ਗੀਤਾਂ ਵਿੱਚ ਅੱਜ ਸਾਡਾ, ਸੰਸਾਰ ਜਿਉਂਦਾ ਹੈ।
ਬਣ ਗੀਤ ਗਵਾਹ ਸਾਡੇ, ਮਨ ਭਰ ਭਰ ਆਉਂਦਾ ਹੈ।
ਗੱਲਾਂ ਵਰਤਮਾਨ ਦੀਆਂ ਇਹ ਜਦ ਕੀਤੀਆਂ ਜਾਣਗੀਆਂ
ਨਵੀਂ ਪੀੜੀ ਨੂੰ ਸ਼ਾਇਦ, ਇਹ ਸਮਝ ਨਾ ਆਉਣਗੀਆਂ
ਪਿੰਡੇ, ਪਿੰਡ ਦੀ ਧੁੱਪਾਂ ਨੂੰ, ਜਿਨ੍ਹਾਂ ਆਪ ਹੰਢਾਇਆ ਹੈ,
ਹੋ ਮਿੱਟੀ ਨਾਲ ਮਿੱਟੀ, ਜਿਨ੍ਹਾਂ ਜੀਵਨ ਬਿਤਾਇਆ ਹੈ।
ਉਹ ਆਪਣੇ ਆਪ ਜਾਣੇ, ਛੱਪੜੀਂ ਮੱਝਾਂ ਨਹਾਉਣਾ ਹੈ,
ਗੀਤਾਂ ਵਿਚ ਅੱਜ ਸਾਡਾ ਸੰਸਾਰ .....................
ਪੂੰਛਾਂ ਫੜ ਮੱਝਾਂ ਦੀ, ਛੱਪੜੀਂ ਤਾਰੀਆਂ ਲਾਉਂਦੇ ਸੀ,
ਰਲ ਪਿੰਡ ਦੇ ਸਭ ਮੁੰਡੇ, ਬੋਲੀਆਂ ਰਲ਼ ਕੇ ਪਾਉਂਦੇ ਸੀ।
ਜਦ ਤਾਰੀ ਲਗਦੀ ਸੀ, ਬੜੀ ਪਿਆਰੀ ਲਗਦੀ ਸੀ,
ਕੰਢੇ ਬੈਠ ਜਦੋਂ ਲੋਕੀ, ਮਿੱਤਰਾਂ ਯਾਰੀ ਲਗਦੀ ਸੀ,
ਕੱਠੇ ਕਰਕੇ ਪਸ਼ੂਆਂ ਨੂੰ, ਸੁਭਾ ਸ਼ਾਮ ਨਹਾਉਣਾ ਹੈ।
ਗੀਤਾਂ ਵਿੱਚ ਅੱਜ ਸਾਡਾ ..................
ਕਰ ਕਾਹਲੀ ਕਾਹਲੀ ਵਿਚ, ਯਾਦ ਸਬਕ ਕਰੀ ਜਾਂਦੇ,
ਮੱਝਾਂ ਛੱਡ ਛੱਪੜਾਂ ਵਿਚ ਵਿਹਲੇ, ਹਾਣੀ ਗੱਲਾਂ ਕਰੀ ਜਾਂਦੇ।
ਮੱਝਾਂ ਤਾਰੀਆਂ ਲਾਉਦੀਆਂ ਸੀ, ਸਮਾਂ ਬੀਤ ਐਵੇਂ ਹੀ ਜਾਂਦਾ,
ਜਦ ਪਸ਼ੂ ਧਨ ਦੇ ਲਈ, ਪੂਰਾ ਧਿਆਨ ਦਿੱਤਾ ਸੀ ਜਾਂਦਾ।
ਹੁਣ ਛੱਪੜ ਬੰਦ ਹੋ ਗਏ, ਕਹਿੰਦੇ ਮੱਛਰ ਸਤਾਉਂਦਾ ਹੈ।
ਗੀਤਾਂ ਵਿਚ ਅੱਜ ਸਾਡਾ ਸੰਸਾਰ ਜਿਉਂਦਾ ਹੈ

ਗੀਤਾਂ ਵਿਚ ਅੱਜ ਸਾਡਾ ਸੰਸਾਰ ਜਿਉਂਦਾ ਹੈਬਣ ਗੀਤ ਗਵਾਹ ਸਾਡੇ, ਮਨ ਭਰ ਭਰ ਆਉਂਦਾ ਹੈ।
ਮੈਨੇਜਰ ਕਰਮ ਚੰਦ
98723-72504

0 comments:
Speak up your mind
Tell us what you're thinking... !