ਵਾਰਤਾਲਾਪ-ਨਾਥ ਜੋਗੀ ਤੇ ਰਾਂਝਾ
ਆਹ ਲੈ ਸਾਂਭ ਮੁੰਦਰਾਂ ਨਾਥ ਜੋਗੀਆ
ਅਸਾਂ ਨਾ ਤੇਰਾ ਜੋਗ ਲੈਣਾ,
ਕੰਨ੍ਹ ਕਰਦੇ ਸਾਬਤ ਮੇਰੇ
ਅਸਾਂ ਨਾ ਤੇਰਾ ਜੋਗ ਲੈਣਾ
ਮੈਂ ਆਇਆ ਸਾਂ ਮਿਲਣ ਹੀਰ ਨੂੰ
ਮਿਲ ਬੈਠਾ ਆਣ ਫ਼ਕੀਰ ਨੂੰ,
ਅਸਾਂ ਨਾ ਟਿੱਲੇ ਵਾਲਾ ਭੋਗ ਲੈਣਾ
ਅਸਾਂ ਨਾ ਤੇਰਾ...
ਮੰਨ ਲੈਂਦਾ ਜੇ ਤੇਰਾ ਕਹਿਣਾ
ਹੁਣ ਨਾ ਜੋਗੀ ਬਣ ਕੇ ਰਹਿਣਾ,
ਅਸਾਂ ਨਾ ਦਿਲ ’ਤੇ ਸੋਗ ਲੈਣਾ
ਅਸਾਂ ਨਾ ਤੇਰਾ...
ਨਾ ਕੰਨ੍ਹ ਪੜਵਾ ਕੇ ਮੁੰਦਰਾਂ ਪਾਉਂਦਾ
ਨਾ ਜੋਗੀ ਵਾਲਾ ਭੇਖ ਵਟਾਉਂਦਾ,
ਅਸਾਂ ਤਾਂ ਇਸ਼ਕੇ ਵਾਲਾ ਰੋਗ ਲੈਣਾ
ਅਸਾਂ ਨਾ ਤੇਰਾ...
ਲੱਖਾਂ ਤੇਰੇ ਜੇਹੇ ਜੋਗੀ ਵੇਖੇ
ਜਵਾਨੀ ਗ਼ਾਲਦੇ ਢੌਂਗੀ ਵੇਖੇ,
ਅਸਾਂ ਤਾਂ ਚੂਰੀ ਵਾਲਾ ਚੋਗ ਲੈਣਾ
ਅਸਾਂ ਨਾ ਤੇਰਾ...
ਆਹ ਸਾਂਭ ਮੁੰਦਰਾਂ ਨਾਥ ਜੋਗੀਆ
ਅਸਾਂ ਨਾ ਤੇਰਾ ਜੋਗ ਲੈਣਾ,
ਕੰਨ੍ਹ ਕਰਦੇ ਸਾਬਤ ਮੇਰੇ
ਅਸਾਂ ਨਾ ਤੇਰਾ ਜੋਗ ਲੈਣਾ।
ਆਹ ਲੈ ਸਾਂਭ ਮੁੰਦਰਾਂ ਨਾਥ ਜੋਗੀਆ
ਅਸਾਂ ਨਾ ਤੇਰਾ ਜੋਗ ਲੈਣਾ,
ਕੰਨ੍ਹ ਕਰਦੇ ਸਾਬਤ ਮੇਰੇ
ਅਸਾਂ ਨਾ ਤੇਰਾ ਜੋਗ ਲੈਣਾ
ਮੈਂ ਆਇਆ ਸਾਂ ਮਿਲਣ ਹੀਰ ਨੂੰ
ਮਿਲ ਬੈਠਾ ਆਣ ਫ਼ਕੀਰ ਨੂੰ,
ਅਸਾਂ ਨਾ ਟਿੱਲੇ ਵਾਲਾ ਭੋਗ ਲੈਣਾ
ਅਸਾਂ ਨਾ ਤੇਰਾ...
ਮੰਨ ਲੈਂਦਾ ਜੇ ਤੇਰਾ ਕਹਿਣਾ
ਹੁਣ ਨਾ ਜੋਗੀ ਬਣ ਕੇ ਰਹਿਣਾ,
ਅਸਾਂ ਨਾ ਦਿਲ ’ਤੇ ਸੋਗ ਲੈਣਾ
ਅਸਾਂ ਨਾ ਤੇਰਾ...
ਨਾ ਕੰਨ੍ਹ ਪੜਵਾ ਕੇ ਮੁੰਦਰਾਂ ਪਾਉਂਦਾ
ਨਾ ਜੋਗੀ ਵਾਲਾ ਭੇਖ ਵਟਾਉਂਦਾ,
ਅਸਾਂ ਤਾਂ ਇਸ਼ਕੇ ਵਾਲਾ ਰੋਗ ਲੈਣਾ
ਅਸਾਂ ਨਾ ਤੇਰਾ...
ਲੱਖਾਂ ਤੇਰੇ ਜੇਹੇ ਜੋਗੀ ਵੇਖੇ
ਜਵਾਨੀ ਗ਼ਾਲਦੇ ਢੌਂਗੀ ਵੇਖੇ,
ਅਸਾਂ ਤਾਂ ਚੂਰੀ ਵਾਲਾ ਚੋਗ ਲੈਣਾ
ਅਸਾਂ ਨਾ ਤੇਰਾ...
ਆਹ ਸਾਂਭ ਮੁੰਦਰਾਂ ਨਾਥ ਜੋਗੀਆ
ਕੰਨ੍ਹ ਕਰਦੇ ਸਾਬਤ ਮੇਰੇ
ਅਸਾਂ ਨਾ ਤੇਰਾ ਜੋਗ ਲੈਣਾ।
ਸੋਹਣ ਸਿੰਘ ਸੋਨੀ,
ਪਟਿਆਲਾ
ਮੋਬਾ: 99156-28853

0 comments:
Speak up your mind
Tell us what you're thinking... !