ਉਹ ਘਰ-ਘਰ ਭਾਂਡੇ ਮਾਂਜ ਕੇ ਤੇ ਸਫ਼ਾਈਆਂ ਕਰ-ਕਰ ਕੇ ਨਿਆਣਿਆਂ ਦਾ ਖ਼ਰਚਾ ਤੋਰ ਰਹੀ ਸੀ। ਤਿੰਨੋਂ ਮੁੰਡਿਆਂ ਨੂੰ ਸਕੂਲ ਭੇਜ ਕੇ ਉਹ ਕੰਮ ’ਤੇ ਚਲੀ ਜਾਂਦੀ। ਸਵੇਰ ਦੀ ਲੱਗੀ ਉਹ ਸ਼ਾਮ ਨੂੰ ਮਸਾਂ ਵਿਹਲੀ ਹੁੰਦੀ। ਘਰ ਆਉਾਂਦਿਆਂ ਪਣੇ ਵਿਹਲੇ ਤੇ ਨਸ਼ਈ ਪਤੀ ਨੂੰ ਦੇਖ, ਉਸ ਨੂੰ ਬਹੁਤ ਜ਼ਹਿਰ ਚੜ੍ਹਦਾ। ਉਸ ਨੂੰ ਅਪਣੇ ਤਿੰਨਾਂ ਪੁੱਤਰਾਂ ’ਤੇ ਬੜੀਆਂ ਆਸਾਂ ਸਨ। ਪਰ ਕਦੇ-ਕਦੇ ਉਹ ਬੇਹੱਦ ਡੋਲ ਜਾਂਦੀ ਜਦ ਉਸ ਨੂੰ ਕੋਈ ਗੁਆਂਢਣ ਇਹ ਕਹਿ ਦਿੰਦੀ ਕਿ ‘‘ਅੱਜ ਦੀ ਔਲਾਦ ਤਾਂ ਮਾਂ-ਪਿਉ ਨੂੰ ਪੁਛਦੀ ਵੀ ਨਹੀਂ। ਵਿਆਹ ਮਗਰੋਂ ਪੁੱਤ ਮਾਪਿਆਂ ਨੂੰ ਘਰੋਂ ਕੱਢਣ ਤੋਂ ਗੁਰੇਜ਼ ਨਹੀਂ ਕਰਦੇ।’
ਵਕਤ ਬੀਤ ਰਿਹਾ ਸੀ। ਉਸ ਦੇ ਪੁੱਤ ਵੀ ਦਿਨੋਂ-ਦਿਨ ਜਵਾਨ ਹੋ ਰਹੇ ਸਨ। ਉਹ ਹਰ ਕਦਮ ’ਤੇ ਉਨ੍ਹਾਂ ਲਈ ਕਈ ਕੁਰਬਾਨੀਆਂ ਕਰਦੀ ਆ ਰਹੀ ਸੀ। ਕਾਫ਼ੀ ਸਮਾਂ ਬੀਤ ਗਿਆ। ਹੁਣ ਉਹ ਬੇਹੱਦ ਬੁੱਢੀ ਹੋ ਗਈ ਸੀ। ਉਸ ਤੋਂ ਕੋਈ ਕੰਮ ਨਹੀਂ ਸੀ ਹੁੰਦਾ।
ਹੁਣ ਸਾਰਾ-ਸਾਰਾ ਦਿਨ ਨੂੰਹਾਂ ਉਸ ਨੂੰ ‘ਜੀ-ਜੀ’ ਕਹਿੰਦੀਆਂ ਹੋਈਆਂ ਉਸ ਦੇ ਅੱਗੇ ਪਿੱਛੇ ਫਿਰਦੀਆਂ ਰਹਿੰਦੀਆਂ। ਉਹ ਵੀ ਅੱਜ ਤਕ ਉਨ੍ਹਾਂ ਨਾਲ ਕਦੇ ਮਾੜਾ ਨਹੀਂ ਸੀ ਬੋਲੀ। ਅੱਜ ਉਸ ਨੂੰ ਜਦੋਂ ਗੁਆਂਢਣਾਂ ਵਲੋਂ ਕਹੇ ਉਕਤ ਸ਼ਬਦ ਯਾਦ ਆ ਜਾਂਦੇ ਤਾਂ ਅਚਾਨਕ ਉਸ ਦੀਆਂ ਅੱਖਾਂ ਭਰ ਆਉਾਂਦੀਆਂ।ਪਰ ਉਹ ਹੱਥ ਜੋੜ ਕੇ ਰੱਬ ਦਾ ਧਨਵਾਦ ਕਰਨ ਲੱਗ ਜਾਂਦੀ, ‘‘ਸ਼ੁਕਰ ਹੈ ਰੱਬਾ! ਤੂੰ ਮੈਨੂੰ ਮੇਰੀ ਮਿਹਨਤ ਦਾ ਫੱਲ ਦਿਤਾ। ਸ਼ੁਕਰ ਹੈ ਤੇਰਾ! ਬੇਹੱਦ ਸ਼ੁਕਰ ਹੈ।’’
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !