ਔਰਤ ਜੇ ਰੱਬ ਨੇ ਬਣਾਈ ਨਾ ਹੁੰਦੀ,
ਚਮਕ ਜ਼ਿੰਦਗੀ ਵਿੱਚ ਆਈ ਨਾ ਹੁੰਦੀ।
ਕਹਾਣੀ ਜੀਵਨ ਦੀ ਅਧੂਰੀ ਹੀ ਹੁੰਦੀ,
ਜੇ ਔਰਤ ਦੁਨੀਆਂ ਚ ਆਈ ਨਾ ਹੁੰਦੀ।
ਮੁਹਬੱਤ ਦੇ ਦੀਵੇ ਕਦੇ ਵੀ ਨਾ ਜਗਦੇ,
ਜੇ ਅੰੌਰਤ ਨੇ ਸ਼ਮਾਂ ਜਗਾਈ ਨਾ ਹੁੰਦੀ।
ਜੰਮਦੇ ਕਦੇ ਨਾ ਇਸ ਧਰਤੀ ਦੇ ਵਾਰਸ,
ਜੇ ਔਰਤ ਦੀ ਰਹਿਨੁਮਾਈ ਨਾ ਹੁੰਦੀ।
ਇੱਟਾਂ ਦੇ ਕਮਰੇ ਕਦੇ ਘਰ ਨਾ ਹੁੰਦੇ,
ਜੇ ਔਰਤ ਬਣ ਰੌਣਕ ਆਈ ਨਾ ਹੁੰਦੀ।
ਜੱਗ ਦੇ ਇਹ ਮੇਲੇ ਕਦੇ ਵੀ ਨਾ ਲੱਗਦੇ,
ਜੇ ਔਰਤ ਨੇ ਰਹਿਮਤ ਦਿਖਾਈ ਨਾ ਹੁੰਦੀ।
ਘਰਾਂ ਵਿੱਚ ਚੁੱਲ੍ਹੇ ਕਦੇ ਵੀ ਨਾ ਬਲਦੇ,
ਜੇ ਔਰਤ ਹੀ ਔਰਤ ਦੀ ਜਾਈ ਨਾ ਹੁੰਦੀ।
ਇਹ ਧਰਤ ਹਮੇਸ਼ਾਂ ਬੇਗਾਨੀ ਹੀ ਹੁੰਦੀ
ਜੇ ਔਰਤ ਧੀ ਬਣ ਕੇ ਆਈ ਨਾ ਹੁੰਦੀ।
ਔਰਤ ਰੂਪ ਦੇਵੀ ਜਾਣੇ ਕੁੱਲ ਲੁਕਾਈ
ਇਸ ਦੇਵੀ ਦੇ ਕਦਮਾਂ ਚ’ ਜੰੱਨਤ ਸਮਾਈ
ਜ਼ਿੰਦਗੀ ਮਰਦ ਦੀ ਕਦੇ ਵੀ ਨਾ ਫ਼ਲਦੀ,
ਜੇ ਔਰਤ ਧਰਤੀ ਤੇ ਆਈ ਨਾ ਹੁੰਦੀ
ਪੁੱਤ ਮਿੱਠੜੇ ਮੇਵੇ ਕਦੇ ਵੀ ਨਾ ਹੁੰਦੇ,
ਜੇ ਔਰਤ ਬਣ ਬੱਦਲੀ ਛਾਈ ਨਾ ਹੁੰਦੀ।
ਇਹ ਜੱਗ ਕਿੰਝ ਵਸਦਾ ਨਿਰਮਲ ਅੱਜ ਪੁੱਛੇ,
ਜੇ ਧੀ ਕੁੱਖ ਵਿੱਚ ਸਮਾਈ ਨਾ ਹੁੰਦੀ।
ਚਮਕ ਜ਼ਿੰਦਗੀ ਵਿੱਚ ਆਈ ਨਾ ਹੁੰਦੀ।
ਕਹਾਣੀ ਜੀਵਨ ਦੀ ਅਧੂਰੀ ਹੀ ਹੁੰਦੀ,
ਜੇ ਔਰਤ ਦੁਨੀਆਂ ਚ ਆਈ ਨਾ ਹੁੰਦੀ।
ਮੁਹਬੱਤ ਦੇ ਦੀਵੇ ਕਦੇ ਵੀ ਨਾ ਜਗਦੇ,
ਜੇ ਅੰੌਰਤ ਨੇ ਸ਼ਮਾਂ ਜਗਾਈ ਨਾ ਹੁੰਦੀ।
ਜੰਮਦੇ ਕਦੇ ਨਾ ਇਸ ਧਰਤੀ ਦੇ ਵਾਰਸ,
ਜੇ ਔਰਤ ਦੀ ਰਹਿਨੁਮਾਈ ਨਾ ਹੁੰਦੀ।
ਇੱਟਾਂ ਦੇ ਕਮਰੇ ਕਦੇ ਘਰ ਨਾ ਹੁੰਦੇ,
ਜੇ ਔਰਤ ਬਣ ਰੌਣਕ ਆਈ ਨਾ ਹੁੰਦੀ।
ਜੱਗ ਦੇ ਇਹ ਮੇਲੇ ਕਦੇ ਵੀ ਨਾ ਲੱਗਦੇ,
ਜੇ ਔਰਤ ਨੇ ਰਹਿਮਤ ਦਿਖਾਈ ਨਾ ਹੁੰਦੀ।
ਘਰਾਂ ਵਿੱਚ ਚੁੱਲ੍ਹੇ ਕਦੇ ਵੀ ਨਾ ਬਲਦੇ,
ਜੇ ਔਰਤ ਹੀ ਔਰਤ ਦੀ ਜਾਈ ਨਾ ਹੁੰਦੀ।
ਇਹ ਧਰਤ ਹਮੇਸ਼ਾਂ ਬੇਗਾਨੀ ਹੀ ਹੁੰਦੀ
ਜੇ ਔਰਤ ਧੀ ਬਣ ਕੇ ਆਈ ਨਾ ਹੁੰਦੀ।
ਔਰਤ ਰੂਪ ਦੇਵੀ ਜਾਣੇ ਕੁੱਲ ਲੁਕਾਈ
ਇਸ ਦੇਵੀ ਦੇ ਕਦਮਾਂ ਚ’ ਜੰੱਨਤ ਸਮਾਈ
ਜ਼ਿੰਦਗੀ ਮਰਦ ਦੀ ਕਦੇ ਵੀ ਨਾ ਫ਼ਲਦੀ,
ਜੇ ਔਰਤ ਧਰਤੀ ਤੇ ਆਈ ਨਾ ਹੁੰਦੀ
ਪੁੱਤ ਮਿੱਠੜੇ ਮੇਵੇ ਕਦੇ ਵੀ ਨਾ ਹੁੰਦੇ,
ਜੇ ਔਰਤ ਬਣ ਬੱਦਲੀ ਛਾਈ ਨਾ ਹੁੰਦੀ।
ਇਹ ਜੱਗ ਕਿੰਝ ਵਸਦਾ ਨਿਰਮਲ ਅੱਜ ਪੁੱਛੇ,ਜੇ ਧੀ ਕੁੱਖ ਵਿੱਚ ਸਮਾਈ ਨਾ ਹੁੰਦੀ।
 ਨਿਰਮਲ ‘ਸਤਪਾਲ’
 ਸੈਲ-95010-44955.

0 comments:
Speak up your mind
Tell us what you're thinking... !