ਰਮੇਸ਼ ਸੇਠੀ ਬਾਦਲ
ਮ 98 766 27 233
|
‘‘ਵੀਰ ਜੀ ਤੁਸੀ ਸਾਡੇ ਘਰੇ ਆ ਕੇ ਤੁਹਾਡੇ ਜੀਜਾ ਜੀ ਨੂੰ ਮਨਾ ਕਿਉਂ ਨਹੀ ਲੈਂਦੇ।ਇਸ ਝਗੜੇ ਦਾ ਹੱਲ ਕਿਉਂ ਨਹੀ ਕੱਢਦੇ ?” ਦਿਨ ਪ੍ਰਤੀਦਿਨ ਟੁਟਦੇ ਰਿਸ਼ਤਿਆਂ ਤੌ ਪ੍ਰੇਸ਼ਾਨ ਛੋਟੀ ਭੈਣ ਨੇ ਵੱਡੇ ਵੀਰ ਨੂੰ ਅਰਜੋਈ ਕੀਤੀ।
‘‘...........” ਵੱਡਾ ਭਰਾ ਕੁਝ ਨਾ ਬੋਲਿਆ ਤੇ ਉਸਨੇ ਆਪਣੀ ਧੀ ਨਾਲ ਗੱਲਾਂ ਕਰਦੀ ਆਪਣੀ ਘਰਵਾਲੀ ਕਾਂਤਾ ਵੱਲ ਤਿਰਸ਼ੀ ਜਿਹੀ ਨਜਰ ਮਾਰੀ।
‘‘ਦੇਖੋ ਗਲਤੀਆਂ ਤਾਂ ਹੋਈਆਂ ਹੀ ਹਨ ਦੌਨਾ ਪਾਸਿਆਂ ਤੌ। ਮੈਤਾਂ ਵਿਚਾਲੇ ਫਸੀ ਹੋਈ ਹਾਂ। ਇੱਕ ਪਾਸੇ ਮੇਰੇ ਪੇਕੇ ਹਨ ਤੇ ਦੂਜੇ ਪਾਸੇ ਮੇਰਾ ਘਰਬਾਰ, ਬਾਲ ਬੱਚੇ।ਤੁਸੀ ਤਾਂ ਵਰਕਾ ਹੀ ਫਾੜ ਦਿੱਤਾ ਭੈਣ ਦਾ। ਉਸ ਨੇ ਵੀ ਸਮਠ ਛੱਡ ਦਿੱਤਾ ਤੁਹਾਨੂੰ। ਮੈਂ ਕਿੱਧਰ ਜਾਵਾਂ?ਮੈਕਿੰਨੂ ਛੱਡਾਂ ਤੁਹਾਨੂੰ ਕਿ ਉਸਨੂੰ ? ” ਉਸਨੇ ਅੱਖਾਂ ਚ’ ਆਏ ਪਾਣੀ ਨੂੰ ਹੱਥਲੇ ਰੁਮਾਲ ਨਾਲ ਪੂੰਝਿਆ।
‘‘ ਮੈਂ ਇਕੱਲਾ ਕੀ ਕਰ ਸਕਦਾ ਹਾਂ” ਭਰਾ ਨੇ ਨਾਪੱਖੀ ਜਿਹਾ ਹੁੰਗਾਰਾ ਭਰਿਆ।
‘‘ਤੁਸੀ ਤਾਂ ਚਾਰੇ ਭਰਾਵਾਂ ਨੇ ਏਕਾ ਕਰ ਲਿਆ ਤੇ ਸਕੀ ਭੈਣਦੇ ਖਿਲਾਫ ਸਟੈਂਡ ਲੈ ਲਿਆ। ਤੁਸੀ ਤਾਂ ਆਰਾਮ ਨਾਲ ਆਪਣੇ ਘਰ ਚ ਖੁਸ਼ੀ ਵੱਸਦੇ ਹੋ। ਤੇ ਮਾਂ ਨੂੰ ਵੀ ਨਹੀ ਬੋਲਣ ਦਿੰਦੇ ਕਿਉਂਕਿ ਮਾਂ ਨੂੰ ਰੋਟੀ ਦਿੰਦੇ ਹੋ ਤੁਸੀ। ਪਰ ਤੁਹਾਡੀਆਂ ਗਲਤੀਆਂ ਨਾਲ ਸਾਡਾ ਘਰੇਲੂ ਜੀਵਨ ਨਰਕ ਬਣ ਗਿਆ ਹੈ।” ਮੰਜੇ ਤੇ ਬੈਠੀ ਨੇ ਪਿਓ ਵਰਗੇ ਭਰਾ ਮੂਹਰੇ ਦੁੱਖੜਾ ਰੋਇਆ।
‘‘ ਮੈਕੀ ਕਰਾਂ ।ਮੈਨੂੰ ਵੱਡਾ ਸਮਝਦਾ ਹੀ ਕੌਣ ਹੈ? ਕੌਣ ਕਰਦਾ ਹੈ ਮੇਰੀ ਕਦਰ? ਕੌਣ ਕਹਿੰਦਾ ਹੈ ਮੈਨੂੰ ਵੀਰ ਜੀ?” ਭਰਾ ਨੇ ਤਰਕਹੀਣ ਜਿਹੇ ਸ਼ਬਦਾਂ ਦਾ ਸਹਾਰਾ ਲਿਆ ਤੇ ਥੋੜਾ ਖਿੱਝ ਕੇ ਬੋਲਿਆ।
‘‘ ਪਿਤਾ ਜੀ ਤੌ ਬਾਅਦ ਤਾਂ ਤੁਸੀ ਹੀ ਵੱਡੇ ਹੋ ਘਰ ਵਿੱਚ। ਸਾਰੇ ਪਰਿਵਾਰ ਦੇ ਗਿਲ੍ਹੇ ਸ਼ਿਕਵੇ ਮਾਣ ਸਨਮਾਣ ਬਾਰੇ ਤੁਸੀ ਹੀ ਤਾਂ ਸੋਚਣਾ ਹੈ।ਤੇ ਜੇ ਤੁਸੀ ਹੀ ਇੱਕ ਧਿਰ ਬਣਕੇ ਇਹਨਾ ਗਿਲ੍ਹੇ ਸ਼ਿਕਵਿਆਂ ਨਸ਼ਹਿ ਦੇਣ ਲੱਗ ਪਏ ਤਾਂ ਇਹ ਪਾੜਾ ਕਿਵੇ ਮਿਟੂਗਾ ,” ਤੇ ਉਸ ਨੇ ਸੁਲਾ ਸੁਫਾਈ ਲਈ ਆਖਰੀ ਪੱਤਾ ਸੁਟਿਆ।
‘‘ ਮੈਂ ਇਸ ਤੋ ਬਾਹਰ ਹੋ ਕੇ ਤੁਹਾਡੇ ਘਰੇ ਕਿੰਝ ਆ ਸਕਦਾ ਹਾਂ। ਮੈਂਨੂੰ ਵੀ ਤਾਂ ਮੇਰੇ ਘਰੇ ਸੁੱਖ ਸਾਂਤੀ ਚਾਹੀਦੀ ਹੈ।” ਹੁਣ ਉਸ ਦਾ ਇਸਾਰਾ ਆਪਣੀ ਘਰਵਾਲੀ ਵੱਲ ਸੀ ਜ਼ੋ ਅਜੇ ਵੀ ਉੱਚੀ ਉੱਚੀ ਆਪਣੀ ਧੀ ਨਾਲ ਫੌਨ ਤੇ ਗੱਲਾਂ ਮਾਰ ਰਹੀ ਸੀ।ਵੱਡੇ ਭਰਾ ਦੇ ਇਸ ਵਤੀਰੇ ਨੂੰ ਦੇਖ ਕੇ ਉਹ ਬੈਗ ਚੁੱਕ ਕੇ ਪੇਕੇ ਘਰ ਬਾਹਰ ਚੌ ਆ ਗਈ ਕਿਉਕਿ ਹੁਣ ਉਸ ਦੇ ਆਪਣੇ ਘਰ ਦੀ ਸਾਂਤੀ ਦਾ ਇਹੋ ਆਖਰੀ ਰਸਤਾ ਸੀ।

0 comments:
Speak up your mind
Tell us what you're thinking... !