Headlines News :
Home » » ਸੁਰਾਂ ਦੀ ਮਲਿਕਾ-ਲਤਾ ਮੰਗੇਸ਼ਕਰ - ਧਰਮਿੰਦਰ ਸਿੰਘ ਵੜ੍ਹੈਚ

ਸੁਰਾਂ ਦੀ ਮਲਿਕਾ-ਲਤਾ ਮੰਗੇਸ਼ਕਰ - ਧਰਮਿੰਦਰ ਸਿੰਘ ਵੜ੍ਹੈਚ

Written By Unknown on Monday, 23 September 2013 | 23:14

              ਵਾਕਿਆ ਹੀ ਕੁਦਰਤ ਬੜੀ ਆਲ੍ਹਾ ਚੀਜ਼ ਹੈ। ਆਪਣੀ ਖੇਡ ਦੇ ਚਮਤਕਾਰ ਨਾਲ ਸਭ ਕੁੱਝ ਪੱਲਟ ਕੇ ਰੱਖ ਦੇਣ ਦੀ ਹਿੰਮਤ ਰੱਖਦੀ ਹੈ। ਕੁਦਰਤ ਦੇ ਅਜੀਬੋ-ਗਰੀਬ ਚੱਕਰ ਨਾਲ ਕਈ ਵਾਰੀ ਸਾਡੇ ਸਾਹਮਣੇ ਅਜਿਹਾ ਕੁਝ ਵਾਪਰ ਜਾਂਦਾ ਹੈ, ਜਿਸਦੀ ਕਦੇ ਅਸੀ ਕਲਪਨਾ ਵੀ ਨਹੀ ਕੀਤੀ ਹੁੰਦੀ। ਇਨਸਾਨ ਦੀ ਸੋਚ ਦੇ ਉਲਟ ਹੋਏ ਕੰਮ , ਕਈ ਵਾਰੀ ਉਸਨੂੰ ਸੋਚਣ ਤੇ ਮਜ਼ਬੂਰ ਕਰ ਦਿੰਦੇ ਹਨ ਕਿ ਕੁਦਰਤ ਆਖਰਕਾਰ ਚੀਜ਼ ਕੀ ਹੈ? ਜਿਸਦੇ ਅਸਰ ਹੇਠ ਆ ਕੇ ਉਹ ਕੀ ਤੋਂ ਕੀ ਬਣ ਕੇ ਬੈਠ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਤੇ ਇਸ ਦੌਰਾਨ ਨਾ ਜਾਣੇ ਕੀ-ਕੀ ਬਦਲ ਜਾਂਦਾ ਹੈ। ਉਹ ਕਿਸੇ ਨੂੰ ਫਰਸ਼ੋਂ ਅਰਸ਼ ਤੇ ਅਰਸ਼ੋਂ ਫਰਸ਼ ਤੇ ਪਲਾਂ ਵਿੱਚ ਟਿਕਾਉਣ ਦੀ ਹਿੰਮਤ ਰੱਖਦਾ ਹੈ। ਐਸੇ ਹੀ ਨਜਾਰੇ ਤੱਕ ਚੁੱਕੀ ਹੈ ਗਾਇਕਾਂ ਲਤਾ ਮੰਗੇਸ਼ਕਰ ਜੋ ਕਿ ਬਚਪਨ ਤੋਂ ਗਰੀਬੀ ਨਾਲ ਦੋ-ਚਾਰ ਹੁੰਦੀ ਹੋਈ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਅੱਜ ਉਹ ਇੱਕ ਪੂਜਣਯੋਗ ਹਸਤੀ ਬਣ ਚੁੱਕੀ ਹੈ। ਲਤਾ ਨੇ ਬਚਪਨ ਤੋਂ ਹੀ ਉਹ ਸਭ ਆਪਣੇ ਤਨ ਤੇ ਹੰਢਾਇਆ, ਜਿਸਦੀ ਆਮ ਇਨਸਾਨ ਨੇ ਕਲਪਨਾ ਵੀ ਨਹੀ ਕੀਤੀ ਹੁੰਦੀ, ਪਰ ਉਸ ਸਿਰੜੀ ਤੇ ਸਾਦਗੀ ਦੀ ਮੂਰਤ ਨੇ ਹਨੇਰਿਆਂ ਨੂੰ ਚੀਰਦਿਆ ਹੋਇਆ ਮੰਜ਼ਿਲ ਤੱਕ ਪਹੁੰਚਣ ਦਾ ਸਬੱਬ ਪ੍ਰਾਪਤ ਕੀਤਾ। ਅੱਜ ਉਹ ਆਪਣੇ ਗੀਤਾਂ ਦੀ ਬਦੌਲਤ ਅਮਰ ਹੋ ਚੁੱਕੀ ਹੈ। ਉਸਦੇ ਗੀਤ ਸੁਣ ਕੇ ਇੰਜ਼ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁਦਰਤ ਦੀ ਕਾਇਨਾਤ ਹੋਵੇ, ਵਣ ਹਰਿਆ-ਭਰਿਆ ਹੋਵੇ, ਸੁੰਦਰ-ਸੁੰਦਰ ਰੰਗ ਬਰੰਗੇ ਫੁੱਲ ਹੋਣ, ਨਦੀ ਕਿਨਾਰੇ ਗੋਰੀਆਂ ਪਨਘਟ ਤੋਂ ਪਾਣੀ ਭਰਦੀਆਂ ਹੋਣ, ਰੰਗ-ਬਰੰਗੇ ਫੁੱਲਾਂ ਦਾ ਮਹਿਕਣਾ ਹੋਵੇ, ਨੀਲਾ-ਨੀਲਾ ਅੰਬਰ ਹੋਵੇ, ਪਰਬਤ ਦੀਆਂ ਚੋਟੀਆਂ ਹੋਣ, ਅਸਮਾਨ ਨੂੰ ਛੂਹਦੇ ਹੋਏ ਦਰੱਖਤ ਹੋਣ, ਜਿੱਥੇ ਹਰ ਕੋਈ ਆਪਣੇ ‘ਚ ਮਗਨ ਹੋਵੇ। ਜਿੱਥੇ ਨਾ ਕੋਈ ਸ਼ੋਰ ਹੋਵੇ, ਸਿਰਫ ਪੰਛੀਆਂ ਦਾ ਚਹਿਕਣਾ ਹੋਵੇ, ਨਦੀਆਂ- ਝਰਨਿਆਂ ਦਾ ਮਿੱਠਾ-ਮਿੱਠਾ ਸੰਗੀਤ ਕੰਨ੍ਹਾਂ ਵਿੱਚ ਰਸ ਘੋਲਦਾ ਹੋਵੇ, ਜਿੱਥੇ ਸਿਰਫ ਮਹਿਬੂਬਾ ਦਾ ਸਾਥ ਹੋਵੇ। ਇਹ ਸਭ ਦਾ ਨਜ਼ਾਰਾ ਉਸਦੇ ਗੀਤਾਂ ਵਿੱਚੋਂ ਸੁਨਣ ਨੂੰ ਮਿਲਦਾ ਹੈ। ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੁੰ ਪਿਤਾ ਪੰਡਿਤ ਦੀਨਾ ਨਾਥ ਮੰਗੇਸ਼ਕਰ ਤੇ ਮਾਤਾ ਸੁਧਾਵਤੀ ਮੰਗੇਸ਼ਕਰ ਦੇ ਘਰ ਮਹਾਂਰਾਸ਼ਟਰ ਦੇ ਪਿੰਡ ਮੰਗੇਸ਼ ਵਿੱਚ ਹੋਇਆ। ਸ਼੍ਰੀ ਗਣੇਸ਼ ਭੱਟ ਦੀ ਪੋਤਰੀ ਲਤਾ ਮੰਗੇਸ਼ਕਰ ਦਾ ਨਾਂ ਹੇਮਾ ਸੀ। ਲਤਾ ਦੇ ਪਿਤਾ ਦੀ “ਬਲਵੰਤ ਨਾਟਕ ਮੰਡਲੀ” ਨਾਂ ਦੀ ਨਾਟਕ ਮੰਡਲੀ ਸੀ। ਇਸ ਮੰਡਲੀ ਦੇ ਤਹਿਤ ਲਤਾ ਨੇ ਅਦਾਕਾਰੀ ਅਤੇ ਗਾਉਣਾ ਬਚਪਨ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਲਤਾ ਮੰਗੇਸ਼ਕਰ ਦੇ ਪਿਤਾ ਨੇ ਇੱਕ ਨਾਟਕ ਲਿਖਿਆ ਸੀ ਜਿਸ ਦਾ ਨਾਂ “ਲਤਿਕਾ” ਸੀ। ਇਹ ਨਾਟਕ ਜਦੋ ਸਟੇਜ਼ਾਂ ਤੇ ਖੇਡਿਆ ਗਿਆ ਤਾਂ ਇਸ ਨਾਟਕ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ। ਇਸ ਨਾਟਕ ਵਿੱਚ ਲਤਾ ਮੰਗੇਸ਼ਕਰ ਨੇ ਬਾਲ ਕਲਾਕਾਰ ਦੇ ਤੌਰ ਤੇ ਕੰਮ ਕੀਤਾ ਸੀ। ਇਸ ਨਾਟਕ ਦੇ  ਇੰਨ੍ਹੀ ਪ੍ਰਸਿੱਧੀ ਤੋਂ ਆਪ ਦੇ ਪਿਤਾ ਨੇ ਆਪ ਦੇ ਬਚਪਨ ਦੇ ਨਾਂ ਤੋਂ ਆਪ ਦਾ ਨਾਂ ਲਤਾ ਰੱਖ ਦਿੱਤਾ ਤੇ ਉਸ ਦਿਨ ਤੋਂ ਆਪ ਬਣ ਗਈ ਲਤਾ ਮੰਗੇਸ਼ਕਰ। 1940 ਦੇ ਦਹਾਕੇ ਦੌਰਾਨ ਜਦੋ ਫਿਲਮਾਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਆਪ ਦੇ ਪਿਤਾ ਦੀ  ਨਾਟਕ ਮੰਡਲੀ ਲਗਾਤਾਰ ਘਾਟੇ ਵੱਲ ਜਾਣੀ ਸ਼ੁਰੂ ਹੋ ਗਈ, ਜਿਸ ਕਾਰਣ ਆਪ ਦੇ ਪ੍ਰੀਵਾਰ ਤੇ ਮੁਸ਼ਕਲਾ ਦਾ ਦੌਰ ਸ਼ੁਰੂ ਹੋ ਗਿਆ। ਇਸ ਮੁਸ਼ਕਿਲਾਂ ਦੇ ਕਾਲੇ ਬੱਦਲਾ ਦਾ ਪ੍ਰਛਾਂਵਾਂ ਉਦੋਂ ਹੋਰ ਗੂੜਾ ਹੋ ਗਿਆ, ਜਦੋਂ 1942 ਵਿੱਚ ਆਪ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਤਾਂ ਮਾਨੋ ਆਪ ਉ ੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਿਸ ਨੇ ਆਪ ਨੂੰ ਸੜਕ ਤੇ ਲੈ ਆਂਦਾ। ਉਸ ਸਮੇਂ ਆਪ ਕੇਵਲ 13 ਸਾਲ ਦੀ ਸੀ। ਆਪ ਆਪਣੇ ਪ੍ਰੀਵਾਰ ਵਿੱਚੋਂ ਸਭ ਤੋਂ ਵੱਡੀ ਸੀ। ਆਪ ਦੀਆਂ ਤਿੰਨ ਭੈਣਾਂ ਆਸ਼ਾ ਭੌਸਲੇ, ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਤੇ ਭਰਾ ਹਿਰਦੇਨਾਥ ਸੀ । ਪ੍ਰੀਵਾਰ ਦੀਆਂ ਜਿੰਮੇਵਾਰੀਆਂ ਦਾ ਬੋਝ ਬਾਲੜੀ ਲਤਾ ਦੇ ਮੌਢਿਆ ਤੇ ਆਣ ਪਿਆ। ਕਲਾਕਾਰੀ ਕਿੱਤੇ ਨਾਲ ਜੁੜੀ ਹੋਣ ਕਰਕੇ ਆਪ ਨੇ ਸਟੇਜ਼ਾਂ ਤੋਂ ਹੱਟ ਕੇ ਫਿਲਮਾਂ  ਵਿੱਚ ਅਦਾਕਾਰੀ ਤੇ ਗਾਉਣ ਨੂੰ ਪਹਿਲ ਦਿੱਤੀ। ਜਿਸ ਦੌਰਾਨ ਆਪ ਨੇ “ਮੰਗਲਾਗੌਰ” ਨਾਂ ਦੀ ਫਿਲਮ ਕੀਤੀ। ਲਤਾ ਨੇ “ਪ੍ਰਫੁੱਲ ਪਿਕਚਰਜ਼” ਨਾਂ ਦੀ ਕੰਪਨੀ ਵਿੱਚ 60-70 ਰੁਪੈ ਮਹੀਨਾ ਤੇ ਕੰਮ ਕੀਤਾ ਤੇ ਆਪਣੇ ਪ੍ਰੀਵਾਰ ਦਾ ਪਾਲਣ ਪੋਸ਼ਣ ਕੀਤਾ। ਲਤਾ ਨੇ  ਬਤੌਰ ਅਦਾਕਾਰ ਦੇ ਤੌਰ ਤੇ ਪਹਿਲੀ ਫਿਲਮ “ਚਿਮੁਕਲਾ ਸੰਸਾਰ” (1943), “ਗਜਾਭਾਊ” (1944), “ਬੜੀ ਮਾਂ”(1945), “ਜੀਵਨ ਯਾਤਰਾ” (1946), ਤੇ “ਮੰਦਿਰ” (1947) ਨਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ। 1949 ਵਿੱਚ ਪੰਡਿਤ ਖੇਮ ਚੰਦ ਪ੍ਰਕਾਸ਼ ਦੀ ਫਿਲਮ “ਮਹਿਲਾ” ਵਿੱਚ “ਆਏਗਾ-ਆਏਗਾ” ਗੀਤ ਨੇ ਪਛਾਣ ਬਣਾਈ। ਲਤਾ ਨੇ ਤਕਰੀਬਨ ਕਈ ਸੰਗੀਤਕਾਰਾਂ ਦੇ ਸੰਗੀਤ ਵਿੱਚ ਗਾਇਆ ਜਿੰਨ੍ਹਾਂ ਵਿੱਚ ਅਨਿਲ ਬਿਸਬਾਸ, ਸ਼ੰਕਰ ਜੈ ਕਿਸ਼ਨ, ਨੌਸ਼ਾਦ, ਐ ੱਸ. ਡੀ. ਬਰਮਨ, ਸੀ. ਰਾਮਚੰਦਰਾ, ਹੇਮੰਤ ਕੁਮਾਰ, ਕਾਲਿਲ ਚੌਧਰੀ, ਖਿਆਮ, ਰਵੀ, ਸਾਜ਼ਿਦ ਹੂਸੈਨ, ਰੌਸ਼ਨ, ਕਲਿਆਣ ਜੀ- ਆਨੰਦ ਜੀ, ਵਸੰਤ ਦੇਸਾਈ, ਸੁਧੀਰ ਪਾਂਡੇ, ਹੰਸ ਰਾਜ ਬਹਿਲ, ਮਦਨ ਮੋਹਨ, ਊਸ਼ਾ ਖੰਨਾ , ਏ.ਆਰ.ਰਹਿਮਾਨ ਆਦਿ ਦੇ ਨਾਂ ਵਰਨਣਯੋਗ ਹਨ। ਲਤਾ ਮੰਗੇਸ਼ਕਰ ਦੇ ਫਿਲਮਾ ਵਿੱਚ ਗਾਏ ਹਿੱਟ ਗੀਤਾਂ ਦੀ ਸੂਚੀ ਬੜੀ ਲੰਬੀ ਹੈ ਕੁਝ ਕੁ ਦਾ ਵਰਨਣ ਇਸ ਤਰ੍ਹਾਂ ਹੈ ਜਿਵੇ ਕਿ ਫਿਲਮ “ਸਜ਼ਾ” (1951), “ਬੈਜੂ ਬਾਵਰਾ” (1952), “ਆਹ” (1953),”ਹਾਊਸ ਨੰ. 44” , “ਸ੍ਰੀ420” , “ਦੇਵਦਾਸ”(1955), “ਚੋਰੀ-ਚੋਰੀ” (1956), “ਮੁਗਲ-ਏ-ਆਜਮ” , “ਕੋਹਿਨੂਰ” , “ਅਨਾਰ ਕਲੀ” , “ਅਲਬੇਲਾ” , “ਆਸ਼ਾਂ’ , “ਪਹਿਲੀ ਝਲਕ” , “ ਅਜ਼ਾਦ” , “ਅਮਰਦੀਪ” (1960), “ਅਨਪੜ੍ਹ” (1962), “ਵੋਹ ਕੋਨ ਥੀ” (1964), “ਭੂਤ ਬੰਗਲਾ” , “ਗਾਈਡ” (1965), “ਪਤੀ-ਪਤਨੀ” , “ਮੇਰਾ ਸਾਯਾ” (1966), “ਬਹਾਰੋਂ ਕੇ ਸਪਨੇ” , “ਜਵੈਲ ਥੀਫ” (1967), “ਅਭੀਲਾਸ਼ਾ” (1969), “ਚਾਂਦਨੀ” (1989) , “ਲਮਹੇ” (1991) , “ਡਰ”,(1993), “ਯੇਹ ਦਿਲਲਗੀ” (1994),”ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ” (1995), “ਦਿਲ ਤੋਂ ਪਾਗਲ ਹੈ” (1997), “ਮੁਹੱਬਤੇਂ’ (2000), “ਮੁਝ ਸੇ ਦੋਸਤੀ ਕਰੋਗੇ” (2002), “ਵੀਰ ਜਰਾ” (2004) ਆਦਿ ਹਨ। ਲਤਾ ਮੰਗੇਸ਼ਕਰ ਨੇ ਜੋ ਵੀ ਗਾਇਆ ਬੜਾ ਉਮਦਾ ਗਾਇਆ ਜੋ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ। ਉਸ ਦੇ ਫਿਲਮਾਂ ਦੇ  ਹਿੱਟ ਗੀਤ “ਪਿਆਰ ਕੀਆ ਤੋਂ ਡਰਨਾ ਕਿਆ” (ਮੁਗਲ-ਏ-ਆਜ਼ਮ), “ਏਕ ਤੂੰ ਹੀ ਭਰੋਸਾ” (ਪੁਕਾਰ), “ਪਿਆਰਾ ਸਾਂ ਗਾਂਊਂ” (ਜੂਬੈਦਾ), “ਆਪ ਕੀ ਨਜ਼ਰੋਂ ਨੇ ਸਮਝਾ” (ਅਨਪੜ੍ਹ), “ਲੱਗ ਜਾ ਗਲੇ” , “ਨੈਨਾ ਬਰਸੇ ਰਿਮਝਿਮ” (ਵੋਹ ਕੋਨ ਥੀ), “ਵੋਹ ਚੁੱਪ ਰਹੇ ਤੋਂ” (ਜਾਹਨ ਆਰਾ), “ਤੂੰ ਯਹਾਂ-ਯਹਾਂ ਚਲੇਗਾ” (ਮੇਰਾ ਸਾਯਾ), “ਤੇਰੇ ਬਿਨ੍ਹਾਂ ਜਿੰਦਗੀ ਸੇ” (ਆਂਧੀ), “ਵਾਅਦਾ ਕਰੋ” (ਆ ਗਲੇ ਲੱਗ ਜਾ), “ਤੇਰੀ ਬਿੰਦੀਆਂ ਰੇ”(ਅਭੀਮਾਨ), “ਯੇ ਕਹਾਂ ਆ ਗਏ” (ਸਿਲਸਿਲਾ), “ਜਿੰਦਗੀ ਭਰ  ਨਹੀ”(ਬਰਸਾਤ ਕੀ ਰਾਤ), “ਕਰਵਟੇ ਬਦਲਤੇ” (ਆਪ ਕੀ ਕਸਮ), “ੳ ਪਾਲਨਹਾਰੇ” (ਲਗਾਨ), “ਜੀਆ ਜਲੇ” (ਦਿਲ ਸੇ), “ਖਾਮੋਸ਼ੀਆਂ ਗੁਨਗਨਾਨੇ ਲਗੀ”(ਵਨ ਟੂ ਕਾ ਫੌਰ), “ਲੁਕਾ ਛੁਪੀ” (ਰੰਗ ਦੇ ਬਸੰਤੀ), “ਹਮ ਕੋ ਹਮੀ ਸੇ ਚੁਰਾ” (ਮੁਹੱਬਤੇਂ), “ਦਿਲ ਤੋਂ ਪਾਗਲ ਹੈ”( ਦਿਲ ਤੋਂ ਪਾਗਲ ਹੈ), “ਮੇਰੇ ਖਾਬੋ ਮੇਂ ਜੋ ਆਏ” (ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ) ਆਦਿ ਦੇ ਨਾਂ ਹਰੇਕ ਜ਼ੁਬਾਨ ਤੇ ਹਨ। ਲਤਾ ਮੰਗੇਸ਼ਕਰ ਅੱਜ ਤੱਕ ਵੀਹ ਤੋਂ ਵੱਧ ਭਸ਼ਾਵਾਂ ਵਿੱਚ ਲਗਭਗ ਤੀਹ ਹਜ਼ਾਰ ਤੋਂ ਵੀ ਵੱਧ ਸੋਲੋ, ਡਿਊਟ ਤੇ ਭਜਨ ਆਦਿ ਗਾ ਚੁੱਕੀ ਹੈ। ਲਤਾ ਮੰਗੇਸ਼ਕਰ ਡਿਊਟ ਗੀਤ ਆਪਣੇ ਸਮਕਾਲੀ ਗਾਇਕ ਜਿਵੇਂ ਮੁਹੰਮਦ ਰਫੀ, ਕਿਸ਼ੋਰ ਕੁਮਾਰ, ਮੁਕੇਸ਼, ਮੰਨਾ.ਡੇ, ਕੇ.ਐ ੱਲ.ਸਹਿਗਲ, ਤਲਤ ਮਹਿਮੁਦ, ਹੇਮੰਤ ਕੁਮਾਰ ਤਕਰੀਬਨ ਨਵੇਂ ਪੁਰਾਣੇ ਸਾਰੇ ਹੀ ਗਾਇਕਾਂ ਨਾਲ ਗਾ ਚੁੱਕੀ ਹੈ। ਉਸਦੀ ਮਾਖਿਉਂ ਮਿੱਠੀ ਅਵਾਜ਼ ਅੱਜ 84 ਵਿਆਂ ਵਿੱਚ ਵੀ ਜਾਦੂ ਬਖੇਰ ਰਹੀ ਹੈ। ਉਸਦੇ ਗੀਤ ਅੱਜ ਵੀ, ਅੱਜ ਦੀਆਂ ਹੀਰੋਇਨਾ ਤੇ ਫਿੱਟ ਬੈਠਦੇ ਹਨ। ਇਹੀ ਲਤਾ ਮੰਗੇਸ਼ਕਰ ਦੀ ਖਾਸੀਅਤ ਹੈ ਜੋ ਉਸਨੁੰ ਦੂਜਿਆਂ ਨਾਲੋਂ ਵੱਖਰਾ ਬਣਾਉਦੀ ਹੈ। ਉਸਦੇ ਐਵਾਰਡਾਂ ਦੀ ਲਿਸਟ ਵੀ ਛੋਟੀ ਨਹੀ ਹੈ। “ਆਜਾ ਰੇ ਪਰਦੇਸੀ” ਗੀਤ ਫਿਲਮ “ਮਧੂਮਤੀ” ਲਈ 1958 ਫਿਲਮ ਫੇਅਰ ਬੈਸਟ ਫੀਮੇਲ ਪਲੇਬੈਕ ਐਵਾਰਡ, ਪਦਮ ਭੂਸ਼ਣ (1969), ਪਦਮ ਵਿਭੂਸ਼ਣ (1999),ਦਾਦਾ ਸਾਹਿਬ ਫਾਲਕੇ ਐਵਾਰਡ( 1989), ਮਹਾਂਰਾਸ਼ਟਰ ਭੂਸ਼ਣ ਐਵਾਰਡ (1997), ਨੈਸ਼ਨਲ ਐਵਾਰਡ (1999), ਭਾਰਤ ਰਤਨ(2001), ਏ.ਐ ੱਨ.ਆਰ ਨੈਸਨਲ ਐਵਾਰਡ (2009), ਤਿੰਨ ਨੈਸ਼ਨਲ ਫਿਲਮ ਐਵਾਰਡ ਅਤੇ ਬਾਰ੍ਹਾਂ ਬੰਗਾਲ ਫਿਲਮ ਜਨਲਿਸਟ ਐਸੋਸੀਏਸ਼ਨ ਐਵਾਰਡ, ਫਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ (1993) ਦੇ ਨਾਂ ਵਰਨਣਯੋਗ ਹਨ। ਲਤਾ ਮੰਗੇਸ਼ਕਰ ਦੇ 84 ਵੇਂ ਜਨਮ ਦਿਨ ਤੇ ਅਸੀ ਪ੍ਰਮਾਤਮਾ ਅੱਗੇ ਦੂਆ ਕਰਦੇ ਹਾਂ ਕਿ ਲਤਾ ਮੰਗੇਸ਼ਕਰ ਜਿਹੀ ਸਖਸ਼ੀਅਤ ਪੂਰੀ ਦੁਨੀਆਂ ‘ਚ ਬੈਠੇ ਭਾਰਤ ਵਾਸੀਆਂ ਤੇ ਆਪਣੇ ਚਾਹੁੰਣ ਵਾਲਿਆ ਨੁੰ ਕਦੀ ਨਿਰਾਸ਼ ਨਾ ਕਰੇ। ਲਤਾ ਮੰਗੇਸ਼ਕਰ ਹੋਰ ਹਜ਼ਾਰੋਂ ਸਾਲ ਜੀਏਂ ਤੇ ਇਸੇ ਤਰ੍ਹਾਂ ਗਾਉਂਦੀ ਰਹੇ ਤੇ ਸਦਾ ਗਾਉਂਦੀ ਹੀ ਰਹੇ।






ਧਰਮਿੰਦਰ ਸਿੰਘ ਵੜ੍ਹੈਚ (ਚੱਬਾ), 
ਪਿੰਡ ਤੇ ਡਾਕ:ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ- 143022 
ਮੋ:- 97817-51690 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template