ਉਸ ਗੋਰੀ-ਚਿੱਟੀ, ਦਰਮਿਆਨੇ ਕੱਦ-ਕਾਠ ਦੀ ਸੋਹਣੀ-ਸੁਣੱਖੀ ਕੁੜੀ ਨੂੰ ਜਦ ਮੈਂ ਇਕ ਲੰਮ-ਸਲੰਮੇ, ਕਾਲੇ-ਕਲੂਟੇ ਆਦਮੀ ਨਾਲ ਤੁਰੇ ਜਾਂਦਿਆਂ ਵੇਖਿਆ ਤਾਂ ਮੈਂ ਹੈਰਾਨੀ ’ਚ ਇਕਦਮ ਗੀਤਾ ਨੂੰ ਪੁਛਿਆ, ‘‘ਗੀਤਾ ਇਹ ਆਪਸ ’ਚ ਕੀ ਲਗਦੇ ਨੇ?’’
‘‘ਪਤੀ-ਪਤਨੀ।’’ ਗੀਤਾ ਬੋਲੀ।
‘‘ਕੀ...?’’ ਮੈਂ ਇਕਦਮ ਜਿਵੇਂ ਤ੍ਰਬਕ ਹੀ ਗਈ। ‘‘ਅਜਿਹਾ ਬੇ-ਮੇਲ ਜੋੜਾ...? ਪਰ ਇਹ ਰੱਬ ਦਾ ਮਿਲਾਇਆ ਤਾਂ ਨਹੀਂ ਲਗਦਾ?’’ ਮੈਂ ਸਹਿਜ ਸੁਭਾਅ ਹੀ ਆਖਿਆ।
‘‘ਨੀ... ਹਾਂ ਨੀ ਪ੍ਰੀਤੀ, ਇਹ ਜੋੜਾ ਵਾਕਈ ਰੱਬ ਦਾ ਮਿਲਾਇਆ ਹੋਇਆ ਨਹੀਂ। ਇਹ ਬੰਦਾ ਇਸ ਲੜਕੀ ਨੂੰ ਪਿਆਰ ਕਰਦਾ ਸੀ, ਪਰ ਲੜਕੀ ਨਹੀਂ ਸੀ ਕਰਦੀ। ਇਹਨੇ ਜ਼ਬਰਦਸਤੀ ਲੜਕੀ ਦੀ ਇੱਜ਼ਤ ਲੁੱਟ ਲਈ। ਮਜਬੂਰੀ ’ਚ ਲੜਕੀ ਨੇ ਇਹਦੇ ਨਾਲ ਵਿਆਹ...।’’ ਗੀਤਾ ਕਹਿੰਦੀ ਕਹਿੰਦੀ ਚੁੱਪ ਕਰ ਗਈ।
‘‘ਪਰ ਕੀ ਹੁਣ ਇਹ ਲੜਕੀ ਇਹਨੂੰ ਪਿਆਰ ਕਰਨ ਲੱਗ ਗਈ ਏ?’’ ਮੈਂ ਹੈਰਾਨੀ ਨਾਲ ਪੁਛਿਆ।
‘‘ਨੀ... ਕਿਥੇ...? ਉਹ ਤਾਂ ਅੱਜ ਵੀ ਇਹਨੂੰ ਨਫ਼ਰਤ ਕਰਦੀ ਏ। ਸਿੱਧੇ ਮੂੰਹ ਗੱਲ ਤਕ ਨਹੀਂ ਕਰਦੀ ਇਹਦੇ ਨਾਲ। ਹੁਣ ਤਾਂ ਚਾਹੇ ਇਹ ਮਾਫ਼ੀਆਂ ਮੰਗ-ਮੰਗ ਹਾਰ ਗਿਐ, ਪਰ ਉਹ ਟੱਸ ਤੋਂ ਮੱਸ ਨਹੀਂ ਹੋਈ। ਇਹਦੇ ਅੰਦਰ ਤਾਂ ਨਫ਼ਰਤ ਦਾ ਗੁਬਾਰ ਭਰਿਆ ਪਿਐ।’’ ਗੀਤਾ ਬੋਲੀ।
‘‘ਪਰ ਗੀਤਾ, ਤੂੰ ਹੀ ਦੱਸ ਕਿ ਇੱਜ਼ਤ ਲੁੱਟਣ ਵਾਲੇ ਨਾਲ ਕੋਈ ਪਿਆਰ ਕਿਵੇਂ ਕਰ ਸਕਦੈ? ਅਜਿਹੇ ਇਨਸਾਨਾਂ ’ਚ ਸਿਰਫ਼ ਸਰੀਰਾਂ ਦੀ ਭੁੱਖ ਹੁੰਦੀ ਹੈ, ਸੱਚੇ ਪਿਆਰ ਦਾ ਮੋਹ ਨਹੀਂ। ਅਜਿਹੇ ਇਨਸਾਨ ਤਾਂ ਧਰਤੀ ’ਤੇ ਬੋਝ ਵਾਂਗ ਹਨ, ਜਿਹੜੇ ਔਰਤਾਂ ਦੀ..., ਪਰ ਜੇ ਇਹ ਸਚਮੁਚ ਉਸ ਨੂੰ ਪਿਆਰ ਕਰਦਾ ਸੀ ਤਾਂ ਉਸ ਦਾ ਮੰਨ ਜਿਤਦਾ ਕਿਉਂਕਿ ਸੱਚੇ ਪਿਆਰ ਦਰਮਿਆਨ ਤਾਂ ਕੋਈ ਵੀ ਗੱਲ ਅਰਥ ਨਹੀਂ ਰਖਦੀ।’’ ਮੈਂ ਕਿਹਾ।
‘‘ਤੂੰ ਸੱਚ ਕਹਿ ਰਹੀ ਹੈਂ ਪ੍ਰੀਤੀ। ਇਸ ਆਦਮੀ ਨੇ ਜ਼ਬਰੀ ਇਸ ਦਾ ਸਰੀਰ ਤਾਂ ਪ੍ਰਾਪਤ ਕਰ ਲਿਆ, ਪਰ ਮਨ ਕਦੇ ਵੀ ਪ੍ਰਾਪਤ ਨਹੀਂ ਕਰ ਸਕਦਾ।’’
ਅਸੀ ਗੱਲਾਂ ਕਰ ਹੀ ਰਹੀਆਂ ਸੀ ਕਿ ਸਾਨੂੰ ਉਹ ਜੋੜਾ ਫਿਰ ਵਾਪਸ ਆਉਾਂਦਾ ਦੱਸ ਪਿਆ। ਚਿਹਰੇ ਤੋਂ ਮਰਦ ਨਾਕਾਮਯਾਬ ਤੇ ਔਰਤ ਬੇਹੱਦ ਨਾਖ਼ੁਸ਼ ਜਾਪ ਰਹੀ ਸੀ, ਪਰ ਫਿਰ ਵੀ ਉਹ ਕਦਮ ਮਿਲਾਉਾਂਦੇ ੋਏ ਸੜਕ ਪਾਰ ਕਰਦੇ ਜਾ ਰਹੇ ਸਨ ਤੇ ਅਸੀ ਇਕ ਟੱਕ ਉਨ੍ਹਾਂ ਨੂੰ ਤੱਕੀ ਜਾ ਰਹੀਆਂ ਸੀ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !