Headlines News :
Home » » ਮਿਆਰੀ ਕਾਮੇਡੀ ਦੇ ਰੰਗਾਂ ਨਾਲ ਭਰਪੂਰ ਦਿੱਲ ਸਾਡਾ ਲੁੱਟਿਆ ਗਿਆ ਮੰਗੀ ਮਾਹਲ - ਤਲਵੰਡੀ ਜੱਲੇ ਖਾਂ

ਮਿਆਰੀ ਕਾਮੇਡੀ ਦੇ ਰੰਗਾਂ ਨਾਲ ਭਰਪੂਰ ਦਿੱਲ ਸਾਡਾ ਲੁੱਟਿਆ ਗਿਆ ਮੰਗੀ ਮਾਹਲ - ਤਲਵੰਡੀ ਜੱਲੇ ਖਾਂ

Written By Unknown on Monday, 23 September 2013 | 21:57

ਸੱਚੀ ਸਹੁੰ ਲੱਗੇ , ਬਾਬੇ ਦੀ ਫੁੱਲ ਕਿਰਪਾ , ਤੇਰਾ ਹੱਕ ਬਣਦਾ , ਤੇ ਡੀਮਾਂਡ ਐਲਬਮ ਨਾਲ ਪੰਜ਼ਾਬੀ ਸਰੋਤਿਆ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਚੁੱਕੇ ਗਾਇਕ ਮੰਗੀ ਮਾਹਲ ਨੇ ਜਿੱਥੇ ਰੋਮਾਂਟਿਕ , ਸੈਡ ਸੌਗ , ਨੱਚਣ ਟੱਪਣ ਵਾਲੇ ਗੀਤਾਂ ਦੇ ਨਾਲ ਸਰੋਤਿਆ ਦਾ ਮੰਨੋਰੰਜਨ ਕੀਤਾ ਉਥੇ ਹੀ ਉਸਨੇ ਆਪਣੇ ਗੀਤਾਂ ਜਿਵੇਂ ਬੜੀਏ ਲੌੜ ਬੁਜਰਗਾਂ ਦੀ ਲੰਬੀਆ ਉਮਰਾਂ ਬਖਸ਼ੀ ਸਾਂਈਆ , ਮਾਂ ਮੈ ਹੋ ਜਾਣਾ ਪਰਦੇਸੀ ਵਰਗੇ ਗੀਤ ਗਾ ਕੇ ਲੋਕਾਂ ਨੂੰ ਸਭਿਆਚਾਰ ਵਿਰਸੇ ਨਾਲ ਜੌੜਦੇ ਜੋੜਦੇ ਚੰਗੀ ਸੇਧ ਵੀ ਦਿੱਤੀ । ਜਿੱਥੇ ਮੰਗੀ ਮਾਹਲ  ਨੂੰ ਦਰਸ਼ਕਾਂ ਨੇ ਗਾਇਕ ਵਜੋ ਸੁਣਿਆ । ਉਥੇ ਹੀ ਦਰਸ਼ਕ ਉਸਨੂੰ ਫਿਲਮ ਦਿਲ ਸਾਡਾ ਲੁਟਿਆ ਗਿਆ ।ਵਜੋ ਅਦਾਕਾਰ ਦੇ ਤੌਰ ਤੇ ਦੇਖਣਗੇ ਤੇ ਆਉ ਮੰਗੀ ਮਾਹਲ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼

ਪ੍ਰ ਗਾਇਕੀ ਤੇ ਅਦਾਕਾਰੀ ਵੱਲ ਕਿਵੇਂ 
ਉ :  ਗਾਇਕੀ ਦੇ ਨਾਲ-ਨਾਲ ਮੈ ਕਾਲ਼ਜ ਟਾਇਮ ਤੋ ਥੀਏਟਰ ਕਰਦਾ ਆ ਰਿਹਾ । ਭੰਗੜਾ ਵੀ ਪਾਉਂਦਾ ਰਿਹਾ । ਹੁਣ ਫਿਲਮੀ ਯੁੱਗ ਸ਼ੁਰੂ ਹੋਇਆ । ਤੇ ਆਫਰਾਂ ਕਾਫੀ ਸਾਲਾਂ ਤੋ ਆ ਰਹੀਆ ।ਪਰ ਪਹਿਲਾਂ ਦੋ ਕੁ ਸਾਲ ਬਚਦਾ ਰਿਹਾ । ਸੌਚਦਾ ਸੀ ਕਿ ਇੱਕ ਚੰਗਾ ਪ੍ਰੋਜੈਕਟ ਹੋਵੇ ਚੰਗੀ ਸਟੋਰੀ ਹੋਵੇ ਚੰਗਾ ਕੰਮ ਕੀਤਾ ਜਾਵੇ ਜੋ ਸਭਿਆਚਾਰ ਨਾਲ ਈਲੇਟਡ ਹੋਵੇ ਜਿਹੜੀ ਫਿਲਮ ਮੈ ਕਰਾਂ । ਤੇ ਹੁਣ ਉਹ ਫਿਲਮ ਚੁਣੀ ‘‘ ਦਿਲ ਸਾਡਾ ਲੁਟਿਆ ਗਿਆ’’

ਪ੍ਰ : ‘‘ ਦਿਲ ਸਾਡਾ ਲੁੱਟਿਆ ਗਿਆ ’’ ਫਿਲਮ ਕਰਨ ਦਾ ਮੌਕਾ ਕਿਦਾ ਮਿਲਿਆ । 
ਉਤਰ : ਦਿਲ ਸਾਡਾ ਲੁੱਟਿਆ ਗਿਆ । ਸਾਡੇ ਡਾਇਰੈਕਟਰ , ਪ੍ਰਡਿਊਸਰ ਮਨਜੀਤ ਢਿੱਲੋਂ ਜੀ ਤੇ ਅੰਗਦ ਜ਼ੀ ਨੇ ਮੇਰੇ ਨਾਲ ਫਿਲਮ ਬਣਾਉਣ ਦੀ ਗੱਲ ਕੀਤੀ ।ਫਿਰ ਮੈ ਫਿਲਮ ਦੀ ਸਕਰਪਿਟ ਦੇਖੀ ਆਪਣਾਂ ਕਿਰਦਾਰ ਦੇਖਿਆ ਚੰਗਾ ਲੱਗਿਆ । ਫਿਰ ਮੈਂ ਇਸ ਫਿਲਮ ’’ ਦਿਲ ਸਾਡਾ ਲੁੱਿਟਆ ਗਿਆ ’’ ਲਈ ਹਾਂ ਕਰ ਦਿੱਤੀ ।

ਪ੍ਰ ਫਿਲਮ ਵਿੱਚ ਕੀ ਕਿਰਦਾਰ ਨਿਭਾ ਰਹੇ ਹੋ ?
ਉ : ਦਿਲ ਸਾਡਾ ਲੁਟਿਆ ਗਿਆ  ਵਿੱਚ ਮੇਰਾ ਕਿਰਦਾਰ ਬੜਾ ਖੂਬਸੂਰਤ ਹੈ ਮੇਰੀ ਜਿੰਦਗੀ ਨਾਲ ਮੇਰਾ ਮੇਲ ਖਾਂਦਾ । ਇਹ ਫਿਲਮ ਵਿੱਚ ਮੈ ਗਾਉਣ ਵਾਲੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ । ਜੀਹਦੇ ਵਿੱਚ ਮੇਰਾ ਨਾਮ ਮੰਗੀ  ਤੇ ਮੰਗੀ ਕਾਲਜ ਵਿੱਚ ਪੜ੍ਹਦਾ ਆਂ ਤੇ ਕਾਲ਼ਜ ਵਿੱਚ ਯਾਰ ਦੋਸਤ ਨਸ਼ਿਆ ਨੂੰ ਰੌਕਣ ਲਈ ਮੁਹਿੰਮ ਚਲਾਉਂਦੇ ਆ । 

ਪ੍ਰ ਕਿਸ ਥੀਮ ਤੇ ਅਧਾਰਤ ਹੈ ਇਹ ਫਿਲਮ ।
ਉਤਰ  ਦਿਲ ਸਾਡਾ ਲੁਟਿਆ ਗਿਆ ਇੱਕ ਵਧੀਆ ਸਟੋਰੀ ਆ ।ਜਿਵੇ ਕਿ ਕਾਲਜ ਲਾਈਫ ਨਾਲ ਰਿਲੈਟਡ ਹੈ ਇਹ ਫਿਲਮ । ਇੱਕ ਪਰਿਵਾਰਕ ਡਰਾਮਾ ਹੈ ਮਿਆਰੀ ਕਾਮੇਡੀ ਰੰਗਾ ਨਾਲ ਔਤ ਪੌਤ ਇਸ ਫਿਲਮ ਵਿੱਚ ਲੜਕੀਆ ਦੀ ਹਰਕਿਤੇ ਵਿੱਚ ਵੱਧ ਰਹੀ ਮਹੱਤਤਾ ਦਾ ਭਾਵਪੂਰਨ ਵਰਣਨ ਕੀਤਾ ਗਿਆ ਹੈ। ਇਸ ਵਿੱਚ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੜਕੀਆਂ ਨੂੰ ਅੱਜ਼ ਕਿਸੇ ਵੀ ਖੇਤਰ ਵਿੱਚ ਲੜਕਿਆ ਨਾਲੋ ਘੱਟ ਨਾ ਸਮਝਿਆ ਜਾਵੇ। ਇਹ ਵਿੱਚ ਮੈ ਮੰਗੀ ਮਾਹਲ ਤੇ ਅਸ਼ਮਿਤ ਪਟੇਲ ਹੀਰੋ ਹਾਂ । ਤੇਬਾਕੀ ਕਲਾਕਾਰ ਵਿੱਚੋ ਸੁਦੇਸ਼ ਲਹਿਰੀ, ਬੀ.ਐਨ.ਸ਼ਰਮਾ , ਰਾਣਾ ਜੰਗ ਬਹਾਦਰ, ਪੂਜਾ ਟੰਡਨ , ਜਵਿਦਾ ਹੀਰੋਇਨ ਹਨ। 

ਪ੍ਰ: ਪੰਜਾਬੀ ਸਿਨੇਮੇ ਬਾਰੇ ਕੀ ਕਹੌਗੇ ਜਿਵੇਂ ਅੱਜ਼ ਪੰਜ਼ਾਬੀ ਸਿਨੇਮੇ ਦਾ ਮਿਆਰ ਦਿਨੋ ਦਿਨ ਉਚਾ ਹੌ ਰਿਹਾ । 
ਉਤਰ  ਪੰਜ਼ਾਬੀ ਸਿਨੇਮਾ ਬੜੇ ਚੰਗੇ ਦੌਰ ਵਿੱਚੋ ਲੰਘ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਇਹ ਤਾਂ ਪੰਜ਼ਾਬੀ ਫਿਲਮਾਂ ਉਤੇ ਬਜਟ ਮਿਲਣ ਲੰਘ ਗਿਆ ਦੂਸਰਾ ਜਿਹੜੀ ਉਹਦੀ ਪਿਕਚਰ ਉਹਦੇ ਵਿੱਚ ਨਿਖਾਰ ਆ ਗਿਆ । ਅੱਜ ਦੇ ਯੁਗ ਦੀ ਗੱਲ ਹੋਣ ਲੱਗ ਪਈ । ਉਹਦੇ ਕੱਪੜਿਆ ਤੋ ਲੈ ਕੇ , ਲੁਕੇਸ਼ਨਾਂ ਤੋ ਲੈ ਕੇ ਹਰ ਚੀਜ਼ ਸਟੰਡਰਡ ਦੀ ਪਾਈ ਜਾਂਦੀ ਆ । ਪਹਿਲੀ ਪੰਜ਼ਾਬੀ ਫਿਲਮ ਨੂੰ ਪੇਂਡੂ ਸਰੋਤਾ ਪੈਂਦਾ ਸੀ ਪਰ ਅੱਜ ਸ਼ਹਿਰੀ ਸਰੋਤਾ ਵੀ ਖੁਸ਼ ਹੋ ਕੇ ਦੇਖਦਾ । ਪੰਜ਼ਾਬੀ ਸਿਨੇਮੇ ਦਾ ਗਰਾਫ ਉਚਾ ਹੋ ਗਿਆ ।

ਪ੍ਰ ਪੰਜ਼ਾਬੀ ਗਾਇਕੀ ਵਿੱਚ ਆਈ ਲੱਚਰਤਾ ਬਾਰੇ
ਉਤਰ : ਪੰਜ਼ਾਬੀ ਗਾਇਕੀ ਦਾ ਬੈੜਾ ਗਰਕ ਹੋ ਰਿਹਾ ਪੰਜਾਬੀ ਸਭਿਆਚਾਰ ਦਾ ਜੋ ਉਟ ਪੰਤਾਂਗ ਬੋਲਿਆ ਜਾ ਰਿਹਾ ਗੰਦੇ ਗੀਤ ਗਾਏ ਜਾ ਰਹੇ ਹਨ ਉਸ ਗਾਇਕ ਨੂੰ ਲੋਕ ਕਹਿੰਦੇ ਹਨ ਕਿ ਦੇਖੋ ਫਲਾਣਾਂ ਗਾਇਕ  ਬੇੜਾਂ ਗਰਕ ਕਰ ਰਿਹਾ ।ਬਲਕਿ ਊਹ ਕਲਾਕਾਰ ਕਸੂਰਵਰ ਨਹੀ ਸਰੋਤੇ ਕਸੂਰਵਾਰ ਹੁੰਦੇ ਨੇ ਇੱਕ  ਗੰਦਾ ਗੀਤ ਪਹਿਲਾਂ ਹਿੱਟ ਕਰਦੇ ਨੇ ਲੋਕ ਫਿਰ 1 ਲੱਖ ਰੁਪਏ ਰੇਟ ਚੱਕਦਾ ਕਲਾਕਾਰ । ਫਿਰ ਅਗਲੀ ਵਾਰ ਫਿਰ ਗੰਦਾ ਗੀਤ ਗਾਉਂਦਾ ਤੇ ਇਹੀ ਲੋਕ ਉਸ ਨੂੰ ਬੁੱਕ ਕਰਦੇ ਨੇ 4-4 ਲੱਖ ਵਿੱਚ ਫਿਰ ਟੈਡੋਰਾ ਪਿੱਟਦੇ ਨੇ ਲੋਕ ਕੇ ਗਾਇਕ ਗੰਦ ਪਾ ਰਹੇ ਨੇ ਗੀਤਾ ਵਿੱਚ 1 ਗੰਦ ਹੀ ਪਾਉਣਗੇ ਜੇ ਤੁਸੀ ਗੀਤਾਂ ਨੂੰ ਸੁਣ ਸੁਣ ਕੇ ਹਿੱਟ ਕਰੋਗੇ । ਕਸੂਰਵਾਰ ਸਰੋਤੇ ਕਲਾਕਾਰ ਨਹੀਂ । ਕਲਾਕਾਰਾਂ ਦਾ ਜੇ ਗੰਦਾ ਗੀਤ ਗਾਉਂਦਾ ਤਾਂ ਇਗਨੌਰ ਮਾਰੋ ਗੀਤ ਨੂੰ ਕੇ ਉਹ ਭੁਲਕੇ ਏਦਾ ਗੀਤ ਨਾ ਗਾਵੇ 





 ਤਲਵੰਡੀ ਜੱਲੇ ਖਾਂ 
‘ ਜੀਰਾਂ ’ 
                                                 98881-08384
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template