Headlines News :
Home » » ਗਜ਼ਲ - ਜਗਤਾਰ ਪੱਖੋ ਕਲਾਂ

ਗਜ਼ਲ - ਜਗਤਾਰ ਪੱਖੋ ਕਲਾਂ

Written By Unknown on Thursday, 26 September 2013 | 04:38

ਪਤਝੜ ਤੇ ਕੀ ਸ਼ਿਕਵਾ,
ਖਤਰਾ ਹੈ ਬਹਾਰਾਂ ਤੋਂ।
ਗੈਰਾਂ ਤੇ ਗਿਲਾਂ ਕਾਹਦਾ,
ਡਰ ਲੱਗਦਾ ਯਾਰਾਂ ਤੋਂ।

ਸਰਫਰੋਸ਼ ਬਦਲਦੇ ਨੇ
ਕਿਸੇ ਕੌਮ ਦੀ ਕਿਸਮਤ ਨੂੰ,
ਜੋ ਸਿਰ ਝੁਕਾ ਦਿੰਦੇ
ਰੱਬ ਬਖਸ਼ੇ ਗੱਦਾਰਾਂ ਤੋਂ।

ਜੋ ਮਜ੍ਹਬ ਦੇ ਨਾਮ ਉੱਪਰ
ਨਿੱਤ ਜ਼ਹਿਰ ਉੱਗਲਦੇ ਨੇ,
ਹਰ ਧਰਮ ਨੂੰ ਖਤਰਾ ਹੈ
ਇਹੋ ਜਿਹੇ ਸੰਸਕਾਰਾਂ ਤੋਂ।

ਜੋ ਪੈਸੇ ਦੀ ਖਾਤਰ,
ਕਲਾਮ ਵੇਚ ਦਿੰਦੇ,
ਮੌਲਾ ਹੀ ਬਖਸ਼ ਦੇਵੇ
ਇਹੋ ਜਿਹੇ ਫਨਕਾਰਾਂ ਤੋਂ।

ਜਦ ਮਤਲਬ ਪੈ ਜਾਂਦਾ,
ਬੜੇ ਅਦਬ ਨਾਲ ਮਿਲਦੇ ਨੇ,
ਜਗਤਾਰ ਤੂੰ ਕੀ ਲੈਣਾ
ਇਹੋ ਜਿਹੇ ਸਤਕਾਰਾਂ ਤੋਂ।

ਜਗਤਾਰ ਪੱਖੋ ਕਲਾਂ
ਮੋਬ. 9465196946
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template