ਸਿਫਤ ਕਰੇ ਮਹਿਬੂਬਾ ਦੀ,
ਕੋਈ ਕਰਦਾ ਯਾਰ ਪਿਆਰੇ ਦੀ।
ਨਾ ਸੋਹਣਾ ਹੋਰ ਕੋਈ ਚੰਨ ਵਰਗਾ,
ਕੋਈ ਕਰਦਾ ਸਿਫਤ ਚੁਬਾਰੇ ਦੀ।
ਕੋਈ ਆਈਫਲ ਟਾਵਰ ਪੈਰਿਸ ਦਾ,
ਕਹਿ ਰਿਹਾ ਸ਼ਾਨ ਏ ਦੁਨੀਆ ਦੀ।
ਕੋਈ ਨਾ ਹਰਿ ਮੰਦਿਰ ਤੋ,
ਨਾ ਉਤਮ ਚੀਜ ਨਜਾਰੇ ਦੀ।
ਕੋਈ ਤਾਜ ਮਹਿਲ,ਕੋਈ ਲਾਲ ਕਿਲ੍ਹਾ,
ਕੋਈ ਕੁਤਬ ਮੀਨਾਰ ਨੂੰ ਕਹੇ ਸੋਹਣਾ।
ਕੋਈ ਦੁਰਗਾ ਮੰਦਿਰ ਨੂੰ ਸੋਹਣਾ ਕਿਹੇ,
ਕੋਈ ਕੈਂਪਾ ਦੀ ਕੋਈ ਖਾਰੇ ਦੀ।
ਕੋਈ ਕਿਹੇ ਜਨਾਨੀ ਮੇਰੀ ਜਹੀ,
ਨਾ ਹੂਰ ਹੋਣੀ ਕੋਈ ਦੁਨੀਆ ਤੇ।
ਕੋਈ ਭੈਣ ਭਰਾ ਦੇ ਰਿਸ਼ਤੇ ਦੀ,
ਕੋਈ ਕਰੇ ਅੰਬਰ ਦੇ ਤਾਰੇ ਦੀ।
ਕੋਈ ਮਾ ਬਾਪ ਦੇ ਗੁਣ ਗਾਏ,
ਕੋਈ ਜੀਜਾ ਸਾਲੀ,ਭਾਬੀ ਦੇ।
ਕੋਈ ਕਹੇ ਜਿੰਦਗੀ ਵਿਆਹ ਬਿਨਕੀ,
ਕੋਈ ਕਰਦਾ ਸਿਫਤ ਕੁਆਰੇ ਦੀ।
ਕੋਈ ਟਾਟਾ ਸੁਮੋ,ਕੁਆਲਿਸ ਦੀ,
ਕੋਈ ਵੈਨ ਕੋਈ ਕਾਰ ਮੂਰਤੀ ਦੀ।
ਕੋਈ ਹੈਲੀਕਪਟਰ ਰੇਲਾ ਦੀ,
ਕੋਈ ਕਰਦੇ ਸਿਫਤ ਬੁਲਾਰੇ ਦੀ।
ਕੋਈ ਪਹਿਲਵਾਨ ਦੀ ਉਸਤਤ ਵਿਚ,
ਵਾਹ-ਬਈ-ਵਾਹ-ਬਈ ਕਿਹਾ ਪਿਆ।
ਕੋਈ ਗੀਤ ਸੰਗੀਤ ਤੇ ਗਾਇਕਾ ਦੀ,
ਕੋਈ ਟੀ.ਵੀ ਤੇ ਲ਼ਿਸ਼ਕਾਰੇ ਦੀ।
ਕੋਈ ਝਾਜਰ ਦੀ ਕੋਈ ਝੂਮਕੇ ਦੀ,
ਕੋਈ ਵਹਿਣੀ ਪਾਈਆ ਵੰਗਾ ਦੀ।
ਕੋਈ ਸੋਹਣੀ,ਸੱਸੀ,ਸ੍ਰੀ ਦੀ,
ਕੋਈ ਕ੍ਰਿਕਟ ਵਾਲੇ ਲਾਰੇ ਦੀ।
ਕੋਈ ਚਾਂਦੀ ਦੀ ਕੋਈ ਸੋਨੇ ਦੀ,
ਕੋਈ ਕਹਿੰਦਾ ਪਾਰਸ ਹੈ ਅਨਮੋਲ,
ਕੋਈ ਪੜਾਈ ਵਿਚ ਹੈ ਉਲਝ ਬੈਠਾ,
ਕੋਈ ਨਰਮੇ ਦੇ ਖਿੜੇ ਕਿਆਰੇ ਦੀ,
ਕੋਈ ਗੁਣਵਾਨ ਦੇ ਗੁਣ ਸਾਥੀ,
ਔਹ ਭਰ ਭਰ ਬੁੱਕਾ ਵੰਡ ਰਿਹਾ।
ਕੋਈ ਅਫਸਰ ਦੀ ਕੋਈ ਮਾਸ਼ਟਰ ਦੀ,
ਕੋਈ ਅੱਲੜ੍ਹ ਦੇ ਇਸ਼ਾਰੇ ਦੀ।
ਕੋਈ ਚਾਹ ਕੋਫੀ ਤੇ ਲੱਸੀ ਦੀ,
ਕੋਈ ਮੈਂਗੋ ਸ਼ੇਕ ਸਰਹਾਉਦਾਂ ਏ।
ਕਈ ਆਇਸ ਕਰੀਮ ਦੇ ਭੱਲਿਆ ਦੀ,
ਕੋਈ ਫੁੱਲ ਪਤਾਸੇ ਕਰਾਰੇ ਦੀ।
ਇਨ੍ਹਾ ਸਿਫਤਾ ਦਾ ਮੁੱਲ ਕੀ ਏ,
ਸਭ ਬੇ-ਬੁਨਿਆਦੀ ਗੱਲਾ ਨੇ,
ਇਕ ਰੱਬ ਦੇ ਬਾਝੋ ਸਿਫਤ ਝੂਠੀ,
ਗੱਲ ਸੱਚੀ ਗੁਰਮੀਤ ਰਾਣੇ ਦੀ।
ਗੁਰਮੀਤ ਰਾਣਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ।
ਜਿਲ੍ਹਾ ਮਾਨਸਾ(151502)
ਮੋਬਾ:09876752255


KYA BAT HAI JI
ReplyDelete