Headlines News :
Home » » ਛਿੰਦਾ ਪੁੱਤ - ਰਮੇਸ ਸੇਠੀ ਬਾਦਲ

ਛਿੰਦਾ ਪੁੱਤ - ਰਮੇਸ ਸੇਠੀ ਬਾਦਲ

Written By Unknown on Tuesday, 17 September 2013 | 23:33

ਰਮੇਸ ਸੇਠੀ ਬਾਦਲ
ਮੋ 98 766 27 233  

   ਅੱਜ ਪਤਾ ਲੱਗਿਆ ਕਿ ਘਰ ਵਿੱਚ ਕਈ ਦਿਨਾਂ ਤੌ ਕੀ ਘੁਸਰ ਮੁਸਰ ਹੋ ਰਹੀ ਸੀ। ਛਿੰਦਾ ਵੀ ਸ਼ਾਮ ਨੂੰ ਲੇਟ ਘਰ  ਮੁੜਦਾ ਤੇ ਵਹੁਟੀ ਵੀ। ਛਿੰਦੇ ਨੁੰ ਤਾਂ ਦਫਤਰ ਛੁਟੀ ਹੀ ਲੇਟ ਮਿਲਦੀ ਸੀ ਪਰ ਵਹੁਟੀ ਲੇਟ ਕਿਉਂ ਆਉਂਦੀ ਸੀ । ਬੀਜੀ ਨੇ ਇੱਕ ਦੋ ਵਾਰੀ ਪੁੱਛਣ ਦੀ ਕੋਸਿਸ ਕੀਤੀ ਪਰ ਕਿਸੇ ਨੇ ਚੱਜ ਨਾਲ ਜਵਾਬ ਨਾ ਦਿੱਤਾ। ਨਾ ਨੂੰਹ ਨੇ ਤੇ ਨਾ ਪੁੱਤ ਨੇ। ਇਹਨਾ ਕੋਲ ਗੱਲ ਕੀਤੀ ਤਾਂ ਇਹ ਗਲ ਪੈ ਗਏ ਅਖੇ ਨੂੰਹਾਂ ਤੇ ਬਾਹਲੀ ਕਿੰਤੂ ਪਰੰਤੂ ਚੰਗੀ ਨਹੀ ਹੁੰਦੀ।ਪਰ ਅੱਜ ਜਦ ਬੂਹੇ ਮੂਹਰੇ ਛੋਟਾ ਟਰੱਕ ਆਇਆ ਤਾਂ ਮਾਜਰਾ ਸਮਝ ਆਇਆ। ਬੀਜੀ ਅਸੀ ਸਹਿਰ ਹੀ ਰਿਹਾਂ ਕਰਾਂਗੇ।ਰੋਜ ਰੋਜ ਪਿੰਡ ਆਉਣਾ ਔਖਾ ਹੈ ।ਵਹੁਟੀ ਨੇ ਸਮਾਨ ਚੱਕਦੀ ਨੇ ਸਰਸਰੀ ਜਿਹਾ ਕਿਹਾ।
           ‘‘ਵੇ ਪੁੱਤ ਮੈਨੂੰ ਪਹਿਲਾ ਦੱਸ ਦਿੰਦਾ ਤਾਂ ਅਸੀ ਵੀ ਭੋਰ ਕਰ ਲੈਦੇ।” ‘‘ਪਰ ਬੀਜੀ ਉਥੇ ਤਾਂ ਬਸ ਛੋਟਾ ਜਿਹਾ ਘਰ ਕਿਰਾਏ ਤੇ ਲਿਆ ਹੈ।” ‘‘ਤੇ ਪੁੱਤ ਇਸ ਬੁਢਾਪੇ ਵਿੱਚ ਸਾਡੇ ਕੋਲ ਕੌਣ ਰਹੂਗਾ। ਅਸੀ ਕਿੰਝ ਰਹਾਂਗੇ ਇਕੱਲੇ। ਇਹਨਾਂ ਪੋਤੇ ਪੋਤਰੀਆਂ ਬਿਨਾਂ ਸਾਡਾ ਜੀ ਕਿਵੇਂ ਲੱਗੂ।” ਅਜੇ ਪਤਾ ਨਹੀ ਬੀਜੀ ਕੀ ਹੋਰ ਬੋਲਦੇ ਪਰ ਇਹਨਾ ਨੇ ਘੂਰੀ ਜਿਹੀ ਵੱਟ ਕੇ ਚੁੱਪ ਕਰਾ ਦਿੱਤੀ।ਪਰ ਵੇਖਿਆ ਇਹ ਅੱਖਾਂ ਜਿਹੀਆ ਪੂੰਝ ਕੇ ਟਰੱਕ ਵਿੱਚ ਸਮਾਨ ਰਖਵਾਉਣ ਲਈ ਮੱਦਦ ਕਰਨ ਲੱਗ ਪਏ।ਸਮਾਨ ਲੱਦਾ ਕੇ ਟਰੱਕ ਤੁਰ ਪਿਆ ਤੇ ਦੋਹੇ ਜੀਆਂ ਨੇ ਆਪਣੇ ਪਿਤਾ ਜੀ ਤੇ ਬੀਜੀ ਦੇ ਪੈਰੀ ਹੱਥ ਲਾਏ ਤੇ ਬੱਚਿਆਂ ਨੂੰ ਸਕੂਟਰ ਤੇ ਬਿਠਾ ਕੇ ਟਰੱਕ ਦੇ ਮਗਰ ਹੀ ਚੱਲ ਪਏ।‘‘ਤੇ ਲੈ ਆਹ ਚੋਥਾ ਵੀ ਗਿਆ।” ਕਹਿਕੇ ਬੀਜੀ ਮੰਜੇ ਤੇ ਡਿੱਗ ਪਏ।‘‘ਮੇਰਾ ਛਿੰਦਾ ਪੁੱਤ .....” ਆਖਕੇ ਅੱਖਾਂ ਬੰਦ ਕਰ ਲਈਆਂ।







Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template