ਕਿੱਥੇ ਗਇਆ ਪਿੰਡਾ ਵਾਲਾ ਮੋਹ ਤੇ ਪਿਆਰ ਜਿਓ,
ਉਹ ਸਥਾ ਸੁਣੀਆਂ ਜਾਪਦੀਆਂ ਜਿਥੇ ਵੱਸਦਾ ਸੀ ਸਤਿਕਾਰ ਜਿਉ,
ਵਿਰਸਾ ਅਤੇ ਸਰਮ ਤੋ, ਹੋਇਆ ਮੋਹ ਤਾਜ ਆ,
ਕੀ ਦੱਸਾਂ ਮੇਰੇ ਦੋਸਤੋਂ, ਹੁਣ ਪਹਿਲਾ ਨ ਪੰਜਾਬ ਆ।
ਰੀਤ-ਰੀਵਾਜਾ ਦੀ ਪੁੱਤ,ਕਿਉ ਬੇਪੱਤ ਨੇ ਕਰ ਰਹੇ,
ਗਿੱਧੇ-ਬੋਲੀਆ ਤੇ ਭੰਗੜੇ ,ਹੋਲੀ-ਹੋਲੀ ਨੇ ਮਰ ਰਹੇ,
ਵਿਦੇਸੀ ਬਾਣਿਆਂ ਦਾ ਇਥੇ ,ਭੈੜਾ ਹੋਇਆ ਰਾਜ ਆ,
ਕੀ ਦੱਸਾਂ ਮੇਰੇ ਦੋਸਤੋਂ ,ਹੁਣ ਪਹਿਲਾ ਨ ਪੰਜਾਬ ਆ।
ਪੀਰ ਪੈਗਬੰਰ ਭੁਲੇ ਸਾਰੇ ਸੂਰੇ ਵੀਰੇ ਖੋ ਗਏ,
ਇਸਕ-ਹਕਿੰਕੀ ਬਣੀ ਮਜਾਜੀ ਨਸਿਆ ਦੇ ਬਣ ਹੋ ਗਏ,
ਅਸਮਾਨਾਂ ਵਿੱਚ ਉਡਦੀ ਫਿਰਦੀ, ਇੱਜਤ ਨ ਰਹੀ ਲਾਜ ਆ

ਦੋ ਹਿੱਸਿਆ ਵਿੱਚ ਵੰਡਤੇ ਯਾਰੋ ,ਛੋਟੇ-ਵੱਡੇ ਵੀਰ ਜਿਉ,
ਵਾਂਗ ਕੀਸਾਈਆਂ ਸੀਨੇ ਉੱਤੇ ,ਫੇਰ ਦਿੱਤੀ ਸਮਸੀਰ ਜਿਉ,
ਹਿੰਦ-ਪਾਕ ‘ਚ ਪੈਗਿਆ ਪਾੜਾ, ਪੰਜ ਤੋਂ ਵਿਛੜਿਆ ਆਬ ਆ,

ਚਿੱਟੇ-ਚਾਂਦਰੇ ਗਲ ਕੈਂਠੇ ਤੇ, ਤੁਰਲੇ ਵਾਲੀ ਪੱਗ ਜੀਓ,
ਸੂਟ ਪੰਜਾਬੀ ਤੇ ਸਿਰ ਢਕਿਆ, ਹੋਣਾ ਨ ਕੋਈ ਨਂਗ ਜੀਓ,
ਫਿਰ ਹੋਣ ਸਲਾਮਾ ਦੁਨੀਆ ਤੇ, ਨਿਮਾਣੇ ‘‘ਭੱਟ‘‘ ਦਾ ਖੁਆਬ ਆ,
ਕੀ ਦੱਸਾਂ ਮੇਰੇ ਦੋਸਤੋਂ ,ਹੁਣ ਪਹਿਲਾ ਨ ਪੰਜਾਬ ਆ

ਹਰਮਿੰਦਰ ਸਿੰਘ ‘ਭੱਟ‘
99140-62205

0 comments:
Speak up your mind
Tell us what you're thinking... !