ਅੱਜ ਕੱਲ ਦੇਸ਼ ਵਿੱਚ ਬਹੁਤ ਐਸੀਆਂ ਘੱਟਨਾਵਾਂ ਵਾਪਰ ਰਹੀਆਂ ਹਨ, ਜਿੰਨ੍ਹਾਂ ਤੋ ਵਿਸ਼ਵਾਸ ਕਰਨਾ ਅਜੀਬ ਜਿਹੀ ਲੱਗਦਾ ਹੈ ਤੇ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਅਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੁੜੀਆਂ ਨਾਲ ਹੋ ਰਹੇ ਬਲਾਤਕਾਰ ਜੋ ਕਿ ਆਪਣੇ ਆਪ ਚ ਸ਼ਰਮਿੰਦਗੀ ਦੀ ਗੱਲ ਹੈ, ਸ਼ਾਇਦ ਮੇਰਾ ਇਹ ਲਿੱਖਣਾ ਵੀ ਕਈਆਂ ਨੂੰ ਬੁਰਾ ਲੱਗੇ ਪਰ ਅਜ ਇਸ ਬਾਰੇ ਲਿਖਣਾ ਬਹੁਤ ਜ਼ਰੂਰੀ ਹੋ ਗਿਆ ਹੈ, ਕਿ ਸਾਨੂੰ ਇਸ ਪ੍ਰਤੀ ਆਵਾਜ਼ ਉਠਾਉਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਹੁਣ ਬਲਾਤਕਾਰ ਜ਼ਿਆਦਾ ਹੋਣ ਲੱਗ ਪਏ ਹਨ ਇਹ ਪਹਿਲਾਂ ਵੀ ਹੁੰਦੇ ਸੀ ਪਰ ਫਰਕ ਬਸ ਇੰਨ੍ਹਾਂ ਹੈ ਕਿ ਪਹਿਲਾਂ ਹਰ ਕੋਈ ਇਸ ਪ੍ਰਤੀ ਆਵਾਜ਼ ਨਹੀਂ ਸੀ ਉਠਾਉਂਦਾ ਤੇ ਅੱਜ ਵੀ ਕਈ ਐਸੇ ਪਿਛੜੇ ਇਲਾਕੇ ਹਨ ਜਿੱਥੇ ਅੱਜ ਵੀ ਲੋਕ ਇਹੋ ਜਿਹੀਆਂ ਘੱਟਨਾਵਾਂ ਨੂੰ ਛਿਪਾਉਂਦੇ ਹਨ।
ਸਭ ਤੋਂ ਵੱਧ ਅਸਰ ਦਿਲੱੀ ਵਿੱਚ ਪਿਛਲੇ ਸਾਲ ਹੋਏ ਇੱਕ ਕੁੜੀ ਨਾਲ ਬਲਾਤਕਾਰ ਨੇ ਲੋਕਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਤੇ ਜਿਸ ਵਿੱਚ ਲੋਕਾਂ ਨੇ ਇਸ ਦਾ ਕਾਫੀ ਵਿਰੋਧ ਵੀ ਕੀਤਾ ਤੇ ਹੁਣ ਆਖਿਰਕਾਰ ਉਸਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਾ ਫੈਂਸਲਾ ਲਿਆ ਗਿਆ ਹੈ ਜਿਸਦਾ ਲੋਕਾਂ ਨੇ ਭਰਪੂਰ ਸਵਾਗਤ ਕੀਤਾ ਹੈ ਪਰ ਫੇਰ ਵੀ ਕਈ ਲੋਕ ਇਹੋ ਜਿਹੇ ਵੀ ਹਨ ਜੋ ਇਸਦੇ ਹੱਕ ਵਿੱਚ ਨਹੀਂ ਹਨ,,ਪਤਾ ਨਹੀਂ ਲੋਕ ਕੀ ਸੋਚਦੇ ਹਨ। ਇਸਦੇ ਨਾਲ ਹੀ ਬਹੁਤ ਚਰਚਿਤ ਕੇਸ ਬਾਪੂ ਆਸਾਰਾਮ ਨਾਲ ਵੀ ਹੋਇਆ ਹਾ ਕਿ ਉਸਨੇ ਕੁੜੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਸਾਬਿਤ ਵੀ ਹੋ ਗਿਆ ਤੇ ਉਸ ਖਿਲਾਫ ਕਾਰਵਾਈ ਵੀ ਹੋਈ ਤੇ ਜਦੋਂ ਉਸਨੂੰ ਜੇਲ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇਇਸਦਾ ਵਿਰੋਧ ਵੀ ਕੀਤਾ ਇਸ ਗੱਲ ਤੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਆਪਣੇ ਲੋਕ ਧਰਮ ਦੇ ਨਾਮ ਤੇ ਇ੍ਹੰਨੇ ਅੰਨ੍ਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਸਾਰਾਮ ਵਰਗੇ ਲੋਕ ਕਦੀਂ ਕੋਈ ਗਲਤ ਕੰਮ ਨਹੀਂ ਕਰ ਸਕਦੇ ਤੇ ਉਨ੍ਹਾਂ ਦੇ ਇਸੇ ਹਲਾਸ਼ੇਰੀ ਨਾਲ ਆਸਾਰਾਮ ਵਰਗਿਆਂ ਨੂੰ ਛੂਟ ਮਿਲ ਜਾਂਦੀ ਹੈ। ਗੌਰਤਲਬ ਗੱਲ ਹੈ ਕਿ ਸਰਕਾਰ ਨੇ ਕਈ ਕਾਨੂੰਨ ਬਣਾਏ ਹਨ ਇਸ ਪ੍ਰਤੀ ਪਰ ਫੇਰ ਵੀ ਕੋਈ ਅਸਰ ਕਿਉਂ ਨਹੀਂ ਹੋ ਰਿਹਾ ਇਸ ਲਈ ਸਰਕਾਰ ਫਾਸਟ ਟ੍ਰੈਕ ਕੋਰਟ ਵੀ ਬਣਾਏ ਹਨ ਪਰ ਫੇਰ ਵੀ ਕਿਤੇ ਕੋਈ ਅਸਰ ਨਹੀਂ। ਕਾਨੂੰਨ ਤੋਂ ਪਹਿਲਾਂ ਲੋਕਾਂ ਵਿੱਚ ਨੈਤਿਕਤਾ ਹੋਣੀ ਬਹੁਤ ਜਰੂਰੀ ਹੈ, ਅੱਜ ਲੋਕਾਂ ਨੇ ਇਸਨੂੰ ਮਜ਼ਾਕ ਬਣਾ ਲਿਆ ਹੈ ਇੱਥੇ ਮੈਂ ਸਭ ਨੂੰ ਨਹੀਂ ਕਹਿ ਰਹੀ ਬੱਸ ਇਸ਼ਾਰਾ ਉਨ੍ਹਾਂ ਵੱਲ ਹੈ ਜੋ ਕਿਤੇ ਨਾ ਕਿਤੇ ਇਹ ਭੁੱਲ ਜਾਂਦੇ ਹਨ ਕਿ ਉਹ ਉਸ ਔਰਤ ਵੱਲ ਗਲਤ ਅੱਖ ਰੱਖ ਰਹੇ ਹਨ ਜਿਸਨੂੰ ਸਾਡੇ ਦੇਸ਼ ਵਿੱਚ ਪੂਜਿਆ ਜਾਂਦਾ ਹੈ। ਬੱਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੋ ਕਿਤੇ ਬੁਰੇ ਲੋਕ ਹੁੰਦੇ ਹਨ ਤਾਂ ਉੱਥੇ ਚੰਗੇ ਵੀ ਹੁੰਦੇ ਇਸ ਲਈ ਇੰ ਨੇ ਕਾਬਿਲ ਬਣੋ ਆਪਣੇ ਆਪ ਦੀ ਸੁਰੱਖਿਆ ਕਰ ਸਕੋ।
ਦਮਨਜੀਤ ਕੌਰ
8872230357
ਐਮਜੇਐਮਸੀ-1
ਪੰਜਾਬੀ ਯੂਨੀਵਰਸਿਟੀ, ਪਟਿਆਲਾ


0 comments:
Speak up your mind
Tell us what you're thinking... !