ਜਦੋਂ ਬੱਦਲਾਂ ਦਾ ਪਰਛਾਵਾਂ,
ਮੇਰੇ ਖੇਤਾਂ ’ਤੋਂ ਲੰਘਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਹਰੀਆਂ-ਹਰੀਆਂ ਫ਼ਸਲਾਂ ਨੂੰ ਜਦੋਂ,
ਹਵਾ ਦਾ ਬੁੱਲਾ ਆਉਂਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਖੇਤਾਂ ਦੀ ਖ਼ੁਸ਼ਬੂ ਨਾਲ,
ਮੇਰਾ ਤਨ-ਮਨ ਮਹਿਕਣ ਲਗਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਅੰਬੀਆਂ ਨੂੰ ਪਿਆ ਬੂਰ,
ਦਿਲ ਮੇਰੇ ਨੂੰ ਠੱਗਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਖੇਤਾਂ ਨੂੰ ਲਾਇਆ ਪਾਣੀ ਜਦੋਂ,
ਖ਼ਾਲਾਂ ਵਿਚੋਂ ਲੰਘਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਵਸਦਾ ਰਹੇ ਪੰਜਾਬ ਮੇਰਾ,
‘ਸੋਨੀ’ ਖ਼ੈਰ ਸਦਾ ਮੰਗਦਾ ਹੈ।
ਮੇਰੇ ਖੇਤਾਂ ’ਤੋਂ ਲੰਘਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਹਰੀਆਂ-ਹਰੀਆਂ ਫ਼ਸਲਾਂ ਨੂੰ ਜਦੋਂ,
ਹਵਾ ਦਾ ਬੁੱਲਾ ਆਉਂਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਖੇਤਾਂ ਦੀ ਖ਼ੁਸ਼ਬੂ ਨਾਲ,
ਮੇਰਾ ਤਨ-ਮਨ ਮਹਿਕਣ ਲਗਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਅੰਬੀਆਂ ਨੂੰ ਪਿਆ ਬੂਰ,
ਦਿਲ ਮੇਰੇ ਨੂੰ ਠੱਗਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਖੇਤਾਂ ਨੂੰ ਲਾਇਆ ਪਾਣੀ ਜਦੋਂ,
ਖ਼ਾਲਾਂ ਵਿਚੋਂ ਲੰਘਦਾ ਹੈ,
ਸੱਚੀਂ ਬੜਾ ਪਿਆਰਾ ਲਗਦਾ ਹੈ।
ਵਸਦਾ ਰਹੇ ਪੰਜਾਬ ਮੇਰਾ,
ਸੋਹਣ ਸਿੰਘ ਸੋਨੀ,
ਮੋਬਾ: 99156-28853

0 comments:
Speak up your mind
Tell us what you're thinking... !