Headlines News :
Home » » ਸਰਕਾਰੀ ਸਿਹਤ ਸੇਵਾਵਾਂ ਦਾ ਹਾਲ - ਮੈਨੇਜਰ ਕਰਮ ਚੰਦ

ਸਰਕਾਰੀ ਸਿਹਤ ਸੇਵਾਵਾਂ ਦਾ ਹਾਲ - ਮੈਨੇਜਰ ਕਰਮ ਚੰਦ

Written By Unknown on Tuesday, 17 September 2013 | 23:25

ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੋਂ ਕੀ ਤੁਸੀਂ ਸੰਤੁਸ਼ਟ ਹੋ? ਕੀ ਇਨ੍ਹਾਂ ਵਿਚ ਕੋਈ ਸੁਧਾਰ ਦੀ ਲੋੜ ਹੈ?
ਉਪਰੋਕਤ ਦਿੱਤੇ ਸਵਾਲ ਦਾ ਜਵਾਬ ਇਹ ਹੈ ਕਿ ਸਰਕਾਰ ਵਲੋਂ ਜਿੰਨ੍ਹੇ ਮਰਜ਼ੀ ਸੁਧਾਰ ਕੀਤੇ ਜਾਣ, ਜਦ ਤਕ ਇਸ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਆਪਣਾ ਅੰਦਰ ਦਾ ਇਨਸਾਨ ਜਗਾ ਕੇ ਕੰਮ ਨਹੀਂ ਕਰਨਗੇ ਉਦੋਂ ਤਕ ਇਹ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੋਂ ਸੰਤੁਸ਼ਟੀ ਨਹੀਂ ਮਿਲ ਸਕਦੀ। ਇਨ੍ਹਾਂ ਹਸਪਤਾਲਾਂ ਵਿਚ ਤੇ ਸਿਹਤ ਕੇਂਦਰਾਂ ਵਿਚ ਕਾਫੀ ਸੁਧਾਰਾਂ ਦੀ ਲੋੜ ਹੈ।
ਇਕ ਤਾਂ ਇਹ ਕਿ ਇਹ ਐਲੋਪੈਥੀ, ਹੋਮੋਓਪੈਥੀ, ਅਯੁਰਵੇਦ ਤਿੰਨੇ ਸੇਵਾਵਾਂ ਇਕ ਛੱਤ ਥੱਲੇ ਹੋਣੀਆਂ ਚਾਹੀਦੀਆਂ ਹਨ। ਪ੍ਰੰਤੂ ਇਹ ਇਕ ਛੱਤ ਹੇਠ ਨਹੀਂ ਹਨ।
ਦੂਸਰਾ ਜਦੋਂ ਸਰਕਾਰੀ ਹਸਪਤਾਲ ਜਾਵੋ ਤਾਂ ਕਈ ਵਾਰੀ ਸੀਟ ਤੇ ਡਾ. ਹੁੰਦਾ ਨਹੀਂ ਤੇ ਜੇਕਰ ਕਿਸੇ ਨੇ ਪਤਾ ਕਰ ਲਿਆ ਤਾਂ ਕਿਹਾ ਜਾਂਦਾ ਹੈ ਰਾਊਂਡ ਤੇ ਹੈ ਜਾਂ ਕਿਹਾ ਜਾਂਦਾ ਹੈ ਅਪਰੇਸ਼ਨ ਕਰਨ ਗਿਆ ਹੈ। ਵੈਸੇ ਤਾਂ ਕੋਈ ਪੁੱਛਣ ਦੀ ਹਿੰਮਤ ਹੀ ਨਹੀਂ ਕਰ ਸਕਦਾ। ਕਈ ਵਾਰੀ ਸਵੇਰੇ ਸਵੇਰੇ ਹੀ ਐਸ. ਐਮ. ਓ ਡਾਕਟਰਾਂ ਦੀ ਮੀਟਿੰਗ ਕਰਨ ਬੈਠ ਜਾਂਦਾ ਹੈ। ਇਸ ਤਰ੍ਹਾਂ ਸੈਂਕੜੇ ਗਰੀਬ ਮਰੀਜ਼ ਉਡੀਕ ਉਡੀਕ ਚੁੱਪ ਚਾਪ ਬਿਨਾ ਇਲਾਜ ਘਰ ਨੂੰ ਵਾਪਿਸ ਮੁੜ ਜਾਂਦੇ ਹਨ। ਪੈਸਾ ਨਾ ਹੋਣ ਕਾਰਨ ਕਿਸੇ ਪ੍ਰਾਈਵੇਟ ਡਾ. ਪਾਸ ਜਾ ਨਹੀਂ ਸਕਦੇ ਤੇ ਇਕ ਦੋ ਦਿਨ ਵਕਫਾ ਪੈਣ ਨਾਲ ਗਰੀਬ ਦੀ ਬਿਮਾਰੀ ਹੋਰ ਵੱਧ ਜਾਂਦੀ ਹੈ।
ਤੀਸਰਾ ਜਦੋਂ ਮਰੀਜ਼ ਪਰਚੀ ਕਟਵਾਉਣ ਜਾਂਦਾ ਹੈ ਤਾਂ ਪਰਚੀ ਕਟਣ ਵਾਲਾ ਮੁਲਾਜ਼ਮ ਸ਼ੀਸ਼ੇ ਲਗੇ ਕਾਉਂਟਰ ਤੇ ਬੈਠਾ ਦਿਖਾਈ ਵੀ ਨਹੀਂ ਦਿੰਦਾ ਤੇ ਮਰੀਜ਼ ਇਕ 4 ਇੰਚ ਦੀ ਰਖੀ ਮੋਰੀ ਵਿੱਚੋ ਹੋਲੀ ਜਿਹੇ ਬੋਲਦਾ ਹੈ ਪਰਚੀ ਕਟਾਉਣੀ ਹੈ ਉਸ ਸ਼ੀਸ਼ੇ ਲੱਗੇ ਕਾਉਂਟਰ ਵਿਚ ਮਰੀਜ਼ ਦੀ ਆਵਾਜ਼ ਨਹੀਂ ਜਾਂਦੀ ਤੇ ਅੰਦਰ ”ਅ-ਛਾਜ;;ਕਦ ਸਟਾਫ ਬੋਲਦਾ ਹੈ. ਉੱਚੀ ਬੋਲੋ ਦੋ ਤਿੰਨ ਵਾਰੀ ਮਰੀਜ਼ ਨੂੰ ਡਰਾਉਣ ਦੀ ਤਰ੍ਹਾਂ ਬੋਲਦਾ ਹੈ, ਟੁੱਟੇ ਪੈਸੇ ਲਿਆਓ। ਮਰੀਜ਼ ਪਾਸ 10 ਰੁਪਏ ਜੁੜੇ ਹੋਣ ਕਾਰਨ ਬਾਕੀ ਪੰਜ ਰੁਪਏ ਮੋੜਦੇ ਹੀ ਨਹੀਂ ਜਾਂ ਕਿਹਾ ਜਾਂਦਾ ਹੈ ਫਿਰ ਲੈ ਜਾਇਓ। ਗਰੀਬ ਮਰੀਜ਼ ਪੰਜ ਰੁਪਏ ਵਾਪਿਸ ਲਏ ਵਗੈਰ ਚਲਾ ਜਾਂਦਾ ਹੈ। 
ਕਾਉਂਟਰ ਇਨਾਂ ਤੰਗ ਨਹੀਂ ਲਾਉਣਾ ਚਾਹੀਦਾ। ਉਥੇ ਕਿਹੜਾ ਲੱਖਾਂ ਰੁਪਏ ਜਮ੍ਹਾਂ ਹੁੰਦੇ ਹਨ ਇਹ ਥੋੜਾ ਜਿਹਾ ਪਰਚੀਆਂ ਦਾ ਪੈਸਾ ਜਮ੍ਹਾ ਹੁੰਦਾ ਹੈ।
ਚੌਥਾ ਇਹ ਕਿ ਜਿਥੇ ਕਿਤੇ ਸਿਵਲ ਹਸਪਤਾਲ ਦਾ ਛ$+ ਸਮੇਤ 8-10 $+ ਹੋਣ, ਉਥੇ ਹਰ ਰੋਜ਼ ਸਟਾਕ ਵਿੱਚ ਰੱਖੀਆ ਦਵਾਈਆਂ ਦੀ ਲਿਸਟ ਛ$+ ਸਹਿਤ ਹਰੇਕ ਡਾਕਟਰ ਦੇ ਟੇਬਲ ਸ਼ੀਸ਼ੇ ਹੇਠ ਰੱਖੀ ਹੋਵੇ। ਜਿਸ ਨੂੰ ਦੇਖ ਕੇ ਡਾ. ਦਵਾਈ ਲਿਖਣ। ਜੇ ਸਟਾਕ ਪਿਆ ਹੈ ਤਾਂ ਬਾਹਰੋ ਦਵਾਈ ਲਿਖਣ ਦੀ ਲੋੜ ਨਹੀਂ।
ਪੰਜਵਾਂ ਇਹ ਕਿ ਜੋ ਸਰਕਾਰ ਵੱਲੋ ਮਰੀਜ਼ਾਂ ਦੇ ਸਹੂਲਤਾਂ ਲਈ ਹਾਦਾਇਤਾਂ ਆਉਂਦੀਆਂ ਹਨ ਉਹ ਕੰਧਾਂ ਤੇ ਜਾਂ ਬੋਰਡਾਂ ਤੇ ਨੀਵੇ ਕਰਕੇ ਗੂੜ੍ਹੇ ਰੰਗ ਵਿੱਚ ਲਿਖਵਾਈਆਂ ਜਾਣ ਤਾਂ ਜੋ ਲੋਕ ਮਰੀਜ਼ ਉਨ੍ਹਾਂ ਨੂੰ ਪੜ੍ਹ ਸਕਣ। 
ਛੇਵਾਂ ਇਹ ਕਿ ਮਰੀਜ਼ਾਂ ਦੇ ਬਰਤਨ ਧੋਣ ਲਈ ਕੋਈ ਠੀਕ ਥਾਂ ਬਣਾਈ ਜਾਵੇ।




ਮੈਨੇਜਰ ਕਰਮ ਚੰਦ
ਸਮਰਾਲਾ
98723-72504

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template