Headlines News :
Home » » ਗ਼ਜ਼ਲ - ਮਨਪ੍ਰੀਤ ਬੜਿੰਗ

ਗ਼ਜ਼ਲ - ਮਨਪ੍ਰੀਤ ਬੜਿੰਗ

Written By Unknown on Monday, 16 September 2013 | 23:05

ਬਹੁਤ  ਕੁਝ  ਉਪਜਦਾ  ਹੈ  ਹਰ ਰੋਜ਼ ਮੇਰੇ ਖਿਆਲਾਂ ਅੰਦਰ।
ਕਿਉਂ ਇਨਸਾਨੀਅਤ ਮਰ ਰਹੀ ਹੈ ਯਾਰ ਹੁਣ ਲੋਕਾਂ ਦੇ ਅੰਦਰ?

ਉਹ ਤਾਂ ਜਾਨਾਂ ਵੀ  ਵਾਰ  ਗਏ  ਸਾਡੀ  ਆਜ਼ਾਦੀ ਦੇ ਖਾਤਿਰ।
ਕਿਉਂ ਅਣਗੌਲੇ ਹੋ ਗਏ ਹੁਣ ਉਹ ਕਾਨੂੰਨੀ ਫਾਇਲਾਂ ਦੇ ਅੰਦਰ?

ਕਦ ਉੱਠੇਂਗਾ, ਜਾਗੇਂਗਾ ਤੇ ਤੁਰੇਂਗਾ ਐ  ਇਨਸਾਨੀ  ਪੁਤਲੇ।
ਕਿਉਂ ਵਧ ਦੀਆਂ ਜਾ ਰਹੀਆਂ ਨੇ ਜ਼ਿੰਦਾ ਲਾਸ਼ਾਂ ਘਰਾਂ ਦੇ ਅੰਦਰ?

ਤ੍ਰਿੰਞਣ   ਤੇ  ਤੀਆਂ  ਹੁਣ  ਜੁੜਦੇ ਨਹੀਂ ਪਿੱਪਲਾਂ ਦੇ ਹੇਠਾਂ।
ਕਿਉਂ  ਸੱਥਾਂ  ਬਣ  ਗਈਆਂ  ਖੰਡਰ ਹੁਣ ਪਿੰਡਾਂ  ਦੇ ਅੰਦਰ?

ਹੋ ਗਈ ਹੈ ਅੱਜ  ਅਜਨਬੀ  ਹਰ ਮੋੜ  ਉੱਤੇ  ਜ਼ਿੰਦਗੀ।
ਕਿਉਂ ਮੁਹੱਬਤ ਮਰ ਰਹੀ ਹੈ ਯਾਰ ਅੱਜ  ਲੋਕਾਂ  ਦੇ  ਅੰਦਰ?

ਚੱਲ  ਉੱਠ  ਚੁੱਕ  ਕਲਮ  ਲਿਖ ਜ਼ਾਲਮ ਨੂੰ ਜ਼ਫ਼ਰਨਾਮਾ।
ਕਿਉਂ ਦੀਵੇ ਗੁੱਲ  ਨੇ ਯਾਰ  ਅੱਜ-ਕੱਲ੍ਹ ਘਰਾਂ ਦੇ ਅੰਦਰ?



ਮਨਪ੍ਰੀਤ ਬੜਿੰਗ
ਪਿੰਡ ਤੇ ਡਾਕਖ਼ਾਨਾ ਭੈਣੀ ਬੜਿੰਗਾਂ
ਤਹਿਸੀਲ ਰਾਏਕੋਟ
ਜ਼ਿਲ੍ਹਾ ਲੁਧਿਆਣਾ
ਫੋਨ ਨੰ. 7837811745

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template