‘‘ਪੰਡਿਤ ਜੀ, ਮੇਰਾ ਬੇਟਾ ਬਹੁਤ ਰੋਂਦਾ ਹੈ- ਸਾਰੀ ਸਾਰੀ ਰਾਤ ਰੋਂਦਾ ਰਹਿੰਦਾ ਹੈ ।‘‘
ਇਕ ਔਰਤ ਨੇ ਪੰਡਿਤ ਜੀ ਨੂੰ ਕਿਹਾ ।
੍ਹ‘‘ਹੁਣੇ ਝਾੜਾ ਪਾ ਦਿੰਦੇ ਹਾਂ ਬੇਟਾ ‘‘ ਪੰਡਿਤ ਜੀ ਨੇ ਉਸਨੂੰ ਕਿਹਾ ।
ਪੰਡਿਤ ਜੀ ਨੇ ਮੁੰਹ ਵਿੱਚ ਕੁਝ ਗੁਣਗੁਣਾਇਆ, ਪਾਣੀ ਦੇ ਛਿੱਟੇ ਮਾਰੇ ਅਤੇ ਉਸਨੇ ਉਹ ਸਾਰਾ ਸਾਮਾਨ ਸਮੇਟ ਲਿਆ ਜਿਹੜਾ ਉਹ ਨਾਲ ਲਿਆਈ ਸੀ ।
‘‘ਬੇਟਾ ਇਸਨੂੰ ਦੁੱਧ ਪਿਲਾ ਦੇਣਾ, ਸੋਂ ਜਾਵੇਗਾ‘‘ ਪੰਡਿਤ ਜੀ ਨੇ ਤੱਸਲੀ ਦਿੱਤੀ ।
‘‘ਪੰਡਿਤ ਜੀ ਮੇਰੀ ਨਣਦ ਦਾ ਬੇਟਾ ਬਹੁਤ ਰੋਂਦਾ ਹੈ, ਕੁਝ ਖਾਂਦਾ ਵੀ ਨਹੀਂ ਹੈ ।
ਦਿਨੋ-ਦਿਨ ਕਮਜੋਹੁੰਦਾ ਜਾਂਦਾ ਹੈ ‘‘ ਵੱਡੀ ਉਮਰ ਦੀ ਇੱਕ ਮਾਈ ਨੇ ਕਿਹਾ ।
ਪੰਡਿਤ ਜੀ ਨੇ ਫੇਰ ਮੂੰਹ ਵਿੱਚ ਉਹੀ ਕੁਝ ਗੁਣਗੁਣਾਇਆ, ਪਾਣੀ ਦੇ ਛਿੱਟੇ ਮਾਰੇ, ਤੱਸਲੀ ਦਿੱਤੀ ਅਤੇ ਉਹ ਸਾਰਾ ਸਾਮਾਨ ਸਮੇਟ ਕੇ ਅੰਦਰ ਚਲੇ ਗਏ, ਜਿਹੜਾ ਉਹ ਔਰਤ ਨਾਲ ਲਿਆਈ ਸੀ ।
ਪੰਡਿਤ ਜੀ ਦਾ ਦੋ-ਢਾਈ ਸਾਲਾਂ ਦਾ ਬੱਚਾ ਰੋ ਰਿਹਾ ਸੀ । ਪੰਡਿਤਾਣੀ ਉਸਨੂੰ ਫਲ ਵਗੈਰਾ ਦੇ ਕੇ ਚੁੱਪ ਕਰਵਾਉਣ ਦਾ ਯਤਨ ਕਰ ਰਹੀ ਸੀ ਪਰ ਉਹ ਲਗਾਤਾਰ ਰੋਈ ਹੀ ਜਾ ਰਿਹਾ ਸੀ ਅਤੇ ਚੁੱਪ ਨਹੀਂ ਹੋ ਰਿਹਾ ਸੀ, ਇਸ ਗੱਲ ਨੂੰ ਲੈ ਕੇ ਪੰਡਿਤ ਜੀ ਵੀ ਪਰੇਸ਼ਾਨ ਸਨ । ਉਹ ਬੱਚੇ ਨੂੰ ਡਾਕਟਰ ਕੋਲ ਲੈ ਜਾਣ ਦੀ ਸੋਚ ਰਹੇ ਸਨ ਕਿ ਕਿਤੇ ਉਸ ਦੇ ਪੇਟ ਜਾਂ ਕੰਨ ਵਿੱਚ ਦਰਦ ਨਾ ਹੁੰਦਾ ਹੋਵੇ ।
‘‘ਮੈਂ ਇਸ ਨੂੰ ਡਾਕਟਰ ਕੋਲ ਲੈਕੇ ਜਾਂਦਾ ਹਾਂ‘‘ਪੰਡਿਤ ਜੀਨੇ ਪੰਡਿਤਾਣੀ ਨੂੰ ਕਿਹਾ ।‘‘ਅੰਕਲ, ਤੁਸੀਂ ਇਸਨੂੰ ‘ਝਾੜਾ‘ ਕਿਓਂ ਨਹੀਂ ਪਾ ਦਿੰਦੇ, ਇਹ ਚੁੱਪ ਹੋ ਜਾਵੇਗਾ ।‘‘ ਕੋਲ ਖੜੇ ਮੇਰੇ 7-8 ਸਾਲਾਂ ਦੇ ਬੇਟੋ ਚੀਕੂ ਨੇ ਪੰਡਿਤ ਨੂੰ ਕਿਹਾ ।
ਰਮੇਸ ਸੇਠੀ ਬਾਦਲ
ਮੋ 9876627233

0 comments:
Speak up your mind
Tell us what you're thinking... !