ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਰੋਸਾਈ ਧਰਤੀ ਦਮਦਮਾ ਸਾਹਿਬ,ਤਲਵੰਡੀ ਸਾਬੋ ਜਿਸ ਨੂੰ ਉਹਨਾਂ ‘ਈਹਾਂ ਪ੍ਰਗਟ ਭਈ ਹਮਾਰੀ ਕਾਸ਼ੀ’ ਦਾ ਵਰਦਾਨ ਦਿੱਤਾ,ਵਿਖੇ ਇਹ ਇਤਫਾਕ ਹੀ ਹੈ ਕਿ ਜਿਸ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਲਈ ਸੰਤ ਬਾਬਾ ਮਿੱਠਾ ਸਿੰਘ ਜੀ ਮੁੱਖੀ ਬੁੰਗਾ ਮਸਤੂਆਣਾ ਸਾਹਿਬ ਸਾਰੀ ਉਮਰ ਜੂਝਦੇ ਰਹੇ,ਬੇਸ਼ੱਕ ਉਹ ਸਰਕਾਰੀ ਯੂਨੀਵਰਸਿਟੀ ਤਾਂ ਅੱਜ ਤੱਕ ਵੀ ਹੋਂਦ ਚ ਨਹੀਂ ਆ ਸਕੀ,ਪ੍ਰੰਤੂ ਇੱਕ ਪਾਸੇ ਅੱਜ ਉਹਨਾਂ ਦਾ ਅੰਤਮ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈਕੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਦੇ ਸਾਰੇ ਰੰਗਾਂ ਦੇ ਸਿਆਸੀ,ਧਾਰਮਿਕ ਅਤੇ ਸਮਾਜਿਕ ਲੀਡਰ ਪਹੁੰਚੇ,ਅਤੇ ਦੂਜੇ ਪਾਸੇ ਪ੍ਰਾਈਵੇਟ ਰੂਲਜ ਤਹਿਤ ਪੰਜਾਬ ਸਰਕਾਰ ਵੱਲੋਂ ਮਾਨਤਾ ਦਿੱਤੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਮਾਰਕ ਤੋਂ ਪਰਦਾ ਚੁੱਕਣ ਦੀ ਰਸਮ ਪੰਜਾਬ ਦੇ ਮੁੱਖ ਮੰਤਰੀ ਨੇ ਨਿਭਾਈ।
ਸੰਤ ਬਾਬਾ ਮਿੱਠਾ ਸਿੰਘ ਚਾਹੁੰਦੇ ਤਾਂ ਇਹ ਸਨ ਕਿ ਗੁਰੂ ਕਾਸ਼ੀ ਕਾਲਜ ਅਤੇ ਕੈਂਪਸ ਜਿਸਨੂੰ ਕਿ ਨਗਰ ਨਿਵਾਸੀਆਂ ਨੇ 83 ਏਕੜ ਦੇ ਲੱਗਭੱਗ ਜਮੀਨ ਦਾਨ ਦਿੱਤੀ,ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਰਗੀ ਸਰਕਾਰੀ ਯੂਨੀਵਰਸਿਟੀ ਕੇਂਦਰ ਅਤੇ ਪੰਜਾਬ ਸਰਕਾਰ ਹੋਂਦ ਵਿੱਚ ਲਿਆਉਂਦੀ ਜਿਸ ਵਿੱਚ ਆਮ ਗਰੀਬ ਵਰਗ ਮੁਫਤ ਵਰਗੀ ਵਿੱਦਿਆ ਹਾਸਲ ਕਰ ਸਕਦਾ ਪ੍ਰੰਤੂ ਅਫਸੋਸ ਕਿ ਉਸ ਗੁਰੂ ਕਾਸ਼ੀ ਕੈਂਪਸ ਵਿੱਚ ਸਥਾਨਕ ਲੋਕਾਂ ਲਈ ਰਾਖਵੀਆਂ ਸੀਟਾਂ ਵੀ ਨਹੀਂ ਹਨ ਅਤੇ ਦੂਜੇ ਪਾਸੇ ਜਦੋਂ ਕਿਸੇ ਵੀ ਰੰਗ ਦੀ ਸਰਕਾਰ ਨੇ ਉਹਨਾਂ ਦੀ ਗੱਲ ਅਣਸੁਣੀ ਕਰਕੇ ਘੇਸਲ ਮਾਰੀ ਰੱਖੀ ਤਾਂ ਅੰਤ ਉਹਨਾਂ ਨੂੰ ਪੁੱਤਾਂ ਤੋਂ ਪਿਆਰੀ ਉਪਜਾਊ ਬੁੰਗਾ ਮਸਤੂਆਣਾ ਦੀ ਕਰੀਬ 40 ਏਕੜ ਜਮੀਨ ਅਕਾਲ ਟਰੱਸਟ ਬੜੂ ਸਾਹਿਬ ਵਾਲਿਆਂ ਨੂੰ ਦਾਨ ਕਰਨ ਵਰਗਾ ਕੌੜਾ ਘੁੱਟ ਭਰਨਾ ਪਿਆ ਜਿਸ ਜਗਾ ਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਨੇ ਅਕਾਲ ਅਕੈਡਮੀ ਚਾਲੂ ਵੀ ਕਰ ਦਿੱਤੀ ਹੈ ਜਿਥੇ ਛੋਟੀਆਂ ਜਮਾਤਾਂ ਸੁਰੂ ਹੋ ਚੁੱਕੀਆਂ ਹਨ ਅਤੇ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਹੋਂਦ ਵਿੱਚ ਆ ਰਹੀ ਹੈ ਜਿਸ ਵਿੱਚ ਉੱਚ ਤਾਲੀਮ ਤੋਂ ਇਲਾਵਾ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਉਲੱਥੇ ਦੁਨੀਆ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਕਰਨ ਦਾ ਉਪਵੰਦ ਵੀ ਹੈ ਤਾਂ ਕਿ ਸਮੁੱਚੀ ਦੁਨੀਆਂ ਚ ਵੱਸਦੇ ਲੋਕ ਚਾਹੇ ਉਹ ਕਿਸੇ ਵੀ ਧਰਮ,ਬੋਲੀ ਜਾਂ ਭਾਸ਼ਾ ਦੇ ਹੋਣ, ਗੁਰੂ ਗ੍ਰੰਥ ਸਾਹਿਬ ਪੜ੍ਹ-ਸਮਝ ਕੇ ਗੁਰਬਾਣੀ ਦੇ ਫਲਸਫੇ ਤੋਂ ਜਾਣੂੰ ਹੋ ਸਕਣ।
ਅਫਸੋਸ ਅਤੇ ਸਿਤਮਜਰੀਫੀ ਤਾਂ ਇਹ ਵੀ ਹੈ ਕਿ ਕੋਈ ਵੀ ਸਰਕਾਰ ਪ੍ਰਾਈਵੇਟਕਰਨ ਨੂੰ ਤਰਜੀਹ ਦਿੰਦੀ ਆਈ ਹੈ ਅਤੇ ਸਰਕਾਰੀ ਸੰਸਥਾਵਾਂ ਦੀ ਬਿਹਤਰੀ ਲਈ ਗੰਭੀਰ ਨਹੀਂ ਹਨ।ਸੰਤ ਬਾਬਾ ਮਿੱਠਾ ਸਿੰਘ ਨੇ,ਸੰਤ ਫਤਹਿ ਸਿੰਘ ਦੇ ਅਕਾਲੀ ਦਲ ਦੇ ਪ੍ਰਧਾਨ ਹੋਣ ਵੇਲੇ ਹਿੰਮਤ ਕਰਕੇ ਬਣਾਏ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ-ਆਪ 1992-94 ਦੋ ਸ਼ੈਸ਼ਨਾਂ ਵਿੱਚ ਡਿਪਲੋਮਾ ਫਾਰਮੇਸੀ ਕੋਰਸ ਇਹ ਸਰਕਾਰਾਂ ਤੇ ਯੂਨੀਵਰਸਿਟੀਆਂ ਮਾਨਤਾ ਨਹੀਂ ਕਰਾ ਸਕੀਆਂ,ਭਾਵੇਂ ਅੱਜ ਕੱਲ ਪੰਜਾਬ ਦੇ ਹਰੇਕ ਉੱਚੇ ਟਿੱਬੇ ਤੇ ਪ੍ਰਾਈਵੇਟ ਯੂਨੀਵਰਸਿਟੀਆਂ,ਡਿਗਰੀ-ਡਿਪਲੋਮੇਂ ਕਾਲਜ ਅਤੇ ਸਕੂਲ ਖੋਹਲੇ ਤੇ ਮਾਨਤਾ ਦਿੱਤੇ ਜਾ ਚੁੱਕੇ ਹਨ।ਪਹਿਲਾਂ ਵੀ ਬਹੁਤ ਸਾਰੇ ਲੇਖਾਂ ਵਿੱਚ ਅਤੇ ਜੁਬਾਨੀ ਦਾਸ ਵੀ ਕਹਿ ਚੁੱਕਾ ਹੈ ਕਿ ਭਾਵੇਂ ਤੁਸੀਂ ਸੈਂਕੜੇ ਕਾਲਜ ਮਾਨਤਾ ਕਰ ਦਿਓ ਪਰ ਜਿਹਨਾਂ ਚਿਰ ਸਰਕਾਰੀ ਯੂਨੀਵਰਸਿਟੀ ਨਹੀਂ ਬਣਦੀ ਜਿਸ ਨਾਲ ਕਿ ਗ੍ਰੌ:ਰਾਜਿੰਦਰਾ ਕਾਲਜ,ਡੀ.ਏ.ਵੀ.ਕਾਲਜ ਬਠਿੰਡਾ,ਨਹਿਰੂ ਮੈਮੋਰੀਅਲ ਕਾਲਜ ਮਾਨਸਾ,ਟੀ.ਪੀ.ਡੀ.ਕਾਲਜ ਰਾਮਪੁਰਾ ਫੂਲ ਸਮੇਤ ਸਾਰੇ ਕਾਲਜ ਸਬੰਧਤ ਨਹੀਂ ਹੁੰਦੇ ਅਤੇ ਸਾਰੇ ਰੀਜਨਲ ਕੇਂਦਰ ਗੁਰੂ ਕਾਸ਼ੀ ਰੀਜਨਲ ਕੇਂਦਰ ਨਹੀਂ ਬਣਦੇ,ਅਸੀਂ ਨਹੀਂ ਮੰਨਦੇ ਕਿ ‘ਚੂੰ ਕਾਰ ਅਜ ਹਮਾਂ ਹੀਲਤੇ ਦਰ ਗੁਜਸ਼ਤ।ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ’ ਕਹਿਣ ਵਾਲੇ ਦੇ ਗੁਰੂ ਕੀ ਕਾਸ਼ੀ ਦੇ ਸੁਪਨੇ ਸਾਕਾਰ ਹੋਏ ਹਨ।
ਇਨਸ਼ਾ ਅੱਲਾ ਕਦੇ ਤਾਂ ਗੁਰੂ ਗੋਬਿੰਦ ਸਿੰਘ,ਸੰਤ ਬਾਬਾ ਮਿੱਠਾ ਸਿੰਘ ਅਤੇ ਸਾਡਾ ਦਾਸਾਂ ਦਾ ਸੁਪਨਾ ਸੱਚ ਹੋਏਗਾ ਹੀ!
ਹਰਗੋਬਿੰਦ ਸਿੰਘ ਸ਼ੇਖਪੁਰੀਆ
ਸਾਹਮਣੇ ਗੁਰੂ ਕਾਸ਼ੀ ਕਾਲਜ,ਰਾਮਾਂ ਰੋਡ,
ਤਲਵੰਡੀ ਸਾਬੋ ਫੋਨ:94171-19492

0 comments:
Speak up your mind
Tell us what you're thinking... !