ਹੁੰਦੀ ਨਾ ਜੇ ਕੋਈ ਮਜ਼ਬੂਰੀ
ਪੈਦੀ ਨਾ ਪੁੱਤਰਾਂ ਇਹ ਦੂਰੀ
ਕੀ ਖੱਟਿਆਂ ਮੈ ਜੱਗ ਤੋ ਤੈਨੂੰ ਸੋਹਣਿਆਂ ਵੇ ਪੁੱਤਰਾਂ ਗੁਵਾ ਕੇ
ਫੋਟੋ ਪ੍ਰਦੇਸੀ ਪੁੱਤ ਦੀ ਮਾਂ ਰੋਦੀ ਆ ਸੀਨੇ ਦੇ ਨਾਲ ਲਾ ਕੇ
ਫੋਟੋ ਪ੍ਰਦੇਸੀ ਪੁੱਤ ਦੀ,,,,,,,,,,,,,,,,,,,,,,,,,,,,,
ਜਦ ਤੂੰ ਵੱਲ ਪ੍ਰਦੇਸਾ ਤੁਰਿਆ ਮੱਥਾ ਠਣਕਿਆਂ,ਰੂਹ ਕੁਰਲਾਈ
ਹੱਥੋ ਛੁਟੀ ਡੋਰ ਤੇਰੀ ਵੇ ਮੁੜਕੇ ਮੇਰੇ ਹੱਥ ਨਾ ਆਈ
ਕਾਹਤੋ ਮੌਤ ਦੇ ਵੱਲ ਤੋਰਿਆ,ਹੱਥੀ ਕੁੱਟ ਚੂਰੀਆਂ ਖੁਵਾ ਕੇ
ਫੋਟੋ ਪ੍ਰਦੇਸੀ ਪੁੱਤ ਦੀ,,,,,,,,,,,,,,,,,,,,,,,,,,,,,,,,
ਰਾਤੀ ਉੱਠ-ਉੱਠ ਲੱਭਦੀ ਤੈਨੂੰ ਸੀਨਾ ਛਲਣੀ ਕਰਦੀਆ ਯਾਦਾਂ
ਘੁੱਟ-ਘੁੱਟ ਹਿੱਕ ਦੇ ਨਾਲ ਮੈ ਲਾਵਾ ਪਈਆ ਬਾਰੀ ਵਿੱਚ ਕਿਤਾਬਾਂ
ਰੱਖਿਆ ਸਾਂਭ ਰੁਮਾਲ ਉਹੋ ਜੋ ਬੰਨਦੀ ਸੀ ਜੂਡੇ ਤੇ ਨਹਾਕੇ
ਫੋਟੋ ਪ੍ਰਦੇਸੀ ਪੁੱਤ ਦੀ,,,,,,,,,,,,,,,,,,,,,,,,,,,,,,,,
ਚਾਰੇ ਪਾਸੇ ਛਾਇਆ ਹਨ੍ਹੇਰਾਂ ਤੂੰ ਨਾ ਦਿਸਦਾ ਕਿਧਰੇ ਪਾਸੇ
ਟੁੱਟੇ ਦਿਲ ਨੂੰ ਪੁੱਤਰਾਂ ਵੇ ਹੁਣ ਦੇਵੇ ਆ ਕੇ ਕੌਣ ਦਿਲਾਸੇ
ਮੇਰਾ ਵੀ ਹੁਣ ਦਿਲ ਕਰਦਾ ਏ ਮਰ ਜਾਵਾਂ ਕੁਝ ਖਾ ਕੇ
ਫੋਟੋ ਪ੍ਰਦੇਸੀ ਪੁੱਤ ਦੀ,,,,,,,,,,,,,,,,,,,,,,,,,,,,,
ਮਾਂਵਾ ਦੇ ਇਹ ਦਿਲ ਦੇ ਟੁਕੜੇ ਦੂਰ ਕਦੇ ਨਾ ਹੋਵੇ ਕੋਈ
ਵਿੱਚ ਵਿਯੋਗ ਨਾ ਮਾਂ ਕੋਈ ਤੜਫੇ ਜਗਤਾਰ ਸਮਾਲਸਰ ਕਰੇ ਅਰਜੋਈ
ਜੀਹਦੇ ਲੱਗਦੀ ਸੋਈ ਜਾਨੇ ਵਿੱਚ ਪ੍ਰਦੇਸਾ ਜਾ ਕੇ
ਫੋਟੋ ਪ੍ਰਦੇਸੀ ਪੁੱਤ ਦੀ ਮਾਂ ਰੋਦੀ ਆ ਸੀਨੇ ਦੇ ਨਾਲ ਲਾ ਕੇ,,,,,,
ਮਾਰਫਤ ਭਾਰਤ ਪ੍ਰੋਪਰਟੀ,
ਨਜ਼ਦੀਕ ਬੱਸ ਸਟੈਡ, ਏਲਨਾਬਾਦ,
ਜਿਲ੍ਹਾ ਸਿਰਸਾ ( ਹਰਿਆਣਾ )
094670-95953,
094670-95954


0 comments:
Speak up your mind
Tell us what you're thinking... !