Headlines News :
Home » » ਫੋਟੋਗ੍ਰਾਫ਼ੀ ਨਾਲ ਆਪਣੀਆਂ ਪੈੜਾਂ ਦੇ ਨਿਸ਼ਾਨ ਛੱਡਣਾ ਚਾਹੁੰਦਾ ਹੈ ਤੇਜਿੰਦਰ ਮਾਨ - ਵਿਕਰਮ ਸਿੰਘ ਵਿੱਕੀ

ਫੋਟੋਗ੍ਰਾਫ਼ੀ ਨਾਲ ਆਪਣੀਆਂ ਪੈੜਾਂ ਦੇ ਨਿਸ਼ਾਨ ਛੱਡਣਾ ਚਾਹੁੰਦਾ ਹੈ ਤੇਜਿੰਦਰ ਮਾਨ - ਵਿਕਰਮ ਸਿੰਘ ਵਿੱਕੀ

Written By Unknown on Monday, 2 September 2013 | 06:38

ਸ਼ੌਂਕ ਅਤੇ ਚਾਅ ਲੁਕੇ ਨਹੀਂ ਰਹਿ ਸਕਦੇ ਬਸ ਇਨਸਾਨ ਮਿਹਨਤੀ, ਦ੍ਰਿੜ ਹੌਂਸਲੇ ਵਾਲਾ ਤੇ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਕਹਿੰਦੇ 
ਹਨ ਕਿ ਹਰ ਇਨਸਾਨ ਦੀ ਇਹ ਗੱਲ ਅਲੱਗ ਹੈ ਕਿ ਉਸ ਵਿਚ ਗੁਣ ਤਾਂ ਜ਼ਰੂਰ ਹੁੰਦੇ ਹਨ ਪਰ ਉਨ੍ਹਾਂ ਗੁਣਾਂ ਨੂੰ ਲੋਕਾਂ ਸਾਹਮਣੇ ਪ੍ਰਗਟ ਕਰਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ। ਕਿਸੇ ਵੀ ਕੰਮ ਦਾ ਸ਼ੌਂਕ ਜਦੋਂ ਜਨੂੰਨ ਦੀ ਹੱਦ ਤੱਕ ਪਹੁੰਚ ਜਾਵੇ ਤਾਂ ਇਨਸਾਨ ਹੋਰ ਕੰਮਾਂ ਦੀ ਸੁੱਧ ਬੁੱਧ ਭੁੱਲ ਬੈਠਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਹੈ ਨੌਜਵਾਨ ਤੇਜਿੰਦਰ ਸਿੰਘ ਮਾਨ, ਜਿਸ ਦਾ ਜਨਮ ਮਾਨਸਾ ਜ਼ਿਲ੍ਹੇ ’ਚ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ 20 ਮਾਰਚ 1990 ਨੂੰ ਪਿਤਾ ਸ: ਹਰਪਾਲ ਸਿੰਘ ਦੇ ਘਰ ਹੋਇਆ। ਸਕੂਲ ਪੜ੍ਹਦਿਆਂ ਹੀ ਤੇਜਿੰਦਰ ਮਾਨ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਪੈ ਗਿਆ ਅਤੇ ਫੋਟੋਗ੍ਰਾਫ਼ੀ ਦਾ ਜਨੂੰਨ ਇਸ ਤਰ੍ਹਾਂ ਚੜ੍ਹਿਆ ਕਿ ਉਹ ਹੁਣ ਪਹੁ ਫੁਟਾਲੇ ਹੀ ਆਪਣਾ ਕੈਮਰਾ ਚੁੱਕ ਕੇ ਨਿੱਕਲ ਜਾਂਦਾ ਹੈ ਅਤੇ ਕਿਸੇ ਵੀ ਮੀਂਹ, ਹਨ੍ਹੇਰੀ ਅਤੇ ਝੱਖੜ ਦੀ ਪ੍ਰਵਾਹ ਨਾ ਕਰਦਾ ਹੋਇਆ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਕੈਮਰੇ ’ਚ ਕੈਦ ਕਰਦਾ ਹੈ। ਐਮ. ਸੀ. ਏ. ਦੀ ਪੜ੍ਹਾਈ ਕਰ ਰਹੇ ਤੇਜਿੰਦਰ ਨੇ ਦੱਸਿਆ ਕਿ ਫੋਟੋਗ੍ਰਾਫੀ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਹੈ ਅਤੇ ਹਰਫ਼ ਫਾਰਮਰ ਨੂੰ ਆਪਣਾ ਆਦਰਸ਼ ਮੰਨਦਾ ਹੈ। ਤੇਜਿੰਦਰ ਵੀ ਹਰਫ਼ ਫਾਰਮਰ ਵਾਂਗ ਆਪਣਾ ਨਾਂਅ ਚਮਕਾਉਣਾ ਚਾਹੁੰਦਾ ਹੈ। ਆਈਲੈਟਸ ਦੀ ਪੜ੍ਹਾਈ ਪੂਰੀ ਕਰ ਕੇ ਵਿਦੇਸ਼ ਜਾਣ ਦਾ ਚਾਹਵਾਨ ਤੇਜਿੰਦਰ ਹੁਣ ਫੋਟੋਗ੍ਰਾਫ਼ੀ ਨੂੰ ਹੀ ਆਪਣਾ ਭਵਿੱਖ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਜ਼ਿੰਦਗੀ ਵਿਚ ਆਪਣਾ ਨਾਂਅ ਕਮਾਉਣ ਲਈ ਸਖ਼ਤ ਮਿਹਨਤ ਤੇ ਸੰਘਰਸ਼ ਦੀ ਲੋੜ ਹੁੰਦੀ ਹੈ ਅਤੇ ਉਹ ਵੀ ਫੋਟੋਗ੍ਰਾਫ਼ੀ ’ਚ ਆਪਣੇ ਪੈਰ ਜਮਾਉਣ ਲਈ ਸੰਘਰਸ਼ ਕਰ ਰਿਹਾ ਹੈ। ਤੇਜਿੰਦਰ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੇ ਕੈਮਰੇ ’ਚ ਕੈਦ ਕੀਤੀਆਂ ਹੋਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਉਣ ਦਾ ਸੁਪਨਾ ਹੈ ਅਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਛੱਡਣਾ ਚਾਹੁੰਦਾ ਹੈ। 



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template