਮਾਜ ਨੂੰ ਕਈ ਮੈਸੇਜ ਦੇਵੇਗੀ । ਇਹ ਫਿਲਮ ਦੀ ਸਟੌਰੀ ਨਸ਼ਿਆਂ ਦੇ ਉਪੱਰ ਆਂ , ਕੇ ਕੀ ਕੁੱਝ ਹੋ ਰਿਹਾ ਪੰਜਾਬ ਵਿੱਚ ਪੰਜਾਬ ਦੇ ਲੋਕ ਨਸ਼ਿਆਂ ਵੱਲ ਜਾਂ ਰਹੇ ਨੇ , ਪੰਜਾਬ ਦੇ ਲੋਕੀ ਬਾਹਰ ਭੱਜ ਰਹੇ ਨੇ , ਪੰਜਾਬ ਦੇ ਪਿੰਡ ਸੁੰਨੇ ਪਏ ਆਂ । ਅਸਲ ਪੰਜਾਬ ਕਿੱਦਰ ਨੂੰ ਜਾਂ ਰਿਹਾ ਬਸ ਇਹੀ ਦਿਖਾਉਣ ਦੀ ਕੌਸ਼ਿਸ਼ ਕੀਤੀ ਗਈ ਆਂ । ਇਹ ਇੱਕ ਉਸਾਰੂ ਅਤੇ ਸਮਾਜ ਨੂੰ ਨਰੋਅ ਸੁਨੇਹਾ ਦੇਣ ਵਾਲੀ ਫਿਲਮ ਹੈ । ਔਰਤਾ ਉੱਪਰ ਜਿਸਮਾਨੀ ਜੁਲਮ ਹੋ ਰਹੇ ਆਂ , ਸਾਡਾ ਸ਼ਿਸ਼ਟਮ ਨਕਾਰਾ ਹੋ ਚੁੱਕਾ ਹੈ । ਇਹ ਸਾਰਾ ਫਿਲਮ ਰਾਹੀ ਦਿਖਾਇਆਂ ਗਿਆਂ ਹੈ । ਇਸ ਫਿਲਮ ਵਿੱਚ ਪ੍ਰੇਮ ਚੌਪੜਾ ਜੀ , ਗੁੱਗੂ ਗਿੱਲ , ਦੀਪ ਢਿੱਲੋ , ਦੇਵ ਖਰੌੜ , ਗੁਰਪ੍ਰੀਤ ਸੰਧੂ , ਪ੍ਰਮੌਦ ਮਾਊਥੋ, ਰਾਹੁਲ ਦੇਵ , ਜੀ. ਡੀ. ਧਾਲੀਵਾਲ ਆਦਿ ਨੇ ਅਦਾਕਾਰੀ ਕੀਤੀ ਆਂ ।
ਪ੍ਰ- ਪੰਜਾਬੀ ਸਿਨੇਮੇ ਬਾਰੇ ਕੀ ਕਹੋਗੇ ।
ਉ- ਪੰਜਾਬੀ ਸਿਨੇਮੇ ਨੇ ਬੜੀ ਤਰੱਕੀ ਕਰਨੀ ਸ਼ੁਰੂ ਕੀਤੀ ਆਂ । ਪੰਜਾਬੀ ਸਿਨੇਮਾਂ ਦੇਖੋ ਹੁਣ ਹੌਲੀ-ਹੌਲੀ ਬਦਲ ਰਿਹਾ । ਕਾਮੇਡੀ ਦਾ ਦੌਰ ਜੋ ਆਪਣੀਆਂ ਫਿਲਮਾਂ ਵਿੱਚ ਸੀ । ਉਹ ਹੌਲੀ -ਹੌਲੀ ਬਦਲ ਰਿਹਾ । ਹੁਣ ਸਮਾਜ ਨੂੰ ਸਂੇਧ ਦੇਣ ਵਾਲੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ , ਜਿੰਨਾਂ ਦੀਆਂ ਕੁੱਝ ਸੱਚੀਆਂ ਸਟੌਰੀਆਂ ਹੈਗੀਆਂ । ਜਿਨਾਂ ਨੂੰ ਆਪਾਂ ਲੋਕਾ ਦੀ ਕਹਾਣੀ ਕਹਿ ਸਕਦੇ ਆਂ , ਜਿਵੇ ਕਿ ‘ ਸਾਡਾ ਹੱਕ ’ ਆਈ ਸੀ । ਹੁਣ ਤੁਸੀ ਸਿਨੇਮੇ ਵਿੱਚੋ ਇੰਨਟੈਨਮੈਟ ਕਰਕੇ ਨਹੀ ਮੁੜਦੇ , ਉਥੋ ਕੁੱਝ ਲੈ ਕੇ ਵਾਪਸ ਆਉਦੇ ਹੋ । ਹੁਣ ਇਸ ਤਰਾਂ ਦਾ ਸਿਨੇਮਾਂ ਆਂ ਗਿਆਂ । ਤੇ ਮੈ ਪੰਜਾਬੀ ਸਿਨੇਮੇ ਨੂੰ ਇਥੋ ਤੱਕ ਦੇਖਣਾ ਚਾੰਹੁਦੀ ਆਂ ਕਿ ਬਾਲੀਵੁੱਡ ਤੇ ਹਾਲੀਵੁੱਡ ਵਾਲੇ ਆਪਣੇ ਪੰਜਾਬੀ ਸਿਨੇਮੇ ਚੋ ਆਰਟਿਸਟ ਚੱਕਣ ਲੱਗਣ । ਤੇ ਰੀਅਲ ਥੀਏਟਰ ਐਕਟਰ ਜੋ ਹੈਗੇ ਆਂ ਪੰਜਾਬ ਵਿੱਚ ਜੋ ਗੁਆਚੇ ਹੋਏ ਆਂ , ਕਿਸੇ ਕੌਨੇ ਵਿੱਚ ਉਨਾਂ ਨੂੰ ਕੰਮ ਮਿਲਣ ਲੱਗੇ , ਉਨਾਂ ਦੀ ਰੋਜਗਾਰ ਚੱਲਣ ਲੱਗੇ । ਏਨਾਂ ਵਧੀਆਂ ਸਿਨੇਮਾਂ ਹੋਜੇ ਕਿ ਬਾਲੀਵੁੱਡ ਵਾਲੇ ਖੁਦ ਪੰਜਾਬ ਚ ਆ ਕੇ ਆਰਟਿਸਟ ਲੈ ਕੇ ਜਾਣ । ਜਿਵੇ ਕੇ ਉਹ ਸਾਊਥ ਵਾਲਿਆਂ ਨੂੰ ਲੈ ਕੇ ਜਾਦੇ ਆਂ । ਜੋ ਥੀਏਟਰ ਐਕਟਰ ਨੇ ਜਿੰਨਾਂ ਨੂੰ ਪਤਾ ਕੀ ਐਕਟਰ ਕੀ ਹੁੰਦਾ , ਉਹ ਅੱਗੇ ਆਉਣ ਉਨਾਂ ਨੂੰ ਕੰਮ ਮਿਲੇ । ਤੇ ਸਰੌਤਿਆਂ ਨੂੰ ਇਹੀ ਕਿ ਚੰਗਾ ਸਿਨੇਮਾਂ ਦੇਖੋ । ਆਪਣਾ ਫੂੱਲ ਸਪੌਟ ਦਿਉ ਸਾਨੂੰ ਕੀ ਅਸੀ ਚੰਗੀਆਂ ਚੰਗੀਆਂ ਫਿਲਮਾਂ ਦੇ ਸਕੀਏ ਤੇ ਅਸਲ ਸਿਨੇਮਾਂ ਕੀ ਆਂ ਉਹ ਤੁਸੀ ਸਮਝੋ ।


0 comments:
Speak up your mind
Tell us what you're thinking... !