Headlines News :
Home » » ਮਾਲਾ ਦਾ ਮਣਕਾ - ਰਮੇਸ ਸੇਠੀ ਬਾਦਲ

ਮਾਲਾ ਦਾ ਮਣਕਾ - ਰਮੇਸ ਸੇਠੀ ਬਾਦਲ

Written By Unknown on Monday, 16 September 2013 | 03:51

ਰਮੇਸ ਸੇਠੀ ਬਾਦਲ
     ਮੋ. 98 766 27233
‘‘ਟਰਿਨ ........ ਟਰਿਨ ........ ਟਰਿਨ’’ 
 ‘‘ਹਾਂ ਜੀ’’ 
’’ਪਤਾ ਲੱਗਾ ਹੈ ਕਿ  ਬਾਈ ਅਮਰਜੀਤ ਦੀ ਰਾਤੀ ਡੈਥ ਹੋ ਗਈ । ਰਾਤ ਸਾਇਦ ਦੱਸ ਵਜੇ’।’’ ਫੋਨ ਕਰਨ ਵਾਲੇ ਨੇ ਠਾਹ ਸੋਟਾ ਮਾਰਿਆ । ਏਡੀ ਵੱਡੀ ਗੱਲ ਇਕ ਦਮ ਨਹੀ ਸੀ ਦੱਸਣੀ 
ਚਾਹੀਦੀ । ਮੈ ਤ੍ਰਿਬਕ ਪਿਆ । ਮਨ ਰੁਕ ਜਿਹਾ ਗਿਆ ।ਸਾਹ ਸਾਇਦ ਠੱਲ ਗਿਆ ਹੋਵੇ । ਤੇ ਮੈਂ ਵੀ ਫੋਨ ਰੱਖ ਦਿੱਤਾ ।
--------- 
‘‘ਟਰਿਨ ........ ਟਰਿਨ ........‍ਟਰਿਨ ........ ’’
‘‘ਹੈਲੋ’’  
‘‘ਸਰ ਉਠ ਗਏ ?  ਤਿਆਰ ਹੋ ਗਏ ਕਿ  ਤੁਹਾਨੂੰ ਕੁਝ ਪਤਾ ਚੱਲਿਆ । ਸੁਣਿਆ ਹੈ  ਸ਼ਾਇਦ  ........ਬਾਈ ........ ਜੀ ........ਬੋਲਣ ਵਾਲੇ ਤੋਂ ਗੱਲ ਨਹੀ ਸੀ ਹੋ 
ਰਹੀ । ਜਾਂ ਉਹ ਮੈਨੂੰ ਅਰਾਮ ਨਾਲ ਅਤੇ ਧੀਰਜ ਨਾਲ ਗੱਲ ਦੱਸਣੀ ਚਾਹੁੰਦੀ ਹੋਵੇ ਆਪਣੇ ਅਮਰਜੀਤ ਅੰਕਲ  ਸ਼ਾਇਦ ਨਹੀ ਰਹੇ ਜਾਂ ਜ਼ਿਆਦਾ ਬੀਮਾਰ ਹਨ  ਮੈ ਸੋਚਿਆ ਸਰ ਨੂੰ ਦੱਸ ਦੇਵਾਂ ।’’ 
‘‘ਹਾਂ ਹਾਂ ਮੈਨੂੰ ਪਤਾ ਚਲ ਗਿਆ ਹੈ । ਰਾਤ ਡੈਥ ਹੋ ਗਈ ਹੈ । ਬਹੁਤ ਬੁਰਾ ਹੋਇਆ ਪਰਿਵਾਰ ਨਾਲ ਵੀ ਤੇ ਆਪਣੇ ਨਾਲ ਵੀ  ਸੋ ਸੈਡ ।’’ ਮੈਨੂੰ ਹਿਚਕੀਆਂ ਸਾਫ ਸੁਣੀਆਂ ਤੇ ਮੈਥੋ ਵੀ ਅੱਗੇ ਗੱਲ ਨਾ ਹੋਈ  ਫੋਨ ਚੁੱਪ ਸੀ ਸਿਰਫ ਹਿਚਕੀਆਂ ਸਨ  ਤੇ ਮੈਂ ਫੋਨ ਰੱਖ ਦਿੱਤਾ ।
‘‘ਟਰਿਨ ........ ਟਰਿਨ ........ ਟਰਿਨ ” ਮੈਂ ਫੋਨ ਮਿਲਾਇਆ ਤੇ ਕਿਹਾ ।
‘‘ਤੁਹਾਨੂੰ ਸਾਇਦ ਪਤਾ ਚਲ ਹੀ ਗਿਆ ਹੋਵੇਗਾ ।’’ ‘‘ਕੀ ’’ ਆਪਣੇ ਸਰਦਾਰ ਅਮਰਜੀਤ ਸਿੰਘ ਜੀ ਸਨ ਨਾ ਵੈਨ ਵਾਲੇ, ਵਿਚਾਰੇ ਬਹੁਤ ਬੀਮਾਰ ਸਨ, ਕਈ ਦਿਨਾਂ ਤੋ ਦਾਖਲ ਵੀ ਰਹੇ ਬਠਿੰਡੇ  ਕਾਫੀ ਕਮਜੋਰ ਸਨ  ਸੂਗਰ ਵੀ ਵੱਧ ਗਈ ਸੀ ਉਹਨਾਂ ਦੀ ਸਾਇਦ ਅਟੈਕ ਹੋਇਆ ਸੀ ਸੁਣਿਆਂ ਹੈ ਪੂਰੇ ਹੋ ਗਏ। ਰਾਤੀ ।’’ ਮੈ ਹੋਲੀ ਹੋਲੀ ਦੁੱਖਦਾਈ ਘਟਨਾ ਦੱਸ ਰਿਹਾ ਸੀ ।
‘‘ਕਿੰਨੇ ਵਜੇ ਹੈ ਸਸਕਾਰ  ਦਸ ਗਿਆਰਾਂ ਵਜੇ ਤੋਂ ਪਹਿਲਾਂ ਕੀ ਹੋਵੇਗਾ ? ਮੈ ਪਹੁੰਚਣ ਦੀ ਕੋਸਸ ਕਰਾਗਾਂ ।’’ ਤੇ ਫੋਨ ਰੱਖ ਦਿੱਤਾ । ਕਿੰਨਾ ਫਾਰਮਲ ਹੋ ਗਿਆ ਹੈ ਇਨਸਾਨ ? ਨਾ ਅਫਸੋਸ, ਨਾ ਦੁੱਖ ਦੇ ਦੋ ਸ਼ਬਦ ਤੇ ਨਾ ਜਰ੍ਹਾ ਜਿੰਨਾ ਵੀ ਗਮ  ਵਿਚਾਰੇ ਨੂੰ ਸੰਸਕਾਰ ਤੇ ਪਹੁੰਚਣ ਦੀ ਚਿੰਤਾ ਹੋ ਗਈ । ਸਮਾਜ ਦਾ ਇਹ ਰੂਪ ਵੇਖਕੇ ਮਨ ਨੂੰ ਠੇਸ ਜਿਹੀ ਪਹੁੰਚੀ । ਮਰਨ ਵਾਲੇ ਦੀ ਨਹੀ ਸਾਨੂੰ ਆਪਣੇ ਪ੍ਰੋਗਰਾਮ ਮਿਸ ਹੋਣ ਤੇ ਅੰਤਿਮ ਸੰਸਕਾਰ ਤੇ ਪਹੁੰਚਣ ਦੀ ਫਾਰਮੈਲਟੀ ਪੂਰੀ ਕਰਨ ਦੀ ਚਿੰਤਾ ਹੁੰਦੀ ਹੈ । ਮੇਰੇ ਦਿਮਾਗ ਵਿੱਚ 1981-82 ਦੇ ਉਹ ਦਿਨ ਆਉਦੇ ਹਨ ਜਦੋ ਇਹ ਸਕੂਲ ਆਪਣੇ ਬਚਪਨ ਦੀਆਂ ਪਲਾਂਘਾ ਪੁੱਟ ਰਿਹਾ ਸੀ । ਨਾ ਸਕੂਲ ਦੀ ਇਮਾਰਤ ਪੂਰੀ ਸੀ ਤੇ ਨਾ ਸਟਾਫ । ਪੀਣ ਵਾਲਾ ਪਾਣੀ ਵੀ ਨਹੀ ਸੀ ਹੁੰਦਾ । ਕੰਟੀਨ ਤਾਂ ਰਹੀ ਇਕ ਪਾਸੇ । ਇੱਕ ਟਰੈਕਰ ਜਿਹਾ ਲੈ ਕੇ ਅਮਰਜੀਤ ਸਕੂਲ ਸਟਾਫ ਨਾਲ ਪਿੰਡਾਂ ਵਿੱਚ ਜਾਂਦਾ ਤੇ ਸਕੂਲ ਲਈ ਨਵੀਂ ਪਨੀਰੀ ਭਾਵ ਬੱਚੇ ਦਾਖਲ ਕਰਨ ਦਾ ਕੰਮ ਕਰਦਾ । ਕਿਸੇ ਨੂੰ ’ਸਰਦਾਰ ਜੀ’, ਕਿਸੇ ਨੂੰ ’ਸਾਬ੍ਹ ਜੀ’ ਤੇ ਕਿਸੇ ਨੂੰ ਨਵਂੇ ਨਵੇਂ ਵਡਿਆਈ ਵਾਲੇ ਸ਼ਬਦਾਂ ਨਾਲ ਸੰਬੋਧਨ ਕਰ ਕੇ ਸਕੂਲ ਲਈ ਬੱਚੇ ਦਾਖਲ ਕਰਦੇ । ’ਤੁਹਾਡਾ ਸਕੂਲ’ ’ਇਲਾਕੇ ਦਾ ਸਕੂਲ’, ’ਤੁਹਾਡਾ ਆਪਣਾ ਸਕੂਲ’ ਕਹਿ ਕੇ ਉਹਨਾਂ ਨੂੰ ਦਾਖਲੇ  ਲਈ ਪ੍ਰੇਰਿਤ ਕਰਦਾ । ਸਟਾਫ ਹਿੰਮਤੀ ਸੀ । ਪਰ ਇਲਾਕੇ ਤੋਂ ਅਣਜਾਣ । ਕਿੰਤੂ ਅਮਰਜੀਤ ਨੇ ਤਾਂ ਘਾਟ ਘਾਟ ਦਾ ਪਾਣੀ ਪੀਤਾ ਸੀ । ਜਵਾਨੀ ਸਿਖਰ ਤੇ ਸੀ । ਹਿੰਮਤ ਸੀ , ਹੌਸਲਾ ਸੀ  ਮਿਹਨਤ ਰੰਗ ਲਿਆਈ । ਲਗਾਤਾਰ 27-28 ਸਾਲ ਉਹ ਸਕੂਲ ਨਾਲ ਜੁੜਿਆ ਰਿਹਾ ।
ਉਹ ਇਕ ਪੁਰਾਣਾ ਡਰਾਇਵਰ ਸੀ । ਜਿਹੜਾ ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਸੀ । ਪਰ ਉਸਦੇ ਦੋਸਤ ਮਿੱਤਰਾਂ ਦੀ ਲਿਸਟ ਵਿੱਚ ਇਲਾਕੇ ਦੇ ਨਾਮੀ ਸਰਦਾਰ, ਨੇਤਾ, ਤੇ ਅਫਸਰ ਸਨ । ਕਦੇ ਉਹ ਕਿਸੇ ਐਮ ਨਾਲ ਚਾਰ ਪੰਜ ਦਿਨਾਂ ਲਈ ਚੰਡੀਗੜ੍ਹ ਜਾਂਦਾ। ਕਦੇ ਕਿਸੇ ਸਰਦਾਰ ਨਾਲ ਪੀ ਜੀ ਆਈ ਦੇ ਚੱਕਰ ਲਾਉਜ਼ਦਾ । ਕਦੇ ਕਿਸੇ ਡੀ ਫਲਾਇੰਗ ਤੇ ਜਾਂਦਾ । ਕਦੇ ਈ ਛਾਪੇ ਮਾਰਦਾ । ਉਹ ਅਫਸਰਾਂ ਨਾਲ ਅਫਸਰ ਸੀ ਤੇ ਮੁਲਾਜਮਾਂ ਨਾਲ ਮੁਲਾਜਮ । ਏਨਾਂ ਹੀ ਨਹੀ ਉਹ ਦਰਜਾ ਚਾਰ ਕਰਮਚਾਰੀਆਂ ਦਾ ਵੀ ਸਕਾ ਸੀ, ਯਾਰਾਂ ਦਾ ਯਾਰ ਸੀ ਉਹ । ਹਰ ਇੱਕ ਤੋ ਕੰਮ ਲੈਣ ਦਾ ਹੁਨਰ ਸੀ ਉਸ ਕੋਲ । ਕਿਸੇ ਅਫਸਰ ਤੋ ਕੀ ਕੰਮ ਲੈਣਾ ਹੈ । ਕਾਹਦੀ ਪਰਚੀ ਲੈਣੀ ਹੈ ਉਹ ਜਾਣਦਾ ਸੀ । ਸਿਫਾਰਸੀ ਚਿੱਟ ਬਨਵਾਉਣ ਦਾ ਉਹ ਮਾਹਿਰ ਸੀ । ਜੇ ਉਹ ਵੱਡਿਆ ਲਈ ਅਮਰਜੀਤ ਸੀ ਤਾਂ ਛੋਟਿਆਂ ਲਈ ’ਬਾਈ ਜੀ’ । 
ਵੱਡੇ ਵੱਡੇ ਸਰਦਾਰ ਤੇ ਸਰਦਾਰਾਂ ਦੇ ਕਾਕੇ ਉਹਨੂੰ ਅਮਰਜੀਤ ਕਹਿ ਕੇ ਬਲਾਉਂਦੇ । 
ਪਿਛਲੇ ਕਾਫੀ ਸਾਲਾਂ ਤੋ ਉਹ ਵੈਨ ਦੇ ਨਾਲ ਨਾਲ ਸਕੂਲ ਕੰਟੀਨ ਵੀ ਚਲਾਉਦਾ ਸੀ । ਕੀ ਬੱਚੇ ਕੀ ਅਧਿਆਪਕ ਤੇ ਕੀ ਬੱਚਿਆਂ ਦੇ ਮਾਪੇ ਉਹ ਸਭ ਨਾਲ ਬਣਾ ਕੇ ਰੱਖਦਾ। ਸਭ ਨੂੰ ਖੁਸ਼ ਰੱਖਦਾ । ਵੀ ਡਿਊਟੀ ਤੇ ਆਏ ਪੁਲਿਸ ਮੁਲਾਜਮਾਂ ਤੇ ਅਫਸਰਾਂ ਨਾਲ ਉਹ ਰਾਬਤਾ ਕਾਇਮ ਕਰਦਾ । ਜੀ ਜੀ ਕਰ  ਉਹਨਾਂ ਦਾ ਬਣ ਜਾਂਦਾ । ਖਾਣ ਪੀਣ ਦੇ ਸੋਕੀਨ ਅਮਰਜੀਤ ਨੂੰ ਖੁਆਉਣ ਪਿਆਉਣ ਦਾ ਵੀ ਸੌਸੀ । ਕਿਸੇ ਸਟਾਫ ਮੈਂਬਰ ਦੇ ਕੋਈ ਦੁੱਖ ਦੀ ਘੜੀ ਹੁੰਦੀ ਜਾਂ ਖੁਸੀ ਦਾ ਮੌਕਾ ਹੁੰਦਾ । ਉਹ ਆਪਣੀ ਵੈਨ ਲੈ ਕੇ ਪਹੁੰਚਦਾ। ਹਰ ਮੌਕੇ ਤੇ ਸਾਮਿਲ ਹੁੰਦਾ । ਜੇ ਕਿਸੇ ਨੂੰ ਕੋਈ ਮਾਲੀ ਸਹਾਇਤਾ ਦੇਣੀ ਹੁੰਦੀ ਤਾਂ ਵੀ ਉਹ ਪਿਛੇ ਨਾ ਹਟਦਾ । ਜੇ ਉਹ ਸਾਬ੍ਹ ਨਾਲ ਸਾਬ੍ਹ ਸੀ ਤਾਂ ਦੂਸਰਿਆਂ ਦਾ ਹੀ ਹਮਰਾਜ ਸੀ । ਹਰ ਇੱਕ ਲਈ ਉਹ ’ਬਾਈ ਜੀ’ ਸੀ । ਹੋਰ ਤਾਂ ਹੋਰ ਕੰਟੀਨ ਦੇ ਨਾਲ ਬਣੇ ਕੁਆਟਰ ਵਾਲਿਆਂ ਦਾ ਤਾਂ ਉਹ ਚੰਗਾ ਗੁਆਂਢੀ ਸੀ।ਚਾਹੇ ਸਰ ਬਿਕਰਮ ਦੇ ਬੱਚੇ ਹੋਣ ਜਾ ਪਰਮਜੀਤ ਕੋਚ ਦਾ ਮੁੰਡਾ । ਗੱਲ ਚਾਹੇ ਰੀਤੂ ਮੈਡਮ ਦੇ ਅਰਜਿਤ ਦੀ ਹੋਵ ਜਾਂ ਕੰਵਲ ਮੈਡਮ ਦੇ ਡਿਊਕ ਦੀ । ਉਹ ਸਭ ਅਮਰਜੀਤ ਅੰਕਲ ਕੋਲੇ ਹੀ ਰੁੜ੍ਹ ਰੁੜ੍ਹ ਕੇ ਚਲੱਣ ਜੋਗੇ ਹੋਏ ਹਨ। ਇਹਨਾਂ ਨੂੰ ਅਮਰਜੀਤ ਅੰਕਲ ਦੀਆਂ ਟੋਫੀਆਂ ਸਾਇਦ ਹੁਣ ਵੀ ਯਾਦ ਆਉਦੀਆ ਹੋਣਗੀਆਂ । ਹੁਣ ਵੀ ਮੈਡਮ ਸਿਮਰਜੀਤ ਦੀ ਨਿਮਰਤ ਤੇ ਮੀਨਾ ਮੈਡਮ ਦਾ ਭਾਵਿਕ ਨੂੰ ਆਪਣਾ ਖਾਲੀ ਸਮਾਂ ਅਮਰਜੀਤ ਅੰਕਲ ਦੀ ਕੰਟੀਨ ਵਿੱਚ ਗੁਜਾਰਿਆ ਯਾਦ ਹੋਵੇਗਾ। ਅਮਰਜੀਤ ਅੰਕਲ ਦੀ ਅਣਹੋਜ਼ਦ ਇਹਨਾਂ ਬੱਚਿਆਂ ਨੂੰ ਵੀ ਰੜਕਦੀ ਹੋਵੇਗੀ । ਵੱਡਿਆ ਨੂੰ ਤਾਂ ਹੋਣੀ ਹੀ ਹੈ ।





Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template