‘‘ਅੱਜ ਤਾਂ ਮੈਂ ਮਾਂ ਨੂੰ ਸੱਭ ਕੁੱਝ ਦੱਸ ਦੇਣੈਂ। ਬਸ, ਮੇਰੇ ਤੋਂ ਨਹੀਂ ਹੋਰ ਸਹਿ ਹੁੰਦਾ। ਆਖ਼ਰ ਕਦੋਂ ਤਕ ਬਰਦਾਸ਼ਤ ਕਰਾਂਗੀ ਮੈਂ ਇਹ ਜ਼ੁਲਮ। ਹਾਂ ਸੱਚੀ! ਅੱਜ ਕਹਿ ਦੇਣੈ ਮੈਂ ਮਾਂ ਨੂੰ ਕਿ ਤੇਰਾ ਜਵਾਈ ਤਾਂ ਮੈਨੂੰ ਪੁਛਦਾ ਹੀ ਨਹੀਂ। ਬਸ ਸ਼ਰਾਬ ਤੇ ਸ਼ਬਾਬ ਹੀ ਉਹਦੀ ਨਿਤ ਦੀ ਆਦਤ ਏ। ਇਹੀ ਨਹੀਂ ਜਦ ਤਕ ਉਹ ਮੈਨੂੰ ਦਿਹਾੜੀ ’ਚ ਰੱਜ ਕੇ ਕੁੱਝ ਨਾ ਲਵੇ, ਉਹਨੂੰ ਚੈਨ ਹੀ ਨਹੀਂ ਆਉਾਂਦਾ।ਬਸ ਇਸ ਵਾਰ ਮੈਂ ਵਾਪਸ ਨਹੀਂ ਜਾਣਾ।’’ ਅਪਣੇ ਜ਼ਖ਼ਮਾਂ ਨੂੰ ਸਹਿਲਾਉਾਂਦਿਆਂ ੱਸ ’ਚ ਬੈਠਿਆਂ ਪੇਕੇ ਘਰ ਜਾਂਦੀ ਜੀਤੀ ਸਾਰੇ ਰਾਹ ਵਿਚ ਇਹੀ ਸੋਚਦੀ ਰਹੀ।
ਘਰ ਦੀ ਦਹਿਲੀਜ਼ ਪਾਰ ਕਰਦਿਆਂ ਉਸ ਨੇ ਜਿਉਂ ਹੀ ਅਪਣੇ ਹੰਝੂ ਪੂੰਝੇ। ਮਾਂ ਦੀ ਹਾਲਤ ਵੇਖਦਿਆਂ ਉਹ ਫੁੱਟ-ਫੁੱਟ ਕੇ ਰੋ ਪਈ ਤੇ ਭੱਜ ਕੇ ਮਾ ਦੇ ਗਲੇ ਜਾ ਲੱਗੀ। ਬੁਖ਼ਾਰ ਨਾਲ ਤਪਦੀ ਤੇ ਬੁਰੀ ਤਰ੍ਹਾਂ ਖੰਘ ਰਹੀ ਉਸ ਦੀ ਮਾਂ ਮਸ਼ੀਨ ’ਤੇ ਕਪੜੇ ਸਿਉਂ ਰਹੀ ਸੀ। ਕੋਲ ਬੈਠੀਆਂ ਤਿੰਨੇ ਛੋਟੀਆਂ ਭੈਣਾਂ ਕੋਈਆਂ ਕੱਢ ਰਹੀਆਂ ਸਨ। ‘ਕਾਸ਼! ਜੇ ਅੱਜ ਮੇਰਾ ਪਿਉ ਜਿਊਂਦਾ ਹੁੰਦਾ ਤਾਂ ਸ਼ਾਇਦ ਮੈਨੂੰ ਇਹ ਦਿਨ ਕਦੇ ਨਾ ਦੇਖਣਾ ਪੈਂਦਾ’, ਜੀਤੀ ਮਨ ਹੀ ਮਨ ਬੋਲੀ।
ਜੀਤੀ ਤੂੰ ਆਈ ਦੇਖ ਕੇ ਸੱਭ ਨੂੰ ਚਾਅ ਚੜ੍ਹ ਗਿਆ। ਮਾਂ ਉਸ ਨੂੰ ਚੁੱਪ ਕਰਾਉਾਂਦਿਆਂ ੋਲੀ, ‘‘ਕਮਲੀ ਨਾ ਹੋਵੇ ਤਾਂ, ਨਾ ਅੱਗੇ ਨੀ ਸੀ ਮੈਂ ਕੰਮ ਕਰਦੀ, ਐਵੇਂ ਰੋਈ ਜਾਂਦੀ ਐ। ਹਾਂ ਸੱਚ, ਤੂੰ ਦੱਸ ਕਿ ਮੇਰੇ ਜਵਾਈ ਦਾ ਕੀ ਹਾਲ ਹੈ? ਉਹ ਆਇਆ ਕਿਉਂ ਨਹੀਂ?’’ ਮਾਂ ਨੇ ਪ੍ਰਸ਼ਾਨਾਂ ਦੀ ਝੜੀ ਲਾ ਦਿਤੀ।
‘‘ਮ... ਮਾਂ... ਮਾਂ... ਉਹ ... ਉਨ੍ਹਾਂ ਨੂੰ ਕੰਮ ਸੀ। ਮਾਂ, ਉਹ ਤਾਂ ਬੜੇ ਚੰਗੇ ਨੇ। ਬਸ ਹਰ ਵੇਲੇ ਮੇਰੇ ਸੁਖਾਂ ਦਾ ਈ ਖ਼ਿਆਲ ਰਹਿੰਦੈ ਉਨ੍ਹਾਂ ਨੂੰ।’’ ਜੀਤੀ ਨੇ ਅਪਣੇ ਹੰਝੂ ਲੁਕੋਂਦਿਆਂ ਮਾਂ ਨੂੰ ਕਿਹਾ। ਮਾਂ ਚਾਈਂ-ਚਾਈਂ ਧੀ ਨੂੰ ਕੁੱਝ ਖੁਆਉਣ ਲਈ ਰਸੋਈ ਵਲ ਵਧੀ। ਭੈਣਾਂ ਉਸ ਦੁਆਲੇ ਚੱਕਰ ਲਾ ਕੇ ਬਹਿ ਗਈਆਂ ਪਰ ਉਹ ਛੇਤੀ ਨਾਲ ਬਾਥਰੂਮ ਵਲ ਵਧੀ ਤੇ ਟੂਟੀ ਖੋਲ੍ਹਦਿਆਂ ਹੀ ਉਹਦੀ ਭੁੱਬ ਨਿਕਲ ਗਈ।
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !