Headlines News :
Home » » ਦੋ ਜਿਸਮ- ਨਿਰਮਲ ‘ਸਤਪਾਲ’

ਦੋ ਜਿਸਮ- ਨਿਰਮਲ ‘ਸਤਪਾਲ’

Written By Unknown on Wednesday, 11 September 2013 | 00:58

ਅੱਜ ਵੀ ਅਸੀਂ ਦੋ ਜਿਸਮ
ਇਕ ਜਾਨ ਹਾਂ
ਤੁੰ ਚੁੱਪ-ਚੁਪੀਤਾ
ਮੈਂ ਚਹਿਕਦੀ ਹੋਈ
ਤੂੰ ਫਿਲਾਸਫ਼ਰ
ਮੈਂ ਟਹਿਕਦੀ ਹੋਈ
ਤੂੰ ਆਸ਼ਕ ਕਿਤਾਬਾਂ ਦਾ
ਮੈਂ ਸਾਂਝ ਅੱਖਰਾਂ ਦੀ
ਤੇਰੀ ਆਤਮਕ ਤੇ
ਮੇਰੀ ਸਾਂਝ ਦੁਨੀਆਵੀ
ਤੇਰਾ ਕੋਈ ਵੀ ਗੁਣ
ਮੇਰੇ ਵਿੱਚ ਨਹੀਂ।
ਮੇਰਾ ਕੋਈ ਵੀ ਐਬ
ਤੇਰੇ ਵਿੱਚ ਨਹੀਂ
ਮੈਂ ਆਸ-ਵੰਦ
ਤੁੰ ਅਲੋਚਕ
ਮੈਂ ਸਾਕਾਰ ਸੋਚ
ਤੂੰ ਖਾਮੋਸ਼
ਪਰ
ਫਿਰ ਵੀ ਅਸੀਂ
ਦੋ ਜਿਸਮ
ਇਕ ਜਾਨ ਹਾਂ
ਇਕ ਦੂਜੇ ਦੀ ਪਹਿਚਾਣ ਹਾਂ
ਜ਼ਿੰਦਗੀ ਦਾ ਇਮਤਿਹਾਨ ਹਾਂ
ਆਖਦੇ ਨੇ ਲੋਕ
ਕਿਵੇਂ ਕਰਦੀ ਹਾਂ ਨਾਟਕ?
ਕਿੰਝ ਸਮਝਾਵਾਂ
ਇਹ ਨਾਟਕ ਨਹੀਂ
ਹਕੀਕਤ ਹੈ
ਮੈਂ ਨਾਲ ਹਾਂ ਤੇਰੇ
ਪਰ ਖਾਮੋਸ਼ ਹਾਂ
ਇੱਕਲੀ ਹਾਂ ਤਾਂ
ਵੱਖਰੀ ਸੋਚ ਹਾਂ
ਤੂੰ ਕੁੱਝ ਕਹਿ ਨਹੀਂ ਸਕਦਾ
ਮੈਂ ਚੁੱਪ ਰਹਿ ਨਹੀਂ ਸਕਦੀ
ਤੂੰ ਰਸੀਆ ਅੱਖਰਾਂ ਦਾ
ਮੈਂ ਅੱਖਰਾਂ ਦੀ ਲੋਚ ਹਾਂ
ਨਿਰਮਲ ਹਰਫ਼ਾਂ ਵਿੱਚ ਲਿਪਟੀ
ਇਕ ਸੁਲਝੀ ਸੋਚ ਹਾਂ।      

  ਨਿਰਮਲ ‘ਸਤਪਾਲ’ 
ਮੋਬਾ.95010-44955

Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template