ਪੰਜਾਬ ਤੇ ਪੰਜਾਬੀ ਸਿਨੇਮਾ ਜਿਥੇ ਦਿਨੋ-ਦਿਨ ਨਵੇ-ਨਵੇ ਤਜ਼ਰਬਿਆਂ ਦਾ ਹਾਣੀ ਹੁੰਦਾ ਜ਼ਾ ਰਿਹਾ । ਜਿਥੇ ਪੰਜਾਬੀ ਸਿਨੇਮੇ ਵਿੱਚ ਕਾਮੇਡੀ ਦਾ ਦੋਰ ਸੀ ਤੇ ਹੁਣ ਪੰਜਾਬੀ ਸਿਨੇਮੇ ਵਿੱਚ ਨਵੇ ਤੇ ਮਿਆਰੀ ਵਿਸ਼ੇ ਤੇ ਫਿਲਮਾਂ ਸਾਹਮਣੇ ਲਿਆਉਣ ਲਈ ਵੀ ਕਈ ਨਿਰਦੇਸ਼ਕ ਵਿਸ਼ੇਸ਼ ਪਹਿਲ ਕਦਮੀ ਕਰ ਰਹੇ ਹਨ । ਹੁਣ ਪੰਜਾਬੀ ਸਿਨੇਮੇ ਨੇ ਕਾਮੇਡੀ ਦੇ ਨਾਲ - ਨਾਲ ਐਕਸ਼ਨ ਵੱਲ ਮੌੜ ਮੌੜਿਆਂ ਤੇ ਇਸੇ ਹੀ ਤਰਾਂ ਪੰਜਾਬੀ ਐਕਸ਼ਨ ਫਿਲਮ ‘ ਜ਼ੱਟ ਬੁਆਏ ਪੁੱਤ ਜ਼ੱਟਾ ਦੇ ’ ਰਾਹੀ ਪੰਜਾਬੀ ਸਿਨੇਮੇ ਵਿੱਚ ਸ਼ੁਰੂਆਤ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਅਦਾਕਾਰਾ ਈਸ਼ਾ ਰਿਖੀ ਨੇ ਪਹਿਲਾ ਮਾਡ¦ਿਲਗ ਫਿਰ ਰੈਂਪ ਸ਼ੋਅ ਵੀ ਕੀਤੇ । ਪਿਤਾ ਪ੍ਰਦੀਪ ਕੁਮਾਰ ਰਿਖੀ ਮਾਤਾ ਪੂੰਨਮ ਰਿਖੀ ਦੇ ਘਰ ਸ਼ਹਿਰ ‘ ਮੁਕੇਰੀਆਂ ’ ਵਿੱਚ 9 ਸਤੰਬਰ ਨੂੰ ਜ਼ਨਮ ਲੈਣ ਵਾਲੀ ਇਹ ਖੁਬਸੂਰਤ ਸੋਹਣੀ-ਸੁਨੱਖੀ ਅੱਖਾ ਚ੍ਹ ਗੰਭੀਰ ਸੋਚ੍ਹ , ਫੁੱਲਾ ਵਰਗੀ ਕੋਮਲ ਮੁਟਿਆਰ ਅੱਜ਼ ਕੱਲ ਖੁਬਸੂਰਤ ਸ਼ਹਿਰ ‘ ਚੰਡੀਗੜ ’ ਦੀ ਵਸਨੀਕ ਹੈ । ਜ਼ਿੱਥੇ ਉਸਨੇ ਪਾਲੀਵੁੱਡ ਵਿੱਚ ਪੈਰ ਜ਼ਮਾ ਲਏ ਨੇ ਉਥੇ ਹੀ ਉਹ ਬਾਲੀਵੁੱਡ ਵਿੱਚ ਵੀ ਕੰਮ ਕਰਨ ਦੀ ਇਛੁੱਕ ਹੈ । ਤੇ ਆਉ ਈਸ਼ਾ ਰਿਖੀ ਨਾਲ ਹੋਈ ਮੁਲਾਕਾਤ ਦੇ ਕੁੱਝ ਅੰਸ਼ ----------
ਪ੍ਰ- ਅਦਾਕਾਰੀ ਵੱਲ ਆਉਣ ਦਾ ਸਬੱਬ ਕਿੱਦਾ ਬਣਿਆਂ ।
ਉ- ਅਦਾਕਾਰੀ ਦਾ ਸੌਕ ਬਚਪਨ ਤੋ ਤਾ ਨਹੀ ਸੀ । ਸਾਰਾ ਪਰਿਵਾਰ ਮੈਨੂੰ ਐਪਰੀਸ਼ੇਟ ਕਰਦਾ ਸੀ ਕੇ ਤੇਰਾ ਕੱਦ ¦ਬਾ , ਤੂੰ ਸੋਹਣੀ ਵੀ ਹੈਗੀ ਆਂ ਤੇ ਤੂੰ ਮਾਡ¦ਿਲਗ ਐਕਟਿੰਗ ਕਿਉ ਨੀ ਕਰਦੀ । ਫਿਰ ਮੈ ਜਦੋ 17 ਸਾਲ ਦੀ ਉਦੋ ਮਾਡ¦ਿਲਗ ਸ਼ੁਰੂ ਕੀਤੀ ਤੇ ਮੈਨੂੰ 3-4 ਸਾਲ ਹੋ ਗਏ ਇਸ ਲਾਈਨ ਵਿੱਚ ਮੇਰੀ ਮੰਮਾ ਜ਼ੀ ਦਾ ਸੁਪਨਾਂ ਸੀ ਮੈਨੂੰ ਐਕਟਰ ਬਣੀ ਦੇਖਣ ਦਾ । ਫਿਰ ਮੈ ਮਾਡ¦ਿਲਗ ਕੀਤੀ ਕਈ ਰੈਂਪ ਸ਼ੌਅ ਕੀਤੇ । ਫਿਰ ਮਾਡ¦ਿਲਗ ਤੋ ਬਾਅਦ ਮੈਨੂੰ ਅਦਾਕਾਰੀ ਕਰਨ ਦਾ ਮੌਕਾ ਮਿਲਿਆਂ ਫਿਲਮ ‘ ਜ਼ੱਟ ਐਂਡ ਜੁਲੂਲਿਅਟ ’ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਪਲੈਅ ਕੀਤਾ ‘ ਅਮਰਿੰਦਰ ਗਿੱਲ ਦੀ ਵਾਈਫ ‘ ਟਵਿੰਕਲ’ ਦਾ ਜ਼ਿਹੜਾ ਦਰਸ਼ਕਾ ਨੂੰ ਬਹੁਤ ਪਸੰਦ ਆਇਆਂ । ਫਿਰ ਉਸ ਤੋ ਬਾਅਦ ਮੇਰੀ ਸ਼ੁਰੂਆਤ ਪੰਜ਼ਾਬੀ ਫਿਲਮਾ ਵਿੱਚ ਹੋ ਗਈ ਤੇ ਫਿਰ ਮੈ ‘ ਜ਼ੱਟ ਬੁਆਏ ਪੁੱਤ ਜੱਟਾਂ ਦੇ ’ ਕੀਤੀ ਤੇ ਆਉਣ ਵਾਲੀਆਂ ‘ ਮੇਰੇ ਯਾਰ ਕਮੀਨੇ , ਸ੍ਹਾਬ ਲਾਗੇ ਆਪੇ , ਬ੍ਹੌਨ ਟੂੰ ਬੀਟਿੰਗ ਜੋ ਜਲਦੀ ਰੀਲੀਜ਼ ਹੋ ਰਹੀਆਂ ਹਨ ।
ਪ੍ਰ- ‘ ਜੱਟ ਬੁਆਏ- ਪੁੱਤ ਜੱਟਾ ਦੇ ’ ਫਿਲਮ ਤੁਹਾਡੀ ਹਿੱਟ ਰਹੀ ਕੀ
ਉਮੀਦ ਸੀ ਇਸ ਫਿਲਮ ਤੋ ਤੁਹਾਨੂੰ ।
ਉ- ਜੱਟ ਬੁਆਏ ਤੋ ਬਹੁਤ ਉਮੀਦਾ ਸੀ ਤੇ ਇਹ ਫਿਲਮ ਸਾਡੀਆਂ ਉਮੀਦਾ ਤੋ ਵੀ ਖਰੀ ਉਤਰੀ ਆਂ । ਬਾਕੀ ਸਭ ਤੋ ਵੱਡੀ ਗੱਲ ਹੁੰਦੀ ਆ ਪ੍ਰਡਿਊਸਰ ਉਹਨਾਂ ਸਾਨੂੰ ਏਨੀ ਵਧੀਆਂ ਤਰੀਕੇ ਨਾਲ ਸਪੌਟ ਕੀਤੀ । ਕਿਸੇ ਵੀ ਚੀਜ਼ ਦੀ ਕਮੀ ਨਹੀ ਆਉਣ ਦਿੱਤੀ । ਦੋਖੋ ਪ੍ਰੋਜ਼ੈਕਟ ਵਧੀਆਂ ਬਣਾਉਣ ਲਈ ਉਹਦੀ ਕਵਾਲਟੀ ਹੌਣੀ ਬਹੁਤ ਜ਼ਰੂਰੀ ਆਂ । ਜੇ ਤੁਸੀ ਪੈਸੇ ਲਾ ਰਹੇ ਹੋ ਤਾਂ ਖੁਲੇ ਦਿਲ ਨਾਲ ਲਾਉ ਤਾਂ ਦੈਫੀਨੇਟਲੀ ਪ੍ਰੌਜ਼ੈਕਟ ਵਧੀਆਂ ਬਣਦਾ । ਸਭ ਤੋ ਵੱਡਾ ਹੱਥ ਸਾਡੇ ਪ੍ਰਡਿਊਸਰ ਦਾ ਸੀ । ਬਾਕੀ ਸਾਰੀ ਟੀਮ ਵੱਲੋ ਦਿਲੋ ਮਿਹਨਤ ਕੀਤੀ ਗਈ ਸੀ ਤਾਂ ਹੀ ਦਰਸ਼ਕਾਂ ਦੀ ਕਸੌਟੀ ਤੇ ‘ ਜੱਟ ਬੁਆਏ- ਪੁੱਤ ਜੱਟਾ ਦੇ ’ ਹਿੱਟ ਰਹੀ ।
ਪ੍ਰ- ਅਦਾਕਾਰੀ ਵੱਲ ਆਉਣ ਲਈ ਮਿਹਨਤ ਕਿੰਨੀ ਕੁ ਕਰਨੀ ਪਈ ।
ਉ- ਮਿਹਨਤ ਤਾ ਬਹੁਤ ਜਿਆਦਾ ਕਰਨੀ ਪਈ ਕਿਉਕਿ ਮੈ ਇਸ ਲਾਈਨ ਵੱਲ ਨਹੀ ਸੀ । ਪਰ ਮੈਨੂੰ ਮੇਰੇ ਮੰਮਾ ਵੱਲੋ ਬਹੁਤ ਸਪੌਟ ਮਿਲਿਆਂ । ਮੇਰੇ ਮੰਮੀ ਜੀ ਵੀ ਐਕਟਿੰਗ ਦਾ ਸ਼ੌਕ ਰੱਖਦੇ ਸੀ । ਪਰ ਉਹ ਕੁੱਝ ਕਾਰਨ ਕਰਕੇ ਐਕਟਿੰਗ ਵੱਲ ਆਂ ਨਹੀ ਪਾਏ । ਮੰਮੀ ਗੁਰਦਾਸ ਮਾਨ ਜ਼ੀ ਨੂੰ ਬਹਤ ਸੁਣਦੇ ਸੀ । ਤੇ ਉਹਨਾਂ ਦਾ ਸੁਪਨਾ ਸੀ ਕੀ ਜੇ ਮੈ ਨਹੀ ਤਾ ਮੇਰਾ ਬੱਚਾ ਇਸ ਲਾਈਨ ਵੱਲ ਜਾਵੇ ਤੇ ਮੈ ਬਹੁਤ ਮਿਹਨਤ ਕੀਤੀ ਆਂ ਇਸ ਲਾਈਨ ਵੱਲ ਆਉਣ ਲਈ ਮਿਹਨਤ ਵੀ ਆਪਣੇ ਮੰਮਾ ਲਈ ਕਿਉਕਿ ਉਹਨਾਂ ਦਾ ਸੁਪਨਾ ਸੀ ਮੈਨੂੰ ਐਕਟਿੰਗ ਕਰਦੀ ਦੇਖਣ ਦਾ ਕਿਉਕਿ ਹਾਂਡ ਵਰਕ ਬਹੁਤ ਸੀਗਾ ਕੁੱਝ ਨਹੀ ਸੀ ਆਉਦਾ ਸਭ ਆ ਕੇ ਸਿੱਖਿਆਂ ।
ਪ੍ਰ- ਫਿਲਮ ‘ ਸ੍ਹਾਬ ਲਾਗੇ ਆਪੇ’ ਤੇ ‘ ਮੇਰੇ ਯਾਰ ਕਮੀਨੇ ’ ਬਾਰੇ ਕੀ ਕਹੋਗੇ।
ਉ- ਫਿਲਮ ‘ ਸ੍ਹਾਬ ਲਾਗੇ ਆਪੇ ’ ਵਿੱਚ ਵੀ ਮੈ ਮੈਨ ਲੀਡ ਤੇ ਹਾਂ । ਦੋ ਮੁੰਡੇ ਦੋ ਕੁੜੀਆਂ ਦਾ ਕਰੈਕਟਰ ਹੈਗਾ ਤੇ ਦੋ ਭੈਣਾਂ ਦੀ ਸਟੌਰੀ ਹੈ । ਮੈ ਛੋਟੀ ਭੈਣ ਦਾ ਕਰੈਕਟਰ ਪਲੈਅ ਕਰ ਰਹੀ ਹਾਂ । ਮੈ ਇਸ ਫਿਲਮ ਵਿੱਚ ਬਹੁਤ ਨੌਟੀ ਤੇ ਫੁੱਲ ਮਾਡਰਨ ਕੁੜੀ ਹਾਂ । ਤੇ ਹਿੰਦੀ ਫਿਲਮਾਂ ਵਾਂਗੂ ਹੈਗੀ ਪੂਰੀ ਫਿਲਮ ‘ ਸ੍ਹਾਭ ਲਾਗੇ ਆਪੇ ’ । ਤੇ ‘ ਮੇਰੇ ਯਾਰ ਕਮੀਨੇ ’ ਪ੍ਰੋਪਰ ਕਾਮੇਡੀ ਫਿਲਮ ਹੈਗੀ । ਤਿੰਨ ਮੁੰਡਿਆਂ ਦੀ ਮੈਰਿਜ਼ ਲਾਈਫ ਬਾਰੇ ਦੱਸਿਆ ਗਿਆ । ਤੇ ਮੈ ਜ਼ੋ ਪਤੀ ਵ੍ਰੱਤਾ ਪਤਨੀ ਹੁੰਦੀ ਆਂ ਮੈ ਉਹਦਾ ਕਰੈਕਟਰ ਪਲੈਅ ਕਰ ਰਹੀ ਹਾਂ ।
ਪ੍ਰ- ਫਿਲਮ ਸਾਈਨ ਕਰਨ ਵੇਲੇ ਕਿਹੜੀਆਂ ਗੱਲਾ ਦਾ ਖਾਸ ਧਿਆਨ ਰੱਖਦੇ ਹੋ ।
ਉ- ਫਿਲਮ ਸਾਈਨ ਕਰਨ ਵੇਲੇ ਦੇਖੋ ਸਭ ਤੋ ਵੱਡੀ ਗੱਲ ਹੁੰਦੀ ਸਟੌਰੀ । ਤੁਹਾਨੂੰ ਤੁਹਾਡਾ ਕਰੈਕਟਰ ਕਿੰਦਾ ਦਾ ਮਿਲ ਰਿਹਾ । ਤੁਸੀ ਉਸ ਕਰੈਕਟਰ ਨੂੰ ਕਿੰਨੀ ਹੱਦ ਤੱਕ ਕਰ ਪਾਉਗੇ । ਦੂਜਾ ਕੌਣ - ਕੌਣ ਕਰ ਰਿਹਾ ਫਿਲਮ ਤੇ ਸਾਰੀ ਟੀਮ । ਮੈਨੂੰ ਇਹ ਨਹੀ ਹੈਗਾ ਕੇ ਨਵੇ ਲੋਕ ਹੇਣੈਗੇ ਤਾ ਨਹੀ ਕੰਮ ਕਰਨਾ । ਜੇ ਸਟੌਰੀ ਵਿੱਚ ਦੰਮ ਹੈਗਾ ਤੁਹਾਡਾ ਕਰੈਕਟਰ ਵਧੀਆਂ ਟੀਮ ਵਧੀਆਂ ਹੈਗੀ ਤੇ ਨਵੀ ਟੀਮ ਵੀ ਬਹੁਤ ਕੁੱਝ ਕਰ ਸਕਦੀ ਹੈ । ਹੁਣ ਦੇਖੋ ਸਾਡੀ ਫਿਲਮ ‘ ਜੱਟ ਬੁਆਏ- ਪੁੱਤ ਜੱਟਾ ਦੇ ’ ਪ੍ਰਡਿਉਸਰ ਵੀ ਨਵੇ ਸੀ ਡਾਇਰੈਕਟਰ ਵੀ ਨਵਾ ਸੀ ਮੈ ਖੁਦ ਨਵੀ ਸੀ । ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੀ ਹੈ । ਹੁਣ ਦੇਖੋ ਕੁਵਾਲਿਟੀ ਤਾ ਸੀ ਨਾ ਸਾਡੀ ਫਿਲਮ ਚ੍ਹ ਤਂਾਹੀ ਸਾਡੀ ਫਿਲਮ ਏਨੀ ਵਧੀਆਂ ਬਣ ਗਈ । ਸਟੌਰੀ ਵਧੀਆਂ ਸੀ ਸਟੌਰੀ ਚ੍ਹ ਦੰਮ ਸੀਗਾ ਤਾਂ ਹੀ ਸਾਰਿਆਂ ਦੀ ਮਿਹਨਤ ਰੰਗ ਲਿਆਈ ।
ਪ੍ਰ- ਕੋਈ ਐਸਾ ਕਰੈਕਟਰ ਜੋ ਦਿਲੋ ਕਰਨ ਦੀ ਇੱਛਾ ਹੋਵੇ ।
ਉ- ਕਰੈਕਟਰ ਤਾਂ ਜੀ ਮੈ ਬਹੁਤ ਕਠਿਨ - ਕਠਿਨ ਕਰਨਾਂ ਚਾਹੁੰਦੀ ਹਾਂ । ਮੈ ਅੱਜ਼ ਤੱਕ ਜੋ ਵੀ ਕਰੈਕਟਰ ਪਲੈਅ ਕੀਤੇ । ਜਿਵੇ ਫਿਲਮ ‘ ਸ੍ਹਾਬ ਲਾਗੇ ਆਪੇ ’ ਤੇ ‘ ਜੱਟ ਬੁਆਏ ਪੁੱਤ ਜੱਟਾ ਦੇ ’ ਵਿੱਚ ਉਹ ਥੌੜਾ- ਥੌੜਾ ਮਿਲਦੇ ਸੀ ਮੇਰੀ ਰੀਅਲ ਲਾਈਫ ਨਾਲ । ਮੈ ਜਿੰਦਾ ਦੀ ਰੀਅਲ ਲਾਈਫ ਚ੍ਹ ਹੈਗੀ ਹਾਂ । ਹੁਣ ਫਿਲਮ ‘ ਮੇਰੇ ਯਾਰ ਕਮੀਨੇ ’ ਵਿੱਚ ਜੋ ਮੈ ਕਰੈਕਟਰ ਕੀਤਾ ਉਹ ਥੌੜਾ ਕਠਿਨ ਸੀਗਾ । ਮੈ ਚਾਹੁੰਦੀ ਹਾਂ ਕਿ ਮੈਨੂੰ ਕਠਿਨ - ਕਠਿਨ ਕਰੈਕਟਰ ਮਿਲੇ ਤੇ ਜ਼ੋ ਪ੍ਰੋਪਰ ਪੰਜ਼ਾਬਣ ਜੱਟੀ ਹੁੰਦੀ ਹੈ ਮੈ ਉਹ ਕਰੈਕਟਰ ਕਰਨਾਂ ਚਾਹੁੰਦੀ ਹਾਂ । ਮੇਰਾ ਸੁਪਨਾ ਮੈ ਪੰਜ਼ਾਬੀ ਫਿਲਮਾਂ ਵਿੱਚ ਬਹੁਤ ਅੱਗੇ ਤੱਕ ਜਾਣਾ ਚਾਹੁੰਦੀ ਹਾਂ । ਤੇ ਇੱਕ ਮੇਰਾ ਹੋਰ ਸੁਪਨਾ ਹੈਗਾ ਕਿ ਮੈ ਸਲਮਾਨ ਖਾਨ ਜੀ ਨਾਲ ਕੰਮ ਕਰਾਂ । ਫਿਲਮ ਹੌਜ਼ੇ ਜਾਂ ਕੋਈ ਐਂਡ ਹੌਜ਼ੇ ਕੁੱਝ ਵੀ ਹੌਜ਼ੇ ਬਸ ਸੁਪਨਾ ਹੈਗਾ ਸਲਮਾਨ ਨਾਲ ਐਕਟਿੰਗ ਕਰਨ ਦਾ ।
ਪ੍ਰ- ਪੰਜਾਬੀ ਸਿਨੇਮੇ ਨੂੰ ਕਿਥੋ ਤੱਕ ਦੇਖਣਾ ਚਾਹੁੰਦੇ ਹੋ ।
ਉ- ਪੰਜਾਬੀ ਸਿਨੇਮੇ ਨੂੰ ਮੈ ਤਾਂ ਜੀ ਬਹੁਤ ਉਚੱਾ ਦੇਖਣਾ ਚਾਹੁੰਦੀ ਹਾਂ। ਕਿਉਕਿ ਸਾਰੇ ਬਹੁਤ ਮਿਹਨਤ ਕਰ ਰਹੇ ਨੇ । ਕਿੱਥੇ ਸਾਲ ਦੋ ਸਾਲ ਵਿੱਚ ਇੱਕ ਜਾਂ ਦੋ ਫਿਲਮਾਂ ਰੀਲੀਜ਼ ਹੁੰਦੀਆਂ ਸੀ ਤੇ ਹੁਣ ਮਹੀਨੇ ਵਿੱਚ ਦੋ ਤਿੰਨ ਫਿਲਮਾ ਰੀਲੀਜ਼ ਹੋ ਰਹੀਆਂ । ਪੰਜਾਬੀ ਸਿਨੇਮਾ ਵਧੀਆਂ ਗਰੌ ਕਰ ਰਿਹਾ । ਹਿੱਟ ਹੋ ਰਹੀਆਂ ਪੰਜਾਬੀ ਫਿਲਮਾ ਦਰਸ਼ਕ ਪਸੰਦ ਕਰ ਰਹੇ ਪੰਜਾਬੀ ਫਿਲਮਾ ਨੂੰ ਤੇ ਹੁਣ ਪੰਜਾਬੀ ਸਿਨੇਮੇ ਵਿੱਚ ਬਦਲਾਅ ਵੀ ਆ ਰਿਹਾ ਤੇ ਦਰਸ਼ਕ ਵੀ ਬਦਲਾਅ ਦੇਖਣਾ ਚਾਹੁੰਦੇ ਹਨ । ਹੁਣ ਕਾਮੇਡੀ ਦੇ ਨਾਲ ਐਕਸ਼ਨ ਆ ਰਿਹਾ । ਤੇ ਜਿਵੇ-ਜਿਵੇ ਬਦਲਾਵ ਵੱਧਦਾ ਜਾਵੇਗਾ ਜਿਵੇ ਜਿਵੇ ਦਰਸ਼ਕ ਪਸੰਦ ਕਰਦੇ ਜਾਣਗੇ । ਉਵੇ ਉਵੇ ਪੰਜਾਬੀ ਸਿਨੇਮਾਂ ਵੱਧਦਾ ਜਾਵੇਗਾ । ਬਾਕੀ ਇਹੀ ਕੇ ਜਿੰਨਾਂ ਹੋ ਸਕੇ ਪੰਜਾਬੀ ਸਿਨੇਮੇ ਨੂੰ ਸਪੌਟ ਕਰਿਆਂ ਕਰੋ । ਪਾਇਰੇਸੀ ਤੋ ਥੋੜਾ ਦੂਰ ਰੱਖਿਆਂ ਕਰੋ। ।
ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ
‘ ਜੀਰਾਂ ’
98881- 08384


0 comments:
Speak up your mind
Tell us what you're thinking... !