ਖੇਤਾਂ ਦਾ ਵਣਜਾਰਾ
ਖੇਤਾਂ ਦਾ ਵਣਜਾਰਾ
ਵਣਜ ਕਰਦਾ ਭਾਰੇ,
ਕੁਲ ਆਲਮ ਦਾ ਢਿੱਡ ਭਰੇ
‘ਅੰਨਦਾਤਾ’ ਕਹਿੰਦੇ ਸਾਰੇ
ਧੁੱਪ ਨਾ ਛਾਂ ਵੇਖਦਾ,
ਦਿਨ-ਰਾਤ ਮਰਦਾ ਜਾਵੇ
ਮਹਿੰਗਾ ਨੇ ਲੱਕ ਤੋੜਤਾ,
ਕੀ ਖਾਵੇ, ਕੀ ਪਾਵੇ?
ਹੋਗੇ ਪਾਣੀ ਡੂੰਘੇ ਤੋਂ ਡੂੰਘੇ,
ਕਿੱਦਾਂ ਬੋਰ ਕਰਾਵੇ?
ਹਾੜੀ-ਸਾਉਣੀ ਵੇਚ ਕੇ ਮੰਡੀ,
ਖਾਲੀ ਘਰ ਨੂੰ ਆਵੇ
ਜ਼ਮੀਨ ਵਿਕੀ ਕੌਡੀਆਂ ਭਾਅ,
ਕਿਥੋਂ ਅੰਨ੍ਹ ਉਗਾਵੇ?
ਖ਼ੁਦਕੁਸ਼ੀ ਕਰਨ ਲਈ ਮਜਬੂਰ,
ਬੋਝ ਕਰਜ਼ ਦੇ ਮਾਰੇ
ਕੋਈ ਮੋੜੇ ਖੇਤਾਂ ਦੀ ਖ਼ੁਸ਼ਹਾਲੀ,
ਮੁੜ ਚਿਹਰੇ ’ਤੇ ਰੌਣਕ ਲਿਆਵੇ
ਖੇਤਾਂ ਦਾ ਵਣਜਾਰਾ
ਵਣਜ ਕਰਦਾ ਭਾਰੇ।
ਖੇਤਾਂ ਦਾ ਵਣਜਾਰਾ
ਵਣਜ ਕਰਦਾ ਭਾਰੇ,
ਕੁਲ ਆਲਮ ਦਾ ਢਿੱਡ ਭਰੇ
‘ਅੰਨਦਾਤਾ’ ਕਹਿੰਦੇ ਸਾਰੇ
ਧੁੱਪ ਨਾ ਛਾਂ ਵੇਖਦਾ,
ਦਿਨ-ਰਾਤ ਮਰਦਾ ਜਾਵੇ
ਮਹਿੰਗਾ ਨੇ ਲੱਕ ਤੋੜਤਾ,
ਕੀ ਖਾਵੇ, ਕੀ ਪਾਵੇ?
ਹੋਗੇ ਪਾਣੀ ਡੂੰਘੇ ਤੋਂ ਡੂੰਘੇ,
ਕਿੱਦਾਂ ਬੋਰ ਕਰਾਵੇ?
ਹਾੜੀ-ਸਾਉਣੀ ਵੇਚ ਕੇ ਮੰਡੀ,
ਖਾਲੀ ਘਰ ਨੂੰ ਆਵੇ
ਜ਼ਮੀਨ ਵਿਕੀ ਕੌਡੀਆਂ ਭਾਅ,
ਕਿਥੋਂ ਅੰਨ੍ਹ ਉਗਾਵੇ?
ਖ਼ੁਦਕੁਸ਼ੀ ਕਰਨ ਲਈ ਮਜਬੂਰ,
ਬੋਝ ਕਰਜ਼ ਦੇ ਮਾਰੇ
ਕੋਈ ਮੋੜੇ ਖੇਤਾਂ ਦੀ ਖ਼ੁਸ਼ਹਾਲੀ,
ਮੁੜ ਚਿਹਰੇ ’ਤੇ ਰੌਣਕ ਲਿਆਵੇ
ਵਣਜ ਕਰਦਾ ਭਾਰੇ।
ਸੋਹਣ ਸਿੰਘ ਸੋਨੀ,
ਪਟਿਆਲਾ
ਮੋਬਾ: 99156-28853

0 comments:
Speak up your mind
Tell us what you're thinking... !