ਇਕ ਦਿਨ ਮੈਂ ਤੇ ਮੇਰਾ ਭਰਾ ਬਿਜਲੀ ਬੋਰਡ ਦੇ ਦਫ਼ਤਰ ਬਿਜਲੀ ਦਾ ਬਿਲ ਭਰਾਉਣ ਗਏ। ਕਤਾਰ ਲੰਮੀ ਹੋਣ ਕਰ ਕੇ ਅਸੀਂ ਖੜ੍ਹ ਗਏ। ਮੇਰੀ ਤਬੀਅਤ ਬਹੁਤ ਖ਼ਰਾਬ ਸੀ। ਇਸ ਲਈ ਮੈਂ ਖੜ੍ਹਨ ਦੀ ਬਜਾਏ ਬਾਹਰ ਸਕੂਟਰ ਦੀ ਸੀਟ ’ਤੇ ਬੈਠ ਗਿਆ। ਕੁਝ ਸਮੇਂ ਬਾਅਦ ਇਕ ਅਧਖੜ੍ਹ ਉਮਰ ਦੀ ਔਰਤ ਜਿਸ ਦੇ ਕੁੱਬ ਪਿਆ ਹੋਇਆ ਸੀ। ਉਹ ਮਾਨਸਿਕ ਤੌਰ ’ਤੇ ਠੀਕ ਨਹੀਂ ਸੀ, ਜਿਸ ਨੂੰ ਲੋਕ ਬੋਲੀ ’ਚ ਪਾਗ਼ਲ, ਝੱਲੀ ਤੇ ਕਮਲੀ ਵੀ ਆਖਿਆ ਜਾਂਦਾ ਹੈ, ਦਫ਼ਤਰ ’ਚ ਆਣ ਖੜੋਤੀ ਅਤੇ ਆਪਣੀ ਅਣਭੋਲ ਆਵਾਜ਼ ’ਚ ਮਾਮਾ ਸ਼ਬਦ ਦੀ ਵਰਤੋਂ ਕਰ ਕੇ ਦਫ਼ਤਰ ਅਧਿਕਾਰੀਆਂ ਤੋਂ ਪੈਸੇ ਮੰਗਣ ਲੱਗੀ ਪ੍ਰੰਤੂ ਕਿਸੇ ਨੇ ਵੀ ਉਸ ਨੂੰ ਪੈਸੇ ਨਹੀਂ ਦਿੱਤੇ। ਸਗੋਂ ਉਲਟਾ ਆਪ ਮੰਗਤੇ ਹੋਣ ਦਾ ਡਰਾਮਾ ਕੀਤਾ ਤੇ ਮਜ਼ਾਕ ਉਡਾਇਆ ਅਤੇ ਬਾਕੀ ਤਮਾਸ਼ਾ ਵੇਖਦੇ ਰਹੇ।
ਮੇਰਾ ਦਿਲ ਇਸ ‘ਦਰਵੇਸ਼’ ਰੱਬ ਦੇ ਰੂਪ ਦਾ ਉਡਦਾ ਮਜ਼ਾਕ ਵੇਖ ਕੇ ਇਸ ਸੁਆਰਥੀ ਸਮਾਜ ’ਤੇ ਲਾਹਣਤਾਂ ਪਾ ਰਿਹਾ ਸੀ। ਉਹ ਔਰਤ ਹੁਣ ਬਿਲ ਭਰਾਉਣ ਲਈ ਲੱਗੀ ਕਤਾਰ ’ਚ ਮੰਗਣ ਚਲੀ ਗਈ ਪਰ ਉਥੇ ਵੀ ਕਿਸੇ ਨੇ ਉਸ ਨਿਮਾਣੀ ਦੀ ਫ਼ਰਿਆਦ ਨਾ ਸੁਣੀ। ਮੈਂ ਸਕੂਟਰ ਤੋਂ ਉਤਰ ਕੇ ਉਸ ਔਰਤ ਵੱਲ ਚਲਾ ਗਿਆ ਤੇ ਕਿਹਾ ਲਉ ਮਾਤਾ ਪੰਜ ਰੁਪਏ, ਆਖਣ ਲੱਗੀ, ‘‘ਮੈਂ ਤੇਰੀ ਮਾਤਾ ਨਹੀਂ ਲੱਗਦੀ’’ ਐਨੇ ਨੂੰ ਇਕ ਬਜ਼ੁਰਗ ਅਪਣੇ ਅਕਲੀ ਅੰਦਾਜ਼ ’ਚ ਕਹਿਣ ਲੱਗਾ, ‘ਨਾਹ ਹੋਰ ਤੈਨੂੰ ਭਾਬੀ ਕਹੇ।’ ਇਹ ਸ਼ਬਦ ਮੇਰੇ ਸੂਲ ਵਾਂਗ ਖੁੱਭ ਗਏ। ਮੈਂ ਬੀਮਾਰ ਹੋਣ ਕਾਰਨ ਕੁਝ ਕਹਿ ਨਾ ਸਕਿਆ ਪਰ ਮਨ ’ਚ ਸੋਚ ਰਿਹਾ ਸਾਂ ਕਿ ਇਕ ਬੁੱਢੇ ਨੂੰ ਅਪਣੀ ਧੌਲ੍ਹੀ ਦਾੜ੍ਹੀ ਦਾ ਤਾਂ ਖ਼ਿਆਲ ਕਰਨਾ ਚਾਹੀਦਾ ਹੈ ਜਿਹੜਾ ਇਸ ਦਰਵੇਸ਼ ਨੂੰ ਆਮ ਲੋਕਾਂ ਵਿਚ ਗਿਣ ਰਿਹਾ ਹੈ।
ਮੋਬਾਇਲ : 99156-28853

0 comments:
Speak up your mind
Tell us what you're thinking... !