ਮੈਡੀਟੇਸ਼ਨ ਦਾ ਅਭਿਆਸ ਕਰਨ ਲਈ ਸਭ ਤੋ ਪਹਿਲਾ ਸਾਨੂੰ ਸ਼ੁੱਧ ਅਤੇ ਸ਼ਾਂਤ ਵਾਤਾਵਰਣ ਦੀ ਜਰੂਰਤ ਹੈ । ਸ਼ਾਂਤੀ ਵਾਲੇ ਵਾਤਾਵਰਣ ਵਿਚ ਹੀ ਅਸੀ ਸਹੀ ਤਰਾਂ ਮੈਡੀਟੇਸ਼ਨ ਦਾ ਅਭਿਆਸ ਕਰ ਸਕਦੇ ਹਾਂ । ਮੈਡੀਟੇਸ਼ਨ ਵਿਚ ਆਤਮਾ ਦਾ ਮੇਲ ਪਰਮਾਤਮਾ ਨਾਲ ਹੁੰਦਾ ਹੈ । ਦਰੀ ਜਾਂ ਚਾਦਰ ਧਰਤੀ ਤੇ ਵਛਾ ਕੇ ਪਦਮਾਸਨ ਜਾਂ ਸੁਖਾਸਨ ਵਿਚ ਬੈਠ ਜਾੳ , ਰੀੜ ਦੀ ਹੱਡੀ ਅਤੇ ਗਰਦਨ ਸਿੱਧੀ ਰਹੇ ਹੱਥਾ ਨੂੰ ਗੋਡਿਆ ਤੇ ਰੱਖਦੇ ਹੋਏ ਗਿਆਨ ਮੁਦਰਾ ਬਣਾੳ , ਅੱਖਾ ਬੰਦ । ਹੁਣ ਤਿਨ ਚਾਰ ਲੰਮੇ ਲੰਮੇ ਸਾਹ ਭਰੋ ਅਤੇ ਛੱਡੋ । ਮਨ ਵਿਚ ਕਿਸੇ ਤਰਾ ਦੀ ਗਲਤ ਸੋਚ ਨਾ ਰੱਖੋ । ਫਿਰ ਲੰਮਾ ਸਾਂਹ ਭਰੋੇ ,ਸਾਂਹ ਨੂੰ ਹੋਲੀ ਹੋਲੀ ਛੱਡਦੇ ਹੋਏ ੳਮ ਦਾ ਉਚਾਰਨ ਕਰੋ ਜਾਂ ਪਰਮਾਤਮਾ ਦਾ ਧਿਆਨ ਕਰੋ । ਸਾਰਾ ਧਿਆਨ ਸਾਂਹ ਦੀ ਕਿਰਿਆ ਤੇ ਰੱਖੋ । ਇਸ ਕਿਰਿਆ ਨੂੰ ਲਗਾਤਾਰ 10 ਤੋ 15 ਮਿੰਟ ਤੱਕ ਕਰੋ । ਇਸ ਤਰਾ ਕਰਨ ਨਾਲ ਜਲਦ ਹੀ ਤੁਸੀ ਦੇਖੋਗੇ ਕੇ ਤੁਹਾਡਾ ਤਣਾਅ ਘੱਟ ਰਿਹਾ ਹੈ । ਇਹ ਕਿਰਿਆ ਸਵੇਰ ਵੇਲੇ ਕੀਤੀ ਜਾ ਸਕਦੀ ਹੈ । ਸਰਦੀਆ ਵਿਚ ਖੁੱਲੇ ਅਤੇ ਹਵਾਦਾਰ ਕਮਰੇ ਵਿਚ ਅਤੇ ਗਰਮੀਆ ਵਿਚ ਬਾਹਰ ਕਿਸੇ ਖੁੱਲੀ ਜਗ੍ਹਾ ਤੇ ਮੈਡੀਟੇਸ਼ਨ ਦਾ ਅਭਿਆਸ ਕੀਤਾ ਜਾ ਸਕਦਾ ਹੈ
ਇਹ ਧਿਆਨ ਲਗਾਉਣ ਦਾ ਸਭ ਤੋ ਵਧੀਆ ਸਾਧਨ ਹੈ । ਜੇ ਇਹ ਕਿਰਿਆ ਗੁਰ੍ਵੂ ਦੀ ਰੇਖ ਦੇਖ ਵਿਚ ਕੀਤੀ ਜਾਵੇ ਤਾ ਬਹੁਤ ਵਧੀਆ ਲਾਭ ਮਿਲਦਾ ਹੈ । ਤਣਾਅ ਨੂੰ ਖਤਮ ਕਰਨ ਲਈ ਇਸ ਤੋ ਵਧੀਆ ਕੇਈ ਹੋਰ ਸਾਧਨ ਨਹੀ ਹੈ । ਚੰਗੀ ਨੀਦˆ ਲੈਣ ਲਈ ਵੀ ਇਸਦਾ ਅਭਿਆਸ ਕੀਤਾ ਜਾ ਸਕਦਾ ਹੈ ।
ਇਸ਼ਟ ਪਾਲ
ਯੋਗ ਮਾਹਿਰ
ਵਾਰਡ ਨੰ 10,
ਸ਼ਕਤੀ ਨਗਰ,
ਲੱਲੁਆਣਾ ਰੌਡ, ਮਾਨਸਾ 9872565003

0 comments:
Speak up your mind
Tell us what you're thinking... !