ਅੱਜ ਤੈਨੂੰ ਯਾਦ ਕਰਨ ਦਾ , ਮੇਰਾ ਕੋਈ ਇਰਾਦਾ ਨਹੀ
ਹੁਣ ਥੱਕ ਗਏ ਆਂ ਅਸੀ , ਤੇਰੀ ਬੰਦਗੀ ਕਰਦੇ-ਕਰਦੇ ।
ਰੱਬਾ ਮੇਰੇ ਵਿੱਚੋ ਹੀ ਜੇ ਤੂੰ ਮੈਨੂੰ ਦਿੱਸ ਪਵੇ
ਏਸੇ ਲਈ ਤਾਂ ਜੀਅ ਰਹੇ ਆਂ , ਨਿੱਤ ਮਰਦੇ-ਮਰਦੇ ।
ਮੈ ਵਾਦਾ ਕਰਦੀ ਆਂ , ਤੇਰੇ ਸਿਰ ਇੰਲਜਾਮ ਨਹੀ ਆਉਦਾ
ਮੈਨੂੰ ਡੁੱਬ ਜਾਣਦੇ ਤੇਰੇ ਇੰਤਜ਼ਾਰ ਵਿੱਚ ਤਰਦੇ-ਤਰਦੇ ।
ਹਾਂ ਬਹੁਤ ਯਾਕੀਨ ਹੈ ਮੈਨੂੰ ਤੇਰੇ ਉਤੇ ਸਾਈਆਂ
ਤੇਰੇ ਆਸਰੇ ਹੀ ਜਿੱਤ ਸਕਦੀ ਆਂ , ਮੈ ਹਰਦੇ-ਹਰਦੇ ।
ਏ ਕੈਸਾ ਤੂੰ ਦਿਲ ਦਿੱਤਾ ਬੜੀ ਹੀ ਛੇਤੀ ਪਿੰਗਲ ਜਾਦਾ
ਖੁਦ ਜ਼ਖਮੀ ਹੋ ਬੈਠਾ , ਪਰਾਏ ਜ਼ਖਮ ਭਰਦੇ-ਭਰਦੇ ।
ਹੋ ਕੀ ਗਿਆਂ ਇਸ ਦਿਲ ਨੂੰ , ਕਿਉ ਏਨਾਂ ਬਦਲ ਗਿਆਂ
ਆਪਣਾ ਹੀ ਦੁਸ਼ਮਣ ਬਣ ਗਿਆਂ ਏ , ਗੈਰਾਂ ਨਾਲ ਲੜਦੇ-ਲੜਦੇ।
ਕਦੇ ਉਹ ਵੀ ਵੈਲਾ ਸੀ , ਜਦੋ ਮੇਰਾ ਦਿਲ ਵੀ ਪੱਥਰ ਸੀ
ਅੱਜ਼ ਐਵੇ ਹੀ ਤਿਣਕਾਂ ਹੋ ਗਿਆਂ , ਜ਼ਮਾਨੇ ਤੋ ਡਰਦੇ-ਡਰਦੇ।
ਸੋਚ ਕੇ ਤਾਂ ਦੱਸੀ ਉਹ ਕੇਹੋ ਜਿਹਾ ਰੱਬ ਹੋਉ
ਜ਼ਿਸਨੂੰ ਮੈ ਰੂਹ ਵੀ ਦੇ ਦਿੱਤੀ , ਸਿਰ ਕਦਮਾਂ-ਕਦਮਾਂ ਤੇ ਧਰਦੇ-ਧਰਦੇ।
ਏਨਾਂ ਵੀ ਚੰਗਾ ਨਹੀ ਹੁੰਦਾ, ਦਿਲ ਜ਼ੱਲਿਆਂ ਤੇ ਜ਼ੁਲਮ ਕਰਨਾਂ
ਸਵਾ ਹੀ ਬਣ ਗਈ ਆਂ ਮੈ , ਜ਼ਖਮਾਂ ਵਿੱਚ ਰੜ੍ਹਦੇ-ਰੜ੍ਹਦੇ ।
ਮੁੱਕ ਗਈਆਂ ਇਛਾਵਾਂ , ਹੁਣ ਕੋਈ ਤਮੰਨਾਂ ਬਾਕੀ ਨਹੀ
ਮੈ ਸਭ ਕੁੱਝ ਬਰਬਾਦ ਆਪੇ ਕਰ ਲਿਆਂ ਸੀ ਸੜ੍ਹਦੇ-ਸੜ੍ਹਦੇ।
ਹੁਣ ਕੋਈ ਸ਼ਹਿਨਸ਼ੀਲਤਾਂ ਨਹੀ , ਮੇਰੇ ਵਿੱਚ ਝੱਲਣ ਦੀ
ਖੁਦ ਨੂੰ ਝੁੱਠ ਬੋਲ ਰਹੀ ਆਂ ਮੈ , ਤੇਰੇ ਧੌਖੇ ਜ਼ਰਦੇ-ਜ਼ਰਦੇ ।
ਤੈਨੂੰ ਵੀ ਕੀ ਲੌੜ ਸੀ , ਲੋਕਾ ਦੇ ਪਿੱਛੇ ਲੱਗਣ ਦੀ
ਮੇਰੇ ਹੱਥ ਹੀ ਛੱਡ ਗਿਆਂ , ਹੋਰਾ ਦਾ ਪਰਛਾਵਾਂ ਫੜ੍ਹਦੇ-ਫੜ੍ਹਦੇ।
ਲਿੱਖਣ ਵਾਲਿਆਂ ਨਾਲੋ ਵੱਡਾ ਹੋਣ ਦੀ ਕੋਈ ਵੀ ਆਸ ਨਹੀ
ਪਰ ਲਿੱਖਣਾ ਆਂ ਹੀ ਗਿਆਂ ਆਖਿਰ ਅਲਫ਼ਾਜ਼ ਘੜ੍ਹਦੇ-ਘੜ੍ਹਦੇ।
ਏ ਕੈਸੀਆਂ ਤੰਦਾਂ ਯਾਰ ਮੈਨੂੰ ਕੁੱਝ ਸਮਝ ਨਹੀ ਆਉਦੀ ਏ
ਮੈ ਖੁਦ ਨੂੰ ਹੀ ਉਲਜਾਅ ਲਿਆਂ ਤੈਨੂੰ ਮੜ੍ਹਦੇ-ਮੜ੍ਹਦੇ ।
ਹੁਣ ਹੋਣਾ ਕਿਉ ਉਦਾਸ , ਜਦੋ ਵਕਤ ਹੀ ਹੱਥੋ ਚਲਾ ਗਿਆਂ
ਕਿੰਨੇ ਹੀ ਲਫ਼ਜ਼ ਉਡ ਗਏ , ਮੇਰੀ ਨਜ਼ਮ ਵਿੱਚ ਤੜ੍ਹਦੇ-ਤੜ੍ਹਦੇ।
ਹੁਣ ਤਾ ਲੋਕ ਵੀ ਮੈਨੂੰ ਪੁਛਦੇ ਨੇ , ਕੇ ਦਿਲ ਤੇ ਕਿੰਨੀਆਂ ਸੱਟਾਂ ਨੇ
ਕਿਉ ਦਰਦ ਲਿੱਖਣ ਹੀ ਲੱਗ ਪਏ ਉਹ , ਤੁਸੀ ਪੜ੍ਹਦੇ-ਪੜ੍ਹਦੇ।
ਤਾਹੀ ਕਲ਼ਮ ਅਕਸਰ ਤੁਰ ਪੈਦੀ ਏ ਨਿੱਤ ਖੜ੍ਹਦੇ-ਖੜ੍ਹਦੇ
ਲੋਕੀ ਕਹਿੰਦੇ ਬੱਸ ਵੀ ਕਰੋ , ਏਨਾਂ ਵੀ ਨਹੀ ਰੋਈਦਾ
ਤੇਰੇ ਨੈਣ ਵੀ ਥੱਕ ਗਏ ਹੋਣੇ ਆਂ ਨਿੱਤ ਹੜਦੇ-ਹੜਦੇ ।
‘ ਬੇਅੰਤ ਕੌਰ ’ ਨੂੰ ਕਹਿ ਦਿਉ ਕਿੱਤੇ ਰੌਦੇ-ਰੌਦੇ ਪਾਗਲ ਨਾਂ ਹੋ ਜਾਈ
ਅਮ੍ਰਿਤ ਵੀ ਜ਼ਹਿਰ ਹੋ ਜਾਦਾ , ਅਕਸਰ ਕੜ੍ਹਦੇ-ਕੜ੍ਹਦੇ ।

ਬੇਅੰਤ ਬਰਾੜ ‘ ਮਨੀ ’
ਪਿੰਡ - ਫੱਤਾ ਕੈਰਾਂ
‘ ਸ੍ਰੀ ਮੁਕਤਸਰ ਸਾਹਿਬ ’
98881- 08384

0 comments:
Speak up your mind
Tell us what you're thinking... !