ਮਾਂ ਬੋਲੀ ਮੈਨੂੰ ਮਾਂ ਲੱਗਦੀ ਏ,
ਬੋਹੜ ਦੀ ਠੰਢੀ ਛਾਂ ਲੱਗਦੀ ਏ ।
ਪਲ ਵੀ ਇਸਤੋਂ ਦੂਰ ਜੇ ਹੋਵਾਂ,
ਜ਼ਿੰਦਗੀ ਸਭ ਫ਼ਨਾਹ ਲੱਗਦੀ ਏ।
ਮਾਂ ਬਲੀ ਮੈਨੂੰ ਮਾਂ ਲੱਗਦੀ ਏ।
ਮਾਂ ਨਾ ਕਦੀ ਵੀ ਮਾੜੀ ਹੁੰਦੀ,
ਆਪਣੀ ਸਭ ਨੂੰ ਪਿਆਰੀ ਹੁੰਦੀ।
ਜੋ ਵੀ ਮਾਂ ਦੀ ਨਿੰਦਿਆ ਕਰਦਾ,
ਉਸਨੂੰ ਮਾਂ ਦੀ ਹਾਅ ਲੱਘਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਬਚਪਨ ਵਿੱਚ ਏ ਲੋਰੀਆਂ ਦਿੰਦੀ,
ਮਰਨੇ ਉੱਤੇ ਵੈਣ ਏ ਪਾਉਂਦੀ।
ਖੁਸ਼ੀਆਂ ਦਿੰਦੀ ,ਗ਼ਮਾਂ ਨੂੰ ਵੰਡਦੀ,
ਮਾਂ ਤਾਂ ਮੈਨੂੰ ਖ਼ੁਦਾ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ
ਗੁਰੂਆਂ,ਪੀਰਾਂ ਤੇ ਵਿਦਵਾਨਾਂ,
ਸਦਾ ਹੀ ਇਸਦਾ ਮਾਣ ਵਧਾਇਆ।
ਜਦ ਵੀ ਵੰਡਿਆ,ਜਦ ਵੀ ਭੰਡਿਆ,
ਸਦਾ ਹੀ ਇਸਨੂੰ ਗਲ਼ ਨਾਲ ਲਾਇਆ।
ਪਰ ਅੱਜ ਦੇ ਵਿਦਵਾਨਾਂ ਕੋਲ਼ੋਂ,
ਇਹ ਥੋੜੀ ਖ਼ਫ਼ਾ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਭਾਰਤ ਇਡੀਆ ਹੋ ਗਿਆ ਸਾਡਾ,
ਨੱਕ ਨੋਜ਼ੀ ਵਿੱਚ ਬਦਲ ਗਿਆ ਏ।
ਮਾਂ ਬੋਲੀ ਤੋਂ ਦੂਰ ਜੋ ਹੋਇਆ,
ਅਸਲੀ ਸੋਚ ਤੋਂ ਪਛੜ ਗਿਆ ਏ।
ਆਪਣੀ ਮਾਂ ਦਾ ਜੋ ਨੀ ਹੋਇਆ,
ਦੂਜੀ ਉਸਦੀ ਕੀ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਆਓ ਮਾਂ ਬੋਲੀ ਦਾ ਦੀਵਾ ,
ਆਪਣੇ ਮਨ ਦੇ ਬੂਹੇ ਧਰੀਏ,
ਚਾਨਣ ਵੰਡੀਏ ਕਦ ਨਾ ਭੰਡੀਏ,
ਮਾਂ ਬੋਲੀ ਨੂੰ ਸਜ਼ਦਾ ਕਰੀਏ ।
‘ਬਲਵੰਤ’ ਦੀਆਂ ਇਹਨਾਂ ਸੋਚਾਂ ਲਈ,
ਤੁਹਾਡੀ ਵੀ ਤਾਂ ਹਾਂ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਬੋਹੜ ਦੀ ਠੰਢੀ ਛਾਂ ਲੱਗਦੀ ਏ ।
ਪਲ ਵੀ ਇਸਤੋਂ ਦੂਰ ਜੇ ਹੋਵਾਂ,
ਜ਼ਿੰਦਗੀ ਸਭ ਫ਼ਨਾਹ ਲੱਗਦੀ ਏ।
ਮਾਂ ਬਲੀ ਮੈਨੂੰ ਮਾਂ ਲੱਗਦੀ ਏ।
ਮਾਂ ਨਾ ਕਦੀ ਵੀ ਮਾੜੀ ਹੁੰਦੀ,
ਆਪਣੀ ਸਭ ਨੂੰ ਪਿਆਰੀ ਹੁੰਦੀ।
ਜੋ ਵੀ ਮਾਂ ਦੀ ਨਿੰਦਿਆ ਕਰਦਾ,
ਉਸਨੂੰ ਮਾਂ ਦੀ ਹਾਅ ਲੱਘਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਬਚਪਨ ਵਿੱਚ ਏ ਲੋਰੀਆਂ ਦਿੰਦੀ,
ਮਰਨੇ ਉੱਤੇ ਵੈਣ ਏ ਪਾਉਂਦੀ।
ਖੁਸ਼ੀਆਂ ਦਿੰਦੀ ,ਗ਼ਮਾਂ ਨੂੰ ਵੰਡਦੀ,
ਮਾਂ ਤਾਂ ਮੈਨੂੰ ਖ਼ੁਦਾ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ
ਗੁਰੂਆਂ,ਪੀਰਾਂ ਤੇ ਵਿਦਵਾਨਾਂ,
ਸਦਾ ਹੀ ਇਸਦਾ ਮਾਣ ਵਧਾਇਆ।
ਜਦ ਵੀ ਵੰਡਿਆ,ਜਦ ਵੀ ਭੰਡਿਆ,
ਸਦਾ ਹੀ ਇਸਨੂੰ ਗਲ਼ ਨਾਲ ਲਾਇਆ।
ਪਰ ਅੱਜ ਦੇ ਵਿਦਵਾਨਾਂ ਕੋਲ਼ੋਂ,
ਇਹ ਥੋੜੀ ਖ਼ਫ਼ਾ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਭਾਰਤ ਇਡੀਆ ਹੋ ਗਿਆ ਸਾਡਾ,
ਨੱਕ ਨੋਜ਼ੀ ਵਿੱਚ ਬਦਲ ਗਿਆ ਏ।
ਮਾਂ ਬੋਲੀ ਤੋਂ ਦੂਰ ਜੋ ਹੋਇਆ,
ਅਸਲੀ ਸੋਚ ਤੋਂ ਪਛੜ ਗਿਆ ਏ।
ਆਪਣੀ ਮਾਂ ਦਾ ਜੋ ਨੀ ਹੋਇਆ,
ਦੂਜੀ ਉਸਦੀ ਕੀ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਆਓ ਮਾਂ ਬੋਲੀ ਦਾ ਦੀਵਾ ,
ਆਪਣੇ ਮਨ ਦੇ ਬੂਹੇ ਧਰੀਏ,
ਚਾਨਣ ਵੰਡੀਏ ਕਦ ਨਾ ਭੰਡੀਏ,
ਮਾਂ ਬੋਲੀ ਨੂੰ ਸਜ਼ਦਾ ਕਰੀਏ ।
‘ਬਲਵੰਤ’ ਦੀਆਂ ਇਹਨਾਂ ਸੋਚਾਂ ਲਈ,
ਤੁਹਾਡੀ ਵੀ ਤਾਂ ਹਾਂ ਲੱਗਦੀ ਏ।
ਮਾਂ ਬੋਲੀ ਮੈਨੂੰ ਮਾਂ ਲੱਗਦੀ ਏ।
ਬਲਵੰਤ ਫ਼ਰਵਾਲ਼ੀ,
ਪੰਜਾਬੀ ਮਾਸਟਰ,
ਪਿੰਡ-ਫ਼ਰਵਾਲ਼ੀ,ਤਹਿ-ਮਾਲੇਰਕਟਲਾ
ਸੰਗਰੂਰ।ਫੋਨ-98723-94459

0 comments:
Speak up your mind
Tell us what you're thinking... !