ਪਤਾ ਨਹੀਂ ਕਿਉਂ ? ਮੈਨੂੰ ਤੇਰੇ ਨਕਸਾਂ ਚੋਂ
ਆਪਣਾ ਸੁਪਨਾ ਲੱਭਦਾ ਹੈ।
ਕੇਤਕੀ ਦੇ ਫੁੱਲ ਦੀ ਮੁਸ਼ਕਾਨ ਜਿਹਾ ਉਹ ਸੁਪਨਾ
ਜੋ ਕਦੇ ਪਾਰਕ 'ਚ ਹੱਸਿਆ ਸੀ
ਪਰ ਉਦੋਂ ਮੇਰੀ ਸੰਗ ਨੇ
ਉਸਤੋਂ ਮੂੰਹ ਵੱਟਿਆ ਸੀ।
ਕਿੰਨਾ ਹੀ ਚਿਰ ਸੁਪਨਿਆਂ ਦੇ ਸੰਸਾਰ ਚ
ਮੈਂ ਆਪਣਾ ਆਪ ਗਵਾ ਲਿਆ ਸੀ
ਤੇ ਫੇਰ ਕਿਤੇ
ਮੈਨੂੰ ਤੇਰਾ ਅਕਸ਼ ਲੱਭਿਆ ਸੀ।
ਇਕ ਦਿਨ
ਜਦ ਮੈਂ ਤੇਰੇ ਰਾਹਾਂ ਦੀ ਰੇਤ ਤੇ
ਗੀਤ ਲਿਖਿਆ ਸੀ
ਤੂੰ ਮੇਰੇ ਸਾਹਾਂ 'ਚ ਸੁਗੰਧੀ ਬਣ
ਘੁੱਲ ਜਾਣਾ ਚਾਹਿਆ ਸੀ।
Êਪਰ ਮੇਰੇ
ਜੇਹਨ ਚ ਅਟਕਿਆ ਸੀ ਸੋਗੀ ਹਉਕਾ
ਸਿਵੇ ਦੀ ਵੀਰਾਨ ਚੁੱਪ ਵਰਗਾ
ਤੇ ਉਦੋਂ ਮੈਨੂੰ ਜਿੰਦਗੀ
ਮਾਰੂਥਲੀ ਰੇਤ ਜਾਪੀ ਸੀ
ਤੇ ਪਾਰਕ 'ਚ ਉਗਿਆ ਸੁਪਨਾ
ਮਹਿਕ ਵਿਹੂਣਾ।
ਪਰ ਪਤਾ ਨਹੀਂ ਕਿਉ?
ਅਚਾਨਕ ਮੇਰੇ ਸਬਰ ਦਾ ਕੱਚਾ ਘੜਾ
ਫੇਰ ਖੁਰਿਆ ਸੀ ।
ਮੇਰੇ ਮੱਥੇ ਚੋਂ ਸੱਤਰੰਗੇ ਸੁਪਨੇ
ਫੇਰ ਉਡਾਰ ਹੋਏ ਸਨ
ਤੇ ਮੈਨੂੰ ਕੰਡਿਆਲੇ ਰਾਹਾਂ ਦਾ
ਮੁੜ ਸ਼ੌਕ ਜਾਗਿਆ ਸੀ।
ਤੇ ਹੁਣ.. .. .. .. .. .. ..
ਜਦ ਤੇਰੇ ਜੁਲਫਾਂ ਦੇ ਚੀਰ ਚ
ਕੋਈ ਸੰਧੂਰੀ ਗੀਤ ਹੱਸਦਾ ਹੈ
ਤਾਂ ਮੈਨੂੰ ਤੇਰੇ ਨਕਸ਼ਾਂ 'ਚੋਂ
ਆਪਣਾ ਗੁਆਚਿਆ ਸੁਪਨਾ ਲੱਭਦਾ ਹੈ।
                                               
ਆਪਣਾ ਸੁਪਨਾ ਲੱਭਦਾ ਹੈ।
ਕੇਤਕੀ ਦੇ ਫੁੱਲ ਦੀ ਮੁਸ਼ਕਾਨ ਜਿਹਾ ਉਹ ਸੁਪਨਾ
ਜੋ ਕਦੇ ਪਾਰਕ 'ਚ ਹੱਸਿਆ ਸੀ
ਪਰ ਉਦੋਂ ਮੇਰੀ ਸੰਗ ਨੇ
ਉਸਤੋਂ ਮੂੰਹ ਵੱਟਿਆ ਸੀ।
ਕਿੰਨਾ ਹੀ ਚਿਰ ਸੁਪਨਿਆਂ ਦੇ ਸੰਸਾਰ ਚ
ਮੈਂ ਆਪਣਾ ਆਪ ਗਵਾ ਲਿਆ ਸੀ
ਤੇ ਫੇਰ ਕਿਤੇ
ਮੈਨੂੰ ਤੇਰਾ ਅਕਸ਼ ਲੱਭਿਆ ਸੀ।
ਇਕ ਦਿਨ
ਜਦ ਮੈਂ ਤੇਰੇ ਰਾਹਾਂ ਦੀ ਰੇਤ ਤੇ
ਗੀਤ ਲਿਖਿਆ ਸੀ
ਤੂੰ ਮੇਰੇ ਸਾਹਾਂ 'ਚ ਸੁਗੰਧੀ ਬਣ
ਘੁੱਲ ਜਾਣਾ ਚਾਹਿਆ ਸੀ।
Êਪਰ ਮੇਰੇ
ਜੇਹਨ ਚ ਅਟਕਿਆ ਸੀ ਸੋਗੀ ਹਉਕਾ
ਸਿਵੇ ਦੀ ਵੀਰਾਨ ਚੁੱਪ ਵਰਗਾ
ਤੇ ਉਦੋਂ ਮੈਨੂੰ ਜਿੰਦਗੀ
ਮਾਰੂਥਲੀ ਰੇਤ ਜਾਪੀ ਸੀ
ਤੇ ਪਾਰਕ 'ਚ ਉਗਿਆ ਸੁਪਨਾ
ਮਹਿਕ ਵਿਹੂਣਾ।
ਪਰ ਪਤਾ ਨਹੀਂ ਕਿਉ?
ਅਚਾਨਕ ਮੇਰੇ ਸਬਰ ਦਾ ਕੱਚਾ ਘੜਾ
ਫੇਰ ਖੁਰਿਆ ਸੀ ।
ਮੇਰੇ ਮੱਥੇ ਚੋਂ ਸੱਤਰੰਗੇ ਸੁਪਨੇ
ਫੇਰ ਉਡਾਰ ਹੋਏ ਸਨ
ਤੇ ਮੈਨੂੰ ਕੰਡਿਆਲੇ ਰਾਹਾਂ ਦਾ
ਮੁੜ ਸ਼ੌਕ ਜਾਗਿਆ ਸੀ।
ਤੇ ਹੁਣ.. .. .. .. .. .. ..
ਜਦ ਤੇਰੇ ਜੁਲਫਾਂ ਦੇ ਚੀਰ ਚ
ਕੋਈ ਸੰਧੂਰੀ ਗੀਤ ਹੱਸਦਾ ਹੈ
ਤਾਂ ਮੈਨੂੰ ਤੇਰੇ ਨਕਸ਼ਾਂ 'ਚੋਂ
ਆਪਣਾ ਗੁਆਚਿਆ ਸੁਪਨਾ ਲੱਭਦਾ ਹੈ।
 ਮਨਜੀਤ ਸਿੰਘ ਘੜੈਲੀ
                                                ਪਿੰਡ : ਘੜੈਲੀ, ਜ਼ਿਲਾ : ਬਠਿੰਡਾ।
                                                ਮੋਬਾਈਲ : 98153-91625

0 comments:
Speak up your mind
Tell us what you're thinking... !