ਚੜ੍ਹਾਈ ਭਾਵੇਂ ਪਹਾੜ ਦੀ ਹੋਵੇ, ਭਾਵੇਂ ਜ਼ਿੰਦਗੀ ਵਿੱਚਲੀ ਤਰੱਕੀ ਦੀ ਹੋਵੇ, ਜਾਂ ਇਹ ਕਹਿ ਲਵੋ ਮੰਜ਼ਲਾਂ ਸਰ ਕਰਨ ਉਪਰੰਤ ਹਰ ਮਨੁੱਖ ਖਿੜ੍ਹ ਜਾਦਾ ਹੈ। ਤਰੱਕੀ ਹਰ ਇੱਕ ਨੂੰ ਲੋਚਦੀ ਹੈ। ਇਹ ਜਰੂਰੀ ਵੀ ਹੈ। ਤਦ ਹੀ ਤਾਂ ਸਮਾਜ ਤਰੱਕੀ ਕਰੇਗਾ। ਹਰ ਕੋਈ ਵੱਡਾ, ਅਮੀਰ, ਸੱਤਾ, ਪ੍ਰਹਾਉਣਚਾਰੀ, ਆਉ-ਭਗਤ, ਐਸ਼ੋ-ਅਰਾਮ ਅਤੇ ਪੈਸਾ ਲੋਚਦਾ ਹੈ। ਪਰੰਤੂ ਕਈ ਲੋਕ ਮੰਜਲਾਂ ਸਰ ਤਾਂ ਕਰ ਲੈਂਦੇ ਹਨ। ਪੈਸਾ ਵੀ ਕਮਾ ਲੈਂਦੇ ਹਨ, ਸ਼ਾਨੋਂ-ਸੌਕਤ ਵੀ ਪ੍ਰਪਾਤ ਕਰ ਲੈਂਦੇ ਹਨ। ਪਰ ਇਹ ਸਭ ਕੁਝ ਆਉਣ ਤੇ ਪੈਰ ਛੱਡ ਜਾਂਦੇ ਹਨ। ਜ਼ਿੰਦਗੀ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਤਰੱਕੀ ਵਾਲਾ ਹਰ ਵਿਆਕਤੀ ਲੋਕਾਂ ਦੀ ਮੱਦਦ ਨਾਲ ਅੱਗੇ ਹੀ ਵਧਦਾ ਹੈ, ਆਖ਼ਰ ਫਿਰ ਲੋਕਾਂ ਨਾਲ ਹੀ ਧੋਖਾ ਕਰਨਾ ਹੈ। ਤਰੱਕੀ ਦੇ ਨਾ ਤੇ ਤਰੱਕੀਕਾਰ ਵਾਲੋਂਇੱਕ ਵੱਡਾ ਧੱਬਾ ਹੈ। ਅਜਿਹੇ ਕੰਮ ਵਿੱਚ ਰਾਜਨੀਵਾਨ ਮੋਹਰੀ ਹੁੰਦੇ ਹਨ। ਤਰੱਕੀ ਕਰਨ ਤੋਂ ਬਆਦ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ, ਜਿੰਨ੍ਹਾਂ ਰਾਜਿਆਂ, ਵਜੀਰਾਂ, ਮੰਤਰੀਆਂ ਅਤੇ ਸਮਾਜ ਸੇਵਿਕਾ ਅਤੇ ਚੰਗੇ ਨਾਗਰਿਕਾਂ ਨੇ ਧੰਨ ਦੌਲਤ ਨਾਲੋਂ ਨਾਲ ਲੋਕਾਂ ਦੀ ਜਿਆਦਾ ਫ਼ਿਕਰ ਵੀ ਕੀਤੀ ਤਾ ਸਮਾਜ ਜਾਂ ਫਿਰ ਇਹ ਕਹਿ ਲਵੋ ਲੋਕਾ ਨੇ ੳਨੁਾ ਨੂੰ ਮਹਾਨ ਬਣਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਜੀ ਵੀ ਇੱਕ ਰਾਜਾ ਬਆਦ ਵਿੱਚ ਇੱਕ ਚੰਗੇ ਇਨਸਾਨ ਪਹਿਲਾ ਸਨ। ਉਹਨਾਂ ਸਭ ਨੂੰ ਇਕੋ ਤਰਾਜੂ ਵਿੱਚ ਤੋਲਿਆ, ਚਾਹੇ ਕੋਈ ੳਮੀਰ, ਚਾਹੇ ਕੋਈ ਗਰੀਬ ਸੀ, ਉਹਨਾ ਕੋਲ ਧੰਨ-ਦੌਲਤ ਅਤੇ ਸਤਾ ਵੀ ਸੀ। ਪਰ ਉਹਨਾ ਨੇ ਕਦੇ ਵੀ ਧੰਨ-ਦੌਲਤ ਤੇ ਮਾਣ ਨਹੀਂ ਕੀਤਾ। ਪਰੰਤੂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਾਜਾ ਹੋਣ ਦੇ ਨਾਤੇ ਆਪਣੇ ਹੱਥ ਵਿੱਚ ਲੋਕਾ ਦੀ ਭਾਵਨਾਵਾਂ ਨੂੰ ਫੜਿਆ, ਧੰਨ-ਦੌਲਤ ਨਾਲ ਨਹੀਂ ਸਗੋ ਉਹਨਾਂ ਦੀ ਇੱਕ ਚੰਗਾ ਰਾਜਾ ਹੋਣ ਕਰਕੇ ਹਰ ਪਾਸੇ ਜੈ-ਜੈਕਾਰ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਹਰ ਅਮੀਰ ਅਤੇ ਗਰੀਬ ਦੀ ਜੋ ਦਰ ਤੇ ਆਇਆ ਉਸਦੀ ਮਦਦ ਕੀਤੀ, ਉਨ੍ਹਾਂ ਦੀ ਤਰੱਕੀ ਲਈ ਹਰ ਪ੍ਰਕਾਰ ਦੇ ਲੋਕਾਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਸਨ। ਸਾਡਾ ਸਮਾਜ ਅਜਿਹੀਆਂ ਅਨੇਕਾਂ ਉਦਾਹਰਣਾ ਨਾਲ ਭਰਿਆ ਪਿਆ ਹੈ।
ਜਦੋਂ ਕੋਈ ਇਨਸਾਨ ਧੰਨ ਦੌਲਤ ਪ੍ਰਾਪਤ ਕਰਦਾ ਹੈ, ਤਾਂ ਉਹ ਅਕਸਰ ਆਪਣੇ ਹੀ ਬਣਾਏ ਅਸੂਲਾਂ ਵਿੱਚ ਅਤੇ ਆਪਣੇ ਬੋਲਾ ਨੂੰ ਮਨਾਉਣ ਵਿੱਚ ਉਲਝ ਜਾਂਦਾ ਹੈ। ਚੜਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ ਹੈ, ਪਰੰਤੂ ਜਿਉਂ-ਜਿਉਂ ਉਸਦੀ ਸਤਾ ਖਿਸਕਦੀ ਹੈ, ਤਾਂ ਉਸ ਮਨੁੱਖ ਦਾ ਦੂਜਾ ਚਿਹਰਾ ਲੋਕਾਂ ਸਾਹਮਣੇ ਉਭਰ ਆ ਜਾਂਦਾ ਹੈ, ਜੋ ਕਿ ਅਸਲੀ ਰੂਪਮਾਨ ਚਿਹਰਾ ਹੁੰਦਾ ਹੈ। ਜੇਕਰ ਤੁਸੀਂ ਹਰ ਲੋੜਵੰਦ ਇਨਸਾਨ ਦੀ ਦਿਲੋਂ ਮਦਦ ਕਰੋਗੇ, ਜਾਂ ਇਹ ਕਹਿ ਲਵੋ ਲੋਕ ਭਲਾਈ ਲਈ ਦਸਵੰਦ (ਦਾਨ) ਰੂਪੀ ਪੂੰਜੀ ਦਾ ਕੁਝ ਭਾਗ ਲੋਕਾਂ ਲਈ ਅਰਪਣ ਕਰੋਗੇ ਤਾਂ ਕਾਫੀ ਹੱਦ ਤੱਕ ਤੁਹਾਡੇ ਕੰਮ-ਕਾਜ ਆਪ ਮੁਹਾਰੇ ਹੱਲ ਹੋ ਜਾਣਗੇ। ਲੋਕ ਸਕਤੀ ਸਰਵੋਤਮ ਅਤੇ ਅਨੰਦ ਮਈ ਹੁੰਦੀ ਹੈ। ਤਰੱਕੀ ਕਰਨ ਦਾ ਭਾਵ ਵਿਚਾਰਧਾਰਾ ਦੀ ਤਰੱਕੀ ਕਰਨਾ ਹੁੰਦਾ ਹੈ।ਕਰੋੜਪਤੀ ਹੋਣ ਤੇ ਉਸ ਧੰਨ ਦੌਲਤ ਦੀ ਸੁਰਿੱਖਆ ਕਰਦੇ ਰਹਿਣਾ ਅਮੀਰ ਬਣਨਾ ਨਹੀਂ ਸਗੋ ਮਾਇਆ ਵਿੱਚ ਉਲਝ ਜਾਣਾ ਅਤੇ ਕਈ ਬਿਮਾਰੀਆਂ ਨੁੰ ਜਨਮ ਦੇਣਾ ਹੁੰਦਾ ਹੈ।
ਪੁਰਤਾਨ ਸਮਾਂ ਇਸ ਗੱਲ ਦੀ ਗਵਾਈ ਭਰਦਾ ਹੈ। ਕੀ ਉਸ ਸਮੇਂ ਦੇ ਲੋਕਾਂ ਨੇ ਭਾਵੇਂ ਸਾਇੰਸ ਪੱਖੋਂ , ਸਮਾਜਿਕ ਪੱਖ, ਧੰਨ ਦੌਲਤ, ਅਤੇ ਖਾਣ-ਪੀਣ ਵਜੋਂ ਘੱਟ ਤਰੱਕੀ ਕੀਤੀ ਸੀ। ਪਰੰਤੂ ਉਸ ਸਮੇਂ ਦੀ ਰਿਸ਼ਤਿਆਂ ਪ੍ਰਤੀ ਮਿਵਰਤਨ ਸਾਂਝ ਕਾਫੀ ਉਚੀ ਤੇ ਸੱਚੀ ਸੀ ਅਤੇ ਬਿਮਾਰੀ ਦੀ ਗ੍ਰਾਫ ਵੀ ਬੇਹੱਦ ਨੀਵਾ ਸੀ। ਉਹਨਾਂ ਦੀ ਉਮਰ ਅੱਜ ਦੇ ਕਾਫੀ ਲੰਬੀ ਅਤੇ ਚੰਗੀ ਸਿਹਤ ਉਹਨਾਂ ਦਾ ਰਾਜ ਸੀ। ਪੁਰਾਣ ਬਜਰੁਗ ਹੁਣ ਵੀ ਇਸ ਗੱਲ ਦੀ ਗਵਾਈ ਭਰਦੇ ਹਨ। ਅੱਜ ਅਸੀਂ ਤਰੱਕੀ ਤਾਂ ਬਹੁਤ ਕਰ ਲਈ ਭਰ ਬਿਮਾਰੀਆਂ ਦੀ ਲਿਸਟ ਕਾਫੀ ਲੰਬੀ ਹੋ ਚੁੱਕੀ ਹੈ। ਜੋ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜਰੁਗਾਂ ਤੱਕ ਫੈਲ ਚੁੱਕੀਆਂ ਹਨ। ਸਾਡੀਆਂ ਨਸਲਾਂ ਭਾਵੇਂ ਖ਼ਤਮ ਹੋ ਜਾਣ ਪਰ ਧੰਨ ਦੌਲਤ ਪ੍ਰਧਾਨ ਬਣ ਗਿਆ ਹੈ। ਰਾਸ਼ਨ-ਕਾਰਡ ਵਾਂਗ ਦਵਾਈ ਹਰ ਘਰ ਵਿੱਚ ਜਰੂਰੀ ਆਣ ਬੈਠੀ ਹੈ। ਜਿਸ ਘਰ ਵਿੱਚ ਦਵਾਈ ਨੇ ਦਸਖ਼ਤ ਨਾ ਦਿੱਤੀ ਹੋਵੇ, ਅੱਜ ਉਹ ਘਰ ਭਾਗਾਂ ਵਾਲਾ ਘਰ ਹੋਵੇਗਾ। ਫਿਰ ਅਜਿਹੀ ਤਰੱਕੀ ਦਾ ਭਾਵ ਅੰਤਰ ਕੀ ਦਰਸਾਉਂਦਾ ਹੈ, ਸਮਝ ਤੋਂ ਬਾਹਰ ਹੈ। ਬੈਲ-ਗੱਡੀਆਂ ਤੇ ਚਲਦੇ ਲੋਕ ਤਾਂ ਤੰਦਰੁਸਤ ਸਨ। ਪਰੰਤੂ ਕਾਰਾਂ, ਮੈਟਰੋ, ਅਤੇ ਹਵਾਈ ਜਹਾਜ਼ ਤੇ ਸਫ਼ਰ ਕਰਨ ਵਾਲੀ ਜਨਤਾ ਦੁੱਖੀ ਹੋ ਗਈ ਹੈ। ਹਲ਼ ਨਾਲ ਖੇਤੀ ਕਰਨ ਵਾਲੇ ਤੰਦਰੁਸਤ ਸਨ, ਪਰੰਤੂ ਟ੍ਰਕੈਟਰਾਂ, ਕੰਬਾਈਨਾਂ ਨਾਲ ਖੇਤੀ ਕਰਨ ਵਾਲੇ ਬਿਮਾਰ ਅਤੇ ਅਮੀਰ ਬਣਨ ਦੀ ਵਜਾਏ ਖ਼ੁਦਕਸੀਆਂ ਕਰ ਰਹੇ ਹਨ, ਇਹ ਕਾਹਦੀ ਤਰੱਕੀ ਹੋਈ।
ਜਦੋਂ ਕੋਈ ਇਨਸਾਨ ਧੰਨ ਦੌਲਤ ਪ੍ਰਾਪਤ ਕਰਦਾ ਹੈ, ਤਾਂ ਉਸਦੀ ਚਾਲ, ਗੱਲ-ਬਾਤ ਦਾ ਤਰੀਕਾ, ਖਾਣ-ਪੀਣ, ਪਹਿਰਾਵਾ, ਨਵੀਆਂ-ਨਵੀਆਂ ਦੋਸਤੀਆਂ, ਬੈਂਕ ਬੈਲਿੰਸ, ਉਚ-ਵਿਚਾਰਧਾਰਾ, ਅਤੇ ਹੰਕਾਰ ਰੂਪੀ ਦੈਂਤ ਉਸ ਵਿੱਚ ਦਾਖਲ ਹੋ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਰਾਜੇ ਉਹਨਾਂ ਦੇ ਵਜੀਰ ਵੱਡੇ-ਵੱਡੇ ਰਾਜ ਭਾਗ ਸੰਭਾਲਦੇ ਸਨ। ਹੁਣ ਛੋਟਾ ਜਿਹਾ ਸੁਬਾ (ਰਾਜ) ਰਾਜੇ (ਮੁੱਖ ਮੰਤਰੀ) ਪਾਸੋਂ ਨਹੀਂ ਸੰਭਾਲਿਆ ਜਾਂਦਾ, ਜਦੋਂ ਕਿ ਉਸ ਕੋਲ ਤਾ 40-45 ਵਜੀਰਾਂ ਦੀ ਫੌਜ ਵੀ ਹੁੰਦੀ ਹੈ, ਸੈਕੜਿਆਂ ਦੀ ਤਦਾਦ ਵਿੱਚ ਸਲਾਹਕਾਰ ਮੌਜੂਦ ਹੁੰਦੇ ਹਨ। ਕਾਰਣ ਤਾਂ ਸਭ ਦੇ ਸਾਹਮਣੇ ਹੈ, ਅਸੀਂ ਤਾਂ ਤਰੱਕੀ ਕਰ ਲਈ ਹੈ, ਉਹ ਵੀ ਰਿਸ਼ਵਤ, ਚੋਰੀ-ਠੱਗੀ, ਬੇਰੁਜਗਾਰ ਿਅਤੇ ਬਲਾਤਕਾਰਾਂ ਦੇ ਰੂਪ ਵਿੱਚ ਹੁਣ ਤਾਂ ਪੁੱਤਰਾਂ ਨੇ ਮਾਤਾ-ਪਿਤਾ, ਭਰਾ ਨੇ ਭਰਾ, ਦੋਸਤ ਦਾ ਦੋਸਤ ਇਹ ਸਭ ਰਿਸਤੇ ਤਾਂ ਰਫੂ ਚੱਕਰ ਹੋ ਚੁੱਕੇ ਹਨ। ਧੰਨ ਦੋਲਤ ਨੇ ਹੀ ਸਭ ਰਿਸਤਿਆਂ ਦਾ ਸਥਾਨ ਲੈ ਲਿਆ ਹੈ। ਜੇਕਰ ਇਹ ਤਰੱਕੀ ਹੈ, ਫਿਰ ਤਾਂ ਅਸੀਂ ਤਾਂ ਤਰੱਕੀ ਤੋਂ ਵਾਂਝੇ ਹੀ ਠੀਕ ਹਾਂ।
ਹਰ ਕੋਈ ਤਰੱਕੀ ਵਿੱਚ ਮੁਗਦ ਹੋ ਗਿਆ, ਇੱਥੋਂ ਤੱਕ ਕੀ ਸਕੂਲ ਦੇ ਬੱਚਿਆਂ ਨੂੰ ਨੰਬਰਾਂ ਦੀ ਦੌੜ ਨੇ ਮਾਨਸਿਕ ਰੋਗੀ, ਅੱਖਾਂ ਘੱਟ ਰਹੀ ਨਿਗਾ, ਸਰੀਰਕ ਪੱਖੋਂ ਕਮਜ਼ੋਰ ਬਣਾ ਦਿੱਤਾ ਹੈ। ਹਰ ਕੋਈ ਉਚ ਕੋਟੀ ਦਾ ਅਫ਼ਸਰ ਬਣਨਾ ਚਾਹੁੰਦਾ ਹੈ। ਮਾਤਾ-ਪਿਤਾ ਬੱਚੇ ਕੋਲੋ 100% ਵਿੱਚੋਂ 100% ਨੰਬਰਾਂ ਆਸ ਰਖਦੇ ਹਨ।ਬੋਰਡਾਂ ਵਲੋਂ ਮੈਰਿਟ ਦੀ ਪ੍ਰਤੀਸ਼ਤਾ ਹਰ ਸਾਲ ਵਧਾ ਦਿੱਤੀ ਜਾਂਦੀ ਹੈ।ਕਿਸੇ ਸਮੇਂ 70% ਵਾਲੀ ਮੈਰਿਟ ਹੁਣ 90% ਤੋਂ ਉਪਰ ਟੱਪ ਗਈ ਹੈ। ਜਦੋਂ ਕੀ ਅਸੀਂ ਬੱਚਿਆਂ ਨੂੰ ਰੁਜਗਾਰ ਦੇਣ ਵਿੱਚ ਕੋਈ ਤਰੱਕੀ ਨਹੀਂ ਕੀਤੀ। ਨੋਟ ਕਮਾਉਣ ਲਈ ਕਾਲਜਾਂ, ਯੂਨੀਵਰਸਿਟੀਆਂ ਦੀ ਸੰਖਿਆਂ ਜਰੂਰ ਵਧਾ ਦਿੱਤੀ ਹੈ। ਸਮਝ ਤੋਂ ਬਾਹਰ ਹੈ, ਅਸੀਂ ਹੋਰ ਕਿੰਨੀ ਕੁ ਤਰੱਕੀ ਕਰਨੀ ਹੈ। ਜਦੋਂ ਕਿ ਮਨੁੱਖਤਾ ਦਾ ਤਾਂ ਘਾਣ ਹੋ ਰਿਹਾ ਹੈ। ਆਓ ਅਸੀਂ ਇਸ ਤਰੱਕੀ ਨੂੰ ਸੱਚ ਦੀ ਐਨਕ ਨਾਲ ਦੇਖੀਏ, ਸੱਚ ਕਹਿੰਦਾ ਹੈ, ਜੇਕਰ ਤੁਹਾਡੀ ਪਰੋਡੈਕਸ਼ਨ ਸਬੰਧੀ ਫੈਕਟਰੀ ਹੈ। ਤਾਂ ਮਿਲਾਵਟ ਨਾ ਕਰੋ, ਜੇਕਰ ਤੁਸੀਂ ਅਫ਼ਸਰ ਹੋ ਰਿਸਵਤ ਨਾ ਲਵੋ, ਦੁਕਾਨਦਾਰ ਹੋ ਠੱਗੀ ਨਾ ਮਾਰੋ ਜੋ ਤੁਹਾਨੂੰ ਚਿੰਤਾ ਮੁਕਤ ਕਰ ਸਕਦੀਆਂ ਹਨ। ਤਰੱਕੀ ਕਰਨ ਲਈ ਸਾਨੂੰ ਬਿਮਾਰ ਮਾਨਸਕਿਤਾ ਬਦਲਣ ਦੀ ਬੇਹੱਦ ਲੋੜ ਹੈ।
ਤਰੱਕੀ ਜਰੂਰ ਕਰੋ ਪ੍ਰੰਤੂ ਕਿਸੇ ਨੂੰ ਧੋਖਾ ਦੇ ਕੇ ਜਾ ਫਿਰ ਨੁਕਸਾਨ ਪਹੁੰਚਾ ਕੇ ਤਰੱਕੀ ਕਰਨਾ ਮਹਾਂ-ਮੂਰਖਤਾ ਹੈ। ਜਦੋਂ ਇਨਸਾਨ ਕਿਸੇ ਸੰਕਟ (ਦੁੱਖ) ਵਿੱਚ ਘਿਰ ਜਾਂਦਾ ਹੈ, ਫਿਰ ਆਪਣੇ ਆਪ ਵਿੱਚ ਵਿਸਕੇਸ਼ਨ ਕਰਦਾ ਹੈ, ਮੈਂ ਕੀ ਮਾੜਾ ਕੀਤਾ ਅਤੇ ਕਿਉਂ ਕੀਤਾ। ਹਰ ਇਨਸਾਨ ਆਪਣੇ ਮਾਵੇ ਚੰਗੇ ਨੂੰ ਕਿਸੇ ਨਾ ਕਿਸੇ ਜਰੂਰ ਤੋਲਦਾ ਹੈ, ਆਖ਼ਰ ਉਸ ਸਮੇਂ ਚਲ ਰਹੇ ਤਰਾਜੂ ਵਿੱਚ ਠੀਕ ਕੀਤੇ ਕੰਮਾ ਵਾਲਾ ਪਲੜਾ ਹੀ ਭਾਰਾ ਹੋਵੇਗਾ। ਸਾਫ਼-ਸੁਥਰੇ ਕੰਮ-ਕਾਜ ਕਰੋ, ਇਹੋ ਕਹਿੰਦੀ ਹੈ, ‘‘ਜ਼ਿੰਦਗੀ ਵਿੱਚਲੀ ਤਰੱਕੀ ਦੀ ਦਾਸਤਾਨ”।
ਸ.ਪ.ਸ.ਬਾਦਸ਼ਾਹਪੁਰ
ਮੋਬਾ. 89685-00390


0 comments:
Speak up your mind
Tell us what you're thinking... !