Headlines News :
Home » » ਕੱਚ ਵਰਗਾ ਸੱਚ - ਬਲਜੀਤ ਕੌਰ

ਕੱਚ ਵਰਗਾ ਸੱਚ - ਬਲਜੀਤ ਕੌਰ

Written By Unknown on Wednesday, 4 September 2013 | 03:16

ਮੈਂ ਸੱਚ ਕਹਿਣਾ ਚਾਹੁਂਦੀ ਹਾਂ।
ਦੁਨਿਆਂ ਦੇ ਲੋਕਾਂ ਨੂੰ॥
ਪਰ ਲੋਕੀਂ ਮੈਨੂ ਰੋਕਦੇ ਨੇ।
ਲਾ ਲਾ ਕੇ ਰੋਕਾਂ ਨੂੰ॥
ਨਹੀਂ ਸੁਣਨ ਦਾ ਹੀਆ।
ਕਿਸੇ ‘ਚ’ ਸੱਚ ਨੂੰ॥
ਨਾ ਕੋਈ ਖਰੀਦ ਸਕਦਾ।
ਇਸ ਸੁੱਚੇ ਕੱਚ ਨੂੰ॥
ਪਰ ਮੈਨੂ ਤੇ ਸੱਚ ਹੀ।
ਕਹਿਣਾ ਆਉਂਦਾ ਏ॥
ਜਦ ਨਹੀਂ ਸੁਣਦਾ ਕੋਈ।
ਤਾਂ ਰੋਣਾ ਵੀ ਆਉਂਦਾ ਏ॥
ਲੋਕਾਂ ਤੋਂ ਹਜ਼ਮ ਨਹੀਂ ਹੁੰਦਾ।
ਤਾਂ ਮੇਰਾ ਕੀ ਕਸੂਰ ਏ॥
ਝੂਠ ਬੋਲਣ ਲਈ ਸ਼ਾਇਦ।
ਹਰ ਕੋਈ ਮਜ਼ਬੂਰ ਏ॥
ਮੈਂ ਤਾਂ ਸਿਰਫ ਤੇ ਸਿਰਫ ।
ਸੱਚ ਹੀ ਕਹਿਣਾ ਚਾਹੁੰਦੀ ਹਾਂ॥
ਕਿਸੇ ਵੀ ਤਰਾਂ ਦੀ ਉਲਝਣ।
ਵਿੱਚ ਨਾ ਪੈਣਾ ਚਾਹੁੰਦੀ ਹਾਂ॥
ਮੈਥੋਂ ਨਹੀਂ ਲਕੋ ਹੁਂਦਾ।
ਆਪਣਾ ਕੋਈ ਸੱਚ॥
ਜੇ ਲਕੋਵਾਂ ਤਾਂ ਚੁਭਦਾ ਏ।
ਬਣ ਕੇ ਟੁੱਟਾ ਕੱਚ॥
ਫਿਰ ਵੀ ਚਾਹੁੰਦੀ ਹਾਂ।
ਸੱਚ ਦੀ ਰਾਹ ਤੇ ਚਲਣਾ॥
ਭਾਵੇਂ ਪੈ ਜਾਵੇ ਸਿਰ ਤੇ।
ਕੋਈ ਤੁਫਾਨ ਝਲਣਾ॥
ਸੱਚ ਸੁਣਨ ਨੂੰ ਤਿਆਰ ਕੋਈ ਨਹੀਂ।
ਸਭ ਕਹਿੰਦੇ ਨੇ ਸੱਚ ਬੋਲੋ॥
ਬੋਲਣ ਲੱਗੇ ਜੇ ਸੱਚ ਕੋਈ।
ਤਾਂ ਕਹਿੰਦੇ ਐਵੇਂ ਕੁਫਰ ਨਾ ਤੋਲੋ॥
ਜਾਈਏ ਤੇ ਕਿੱਥੇ ਜਾਇਐ।
ਕੀਹਨੂੰ ਸੱਚ ਸੁਣਾਇਐ॥
ਸੱਚ ਦੀ ਸ਼ਕਲ ਈ ਬਦਲ ਦਇਐ।
ਜਾਂ ਝੂਠ ਨੂੰ ਸੱਚ ਬਣਾਇਐ॥
ਕੀ ਕਰਿਐ?ਕਿਸੇ ਗਲ ਦੀ।
ਸਮਝ ਨਾਂ ਪੈਂਦੀ ਏ॥
ਝੂਠੇ ਧੰਧੇ ਝੂਠੀ ਦੁਨੀਆ।
ਸੱਚੇ ਦਾ ਸਾਥ ਨਾ ਦਿੰਦੀ ਏ॥
ਕੱਚ ਜੇ ਹਥੋਂ ਛੁੱਟ ਜਾਵੇ।
ਤਾਂ ਚੂਰ ਚੂਰ ਹੁੰਦਾ ਏ॥
ਹਰ ਟੁਕੜਾ,ਕੱਚ ਦਾ।
ਉਦੋਂ ਭਾਂਵੇ ਬੇਨੂਰ ਹੁੰਦਾ ਏ॥
ਪਰ ਕੋਈ ਨਿੱਕਾ ਭੋਰਾ ਵੀ।
ਜੇ ਜ਼ਮੀਨ ਤੇ ਰਹਿੰਦਾ ਏ॥
ਜਦੋਂ ਕਦੇ ਚੁੱਭੇ ਤਾਂ।
ਇਕ ਚੀਸ ਜ਼ਰੂਰ ਪਾਉਂਦਾ ਏ॥
ਰੜਕਦਾ ਏ ਕੱਚ ਫਿਰ।
ਕਦਮ ਕਦਮ ਦੇ ਤੁਰਨ ਨਾਲ॥
ਸੱਚ ਵੀ ਤਾਂ ਕੱਚ ਹੈ।
ਚੁਭਦਾ ਏ ਹਰ ਇਕ ਨੂੰ,
ਇਸੇ ਢੰਗ ਨਾਲ॥

ਬਲਜੀਤ ਕੌਰ,
ਪਿੰਡ ਉਮਰੀ,
ਜ਼ਿਲਾ ਕੁਰੂਕਸ਼ੇਤਰ,ਹਰਿਆਣਾ
ਫੋਨ-09729974646

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template