Headlines News :
Home » » ‘ਰੱਬ ਬਨਾਮ ਮਨੁੱਖ’ - ਮੇਜਰ ਸਿੰਘ ‘ਬੁਢਲਾਡਾ’

‘ਰੱਬ ਬਨਾਮ ਮਨੁੱਖ’ - ਮੇਜਰ ਸਿੰਘ ‘ਬੁਢਲਾਡਾ’

Written By Unknown on Saturday, 21 September 2013 | 07:52

ਰੱਬ ਨੇ ਮਨੁੱਖ ਨੂੰ ਇਸ ਤਰਾਂ ਸਾਜਿਆ ਏ ,
ਪਾ ਕੇ ਜਾਨ ਸਾਰਿਆ ਚ ਇਕਸਾਰ ਲੋਕੋ।

ਪੈਦਾ  ਹੋਣ  ਦਾ  ਸਭ  ਦਾ  ਢੰਗ  ਇਕੋ,
ਰਸਤਾ ਕੀਤਾ ਨਾ  ਹੋਰ  ਤਿਆਰ ਲੋਕੋ।

ਅਕਲ ਦਿਤੀ ਤਾਂਕਿ ਅਕਲ ਤੋ ਕੰਮ ਲੈਕੇ,    
ਆਊ  ਹਰ  ਇਕ  ਦੇ  ਕੰਮ  ਕਾਰ ਲੋਕੋ।

ਆਪਣੇ ਅੰਦਰ ਦਾ ਰਹੂ ਗਿਆਨ ਇਹਨੂੰ,
ਕਰੂ  ਨਫ਼ਰਤ  ਨਾ  ਹੰਕਾਰ  ਲੋਕੋ ।

ਚੰਗਾ  ਖਾਣ – ਪੀਣ  ਤੇ  ਵੀ,
ਕੀਤਾ ਅੰਦਰ‘ਮਲ’ਤਿਆਰ ਲੋਕੋ।

ਜੀਹਨੂੰ ਆਪਣੇ ਹੱਥਾਂ ਨਾਲ ਸਾਫ਼ ਕਰਨ ਦਾ,
ਨਿੱਤ ਖ਼ੁਦ ਨੂੰ ਕੀਤਾ ਜਿਮੇਵਾਰ ਲੋਕੋ।

ਮਰਨ ਉਪਰੰਤ ਕੱਖ ਦਾ ਛੱਡਿਆ ਨਾ,
ਕੀਤਾ ਪਸ਼ੂਆਂ ਤੋ ਵੀ ਬੇਕਾਰ ਲੋਕੋ।

ਪਸ਼ੂ ਦਾ ‘ਮਲ’ ਵੀ ਕੰਮ ਆਵੇ,
ਮਰਨ ਉਪਰੰਤ ਵੀ ਇਹ ਗੁਣਕਾਰ ਲੋਕੋ।

ਸੱਚਾਈ  ਵੱਲੋਂ  ਮੋੜਕੇ  ਮੁੱਖ  ਇਹ,
ਉਹ ਕੰਮ ਕਰੇ ਜੋ ਨਾ ਕਰਨਹਾਰ ਲੋਕੋ।

ਦਿਤੀ ਅਕਲ ਦਾ ਦੁਰਉਪਯੋਗ ਕਰਕੇ,
ਮਚਾ ਦਿਤੀ ਹਾ-ਹਾ-ਕਾਰ ਲੋਕੋ।

ਵੱਖੋ-ਵਖਰੇ ਬਣਾਏ ਧਰਮ ਇਹਨੇ,
ਕਰੇ ਆਪਣਿਆਂ ਤਾਈਂ ਪਿਆਰ ਲੋਕੋ।

ਪਾਕੇ ਤਰਾਂ-ਤਰਾਂ ਵੰਡੀਆਂ ਇਹ,
ਮਨੁੱਖ,ਮਨੁੱਖ ਨੂੰ ਰਿਹਾ ਦੁਰਕਾਰ ਲੋਕੋ।

ਹਿੰਦੁ ਧਰਮ ਟੱਪਿਆ ਸਭ ਹੱਦ-ਬੰਨੇ,
ਮਨੁੱਖ ਨੂੰ ਬਣਾ ਸ਼ੂਦਰ ਕਰੇ ਤਿਰਸਕਾਰ ਲੋਕੋ।

‘ਚਹੁੰ ਵਰਣਾ’ਦੀ ਕਰਕੇ ਵੰਡ ਇਹਨਾਂ,
ਬਣਾਏ‘ਸ਼ੂਦਰਾਂ’ਦੇ ਲਏ ਹੱਕ ਮਾਰ ਲੋਕੋ।

‘ਸ਼ੂਦਰ’(ਮਨੁੱਖ) ਦੇ ਡਰਨ ਪੜਛਾਂਵਿਆਂ ਤੋਂ,
ਇਹ ਪਸ਼ੂ ਜਾਨਵਰਾ ਨੂੰ ਕਰਨ ਪਿਅਰ ਲੋਕੋ।

ਆਪਣੀ ਚੌਧਰ ਕਾਇਮ ਰੱਖਣ ਖਾਤਰ,
ਸ਼ੂਦਰ ਦਿਤੇ ਆਪਸ ਵਿਚ ਪਾੜ ਲੋਕੋ।

ਕਿਧਰੇ ਮੁੜ ਨਾ ਇੱਕਠੇ ਹੋ ਜਾਣ ਇਹ,
ਹਜ਼ਾਰਾਂ ਜ਼ਾਤਾ ਵਿਚ ਦਿਤੇ ਵਾੜ ਲੋਕੋ।

ਐਸੀ ਜ਼ਾਤ-ਪਾਤ ਇਹਨਾਂ ਨੇ ਕਰੀ ਪੱਕੀ,
ਝੂਠ  ਮਾਰਕੇ  ਬੇ-ਸ਼ੁਮਾਰ  ਲੋਕੋ।

ਅੱਜ ਤੱਕ ਨਾ ਇਹ ਖ਼ਤਮ ਹੋਈ,
ਅਨੇਕਾਂ ਕੀਤੇ ਯਤਨ ਬੇ-ਸ਼ੁਮਾਰ ਲੋਕੋ।

'ਗੰਗਾ’ਦਾ ਨਾ ਕੋਈ ਅਸਰ ਹੋਇਆ,
‘ਸ਼ੂਦਰ’  ਨਹਾਏ  ਬੇ-ਸ਼ੁਮਾਰ  ਲੋਕੋ।

ਪਰਖ਼ੀ ਜਾਂਦੀ ਹੈ ਜ਼ਾਤ-ਪਾਤ ਅੱਜ ਵੀ,
ਛੱਡਣ ਲਈ ਨਾ ਕੋਈ ਤਿਆਰ ਲੋਕੋ।

ਮੇਜਰ ਝੰਡੀ ਅੱਜ ਵੀ ਮਨੁੱਖਤਾਂ ਦੋਖੀਆਂ ਦੀ,
ਦਿਤੀ ਸੱਚੇ ਰਹਿਬਰਾ ਦੀ ਸੋਚ ਨਕਾਰ ਲੋਕੋ।
 

ਮੇਜਰ ਸਿੰਘ ‘ਬੁਢਲਾਡਾ’
                                                           ਮੋਬਾ:94176-42327
                                                               90414-06713

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template