ਕੀ ਸੁਣਾਵਾਂ ਹਾਲ ਮੈਂ ਪੰਜਾਬ ਦਾ
ਨਹੀਂ ਰਿਹਾ ਹੁਣ ਇਥੇ ਮੌਸਮ ਬਹਾਰ ਦਾ,
ਹੁਣ ਨਾ ਛਣਕਦੀਆਂ ਬਲਦਾਂ ਗੱਲ ਟੱਲੀਆਂ
ਉਹ ਨਜਾਰਾ ਖਤਮ ਪਹਿਲੇ ਪਹਿਰ ਦਾ
ਪਹੁ ਫੁਟਾਲੇ ਪੈਂਦੀਆਂ ਨਾ ਦੁੱਧਾਂ ਵਿੱਚ ਮਧਾਣੀਆਂ
ਮਹਿੰਗਾਈ ਦੇ ਦੌਰ ਨੇ ਕਰਤੀਆਂ ਸੁਆਣੀਆ -ਸਿਆਣੀਆਂ।
ਖਾਣ ਵਾਲੇ ਹਰ ਤੱਤ ਅੰਦਰ ਜਹਿਰ ਹੈ
ਕਿਉਂ ਕਿ ਮਿਲਾਵਟਾਂ ਦਾ ਦੌਰ ਹੈ ਚੱਲ ਰਿਹਾ।
ਵੱਧ ਰਹੇ ਤਾਪਮਾਨ ਨਾਲ ਤਨਮਨ ਸੜ ਰਿਹਾ
ਅਗਲੀ ਪੀੜ੍ਹੀ ਦੇ ਲਈ ਇਨਸਾਨ ਜਹਿਰ ਹੀ ਵੰਡ ਰਿਹਾ।
ਹਰੇ ਭਰੇ ਜੰਗਲ ਕੱਟ ਘਰ ਅਸਾਂ ਬਣਾ ਲਏ
ਹਵਾ -ਪਾਣੀ ਦੂਸਿਤ ਕਰ ਭਿਆਨਕ ਰੋਗ ਲਾ ਲਏ।
ਨਾਸ ਕਰਨ ਲਈ ਜੀਵਨ ਦਾ ਨਸੇ ਕਿਉਂ ਖਾ ਰਹੇ
‘ਭੱਟ‘ ਲੀਡਰਾਂ ਦੇ ਵੰਡੇ ਨਸੇ ਪੰਜਾਬ ਨੂੰ ਨੇ ਖਾਂ ਗਏ
ਅੰਦਰੋਂ ਅੰਦਰੀ ਹੈ ਪੰਜਾਬ ਖੋਖਲਾ ਹੁੰਦਾ ਜਾ ਰਿਹਾ।
ਵੋਟਾਂ ਦੇ ਨਾਂ ਤੇ ਘਰ-ਘਰ ਅੰਦਰ ਮੌਤ ਦਾ ਜਾਲ ਹੈ ਵਿੱਛਾ ਰਿਹਾ।
ਆਉ ਗਵਾਚੀ ਲੱਭ ਕੇ ਮੁਸਕਾਨ
ਇਸ ਦੇ ਬੁੱਲ੍ਹਾ ਤੇ ਧਰ ਦੱਈਏ।
ਆਉ ਮਿਲਕੇ ਸਾਰੇ ਇਸ ਦੇ ਦੁੱਖ ਦੂਰ ਕਰ ਦੱਈਏ
ਲਗਾ ਕੇ ਇੱਕ-ਇੱਕ ਰੁੱਖ ਇਸ ਨੂੰ ਫਿਰ ਤੋਂ ਹਰਾ ਭਰਾ ਕਰ ਦੇਈਏ।

ਹਰਮਿੰਦਰ ਸਿੰਘ ‘ਭੱਟ‘
99140-62205

0 comments:
Speak up your mind
Tell us what you're thinking... !